ਖ਼ਾਲਸਾ ਕਾਲਜ ਨਰਸਿੰਗ ਵਿਖੇ ਬਾਂਝਪਨ ਦੀ ਸਮੱਸਿਆ ਸਬੰਧੀ ਸੈਮੀਨਾਰ ਕਰਵਾਇਆ ਗਿਆ

4676141
Total views : 5508258

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਬਾਂਝਪਨ ਦੀ ਸਮੱਸਿਆ ਸਬੰਧੀ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ‘ਔਲਾਦ : ਆਓ ਬਾਂਝਪਨ ਸਬੰਧੀ ਵਿਚਾਰ ਕਰੀਏ’ ਵਿਸ਼ੇ ’ਤੇ ਕਰਵਾਏ ਸੈਮੀਨਾਰ ਮੌਕੇ ਮੁੱਖ ਮਹਿਮਾਨ ਵਜੋਂ ਡਾ. ਅਨੂਪਮ ਭੱਟੀ (ਕੰਸਲਟੈਂਟ ਸਿਮਰਨ ਆਈ. ਵੀ. ਐਫ਼ ਐਂਡ ਵੈਲਨੈਸ ਸੈਂਟਰ ਅੰਮ੍ਰਿਤਸਰ) ਅਤੇ ਡਾ. ਆਸਥਾ ਭਾਟੀਆ (ਚੀਫ਼ ਓਪਰੇਸ਼ਨ ਅਤੇ ਗ੍ਰੋਥ ਅਫ਼ਸਰ) ਸ਼ਿਰਕਤ ਕੀਤੀ।


ਇਸ ਮੌਕੇ ਡਾ. ਭੱਟੀ ਨੇ ਆਈ. ਵੀ. ਐਫ਼ ਸਬੰਧੀ ਸਰੋਤਿਆਂ ਨੂੰ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ। ਜਦਕਿ ਕਾਲਜ ਪ੍ਰੋਫੈਸਰ ਡਾ. ਸੰਦੀਪ ਕੌਰ ਨੇ ਮੈਨਸਚੁਰਲ ਹਾਈਜੀਨ, ਅਸਿਸਟੈਂਟ ਪ੍ਰੋਫੈਸਰ ਹਰਲੀਨ ਕੌਰ ਨੇ ਫੀਮੇਲ ਇਨਫਰਟੀਨਿਟੀ ਅਤੇ ਨਰਸਿੰਗ ਟਿਊਟਰ ਅਲਕਾ ਬਡਿਆਲ ਨੇ ਮੇਲ ਇਨਫਰਟੀਨਿਟੀ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।
ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਦੀ ਮੰਗ ਨੂੰ ਮੱਦੇਨਜਰ ਰੱਖਦੇ ਹੋਏ ਡਾ. ਭੱਟੀ ਅਤੇ ਡਾ. ਭਾਟੀਆ ਵੱਲੋਂ ਪ੍ਰਦਾਨ ਕੀਤੀ ਗਈ ਮਹੱਤਵਪੂਰਨ ਜਾਣਕਾਰੀ ਵਿਦਿਆਰਥਣਾਂ ਨੂੰ ਪੇਸ਼ੇ ਨਾਲ ਸਬੰਧਿਤ ਤਜਰਬੇਕਾਰ ਅਤੇ ਨਿਪੁੰਨ ਬਣਾਏਗੀ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਮੌਕੇ ਲੇਡੀ ਫਰਨ ਕੰਪਨੀ ਦੇ ਰਿਪਰੀਜੈਨਟਿਵਸ ਵੱਲੋਂ ਸੈਨੇਟਰੀ ਨੇਪਕਿਨ ਦਾ ਮਾਰਕਿਟ ਦੇ ਨੈਪਕਿਨ ਨਾਲ ਮਾਪਤੋਲ ਪੇਸ਼ ਕੀਤਾ ਗਿਆ। ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਦੁਆਰਾ ਡਾ. ਭੱਟੀ ਅਤੇ ਡਾ. ਭਾਟੀਆ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਾਲਜ ਅਧਿਆਪਕ ਜਸਮੀਤ ਕੌਰ ਬਾਜਵਾ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਕੀਤੀ। ਇਸ ਮੌਕੇ ਸਮੂਹ ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News