Total views : 5508258
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਗ੍ਰਿਫਤਾਰੀ ਤੋਂ ਬਚਣ ਲਈ ਵੱਖ-ਵੱਖ ਸ਼ਹਿਰਾ ਤਰਨ ਤਾਰਨ, ਹੁਸ਼ਿਆਰਪੁਰ, ਨਵਾ ਸ਼ਹਿਰ ਅਤੇ ਅੰਮ੍ਰਿਤਸਰ, ਵਿਖੇ ਕਿਰਾਏ ਤੇ ਮਕਾਨ ਲੈ ਕੇ ਰਹਿੰਦਾ ਸੀ ਮੁੱਖ ਮੁਲਜ਼ਮ ਪ੍ਰਦੀਪ ਕੁਮਾਰ
ਅੰਮ੍ਰਿਤਸਰ ਸ਼ਹਿਰ ਦੀ ਪੁਲਿਸ ਵਲੋ ਹਥਿਆਰਾਂ ਦੀ ਨੌਕ ਤੇ ਲੁੱਟਾਂ ਖੋਹਾ ਕਰਨ ਤੇ ਨਜਾਇਜ ਅਸਲੇ ਦੀ ਸਪਲਾਈ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਕੇ ਉਸ ਦੇ ਤਿੰਨ ਮੈਬਰਾਂ ਨੂੰ ਗ੍ਰਿਫਤਾਰ ਕਰਨ ਸਬੰਧੀ ਜਾਣਕਾਰੀ ਦੇਦਿਆ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਥਾਣਾਂ ਗੇਟ ਹਕੀਮਾਂ ਦੇ ਮੁੱਖ ਅਫਸਰ ਐਸ.ਆਈ ਸਤਨਾਮ ਸਿੰਘ ਤੇ ਪੁਲਿਸ ਚੌਕੀ ਅੰਨਗੜ੍ਹ ਦੇ ਇੰਚਾਰਜ ਅਸ਼ਵਨੀ ਕੁਮਾਰ ਨੇ ਪੁਖਤਾਂ ਸੂਚਨਾਂ ਦੇ ਅਧਾਰ ਤੇ ਸਪੈਸ਼ਲ ਓਪਰੇਸ਼ਨ ਚਲਾ ਕੇ ਦਾਣਾ ਮੰਡੀ ਦੀ ਬੈਕ ਸਾਈਡ ਦੇ ਖੇਤਰ ਤੋਂ 03 ਵਿਅਕਤੀਆਂ 1) ਪ੍ਰਦੀਪ ਕੁਮਾਰ ਵਾਸੀ ਹੁਸ਼ਿਆਰਪੁਰ ਉਮਰ 31 ਸਾਲ, ਨੂੰ ਕਾਬੂ ਕਰਕੇ ਇਸ ਪਾਸੋਂ 02 ਪਿਸਟਲ .32 ਬੋਰ ਸਮੇਤ 04 ਰੌਂਦ, 2) ਮਨਪ੍ਰੀਤ ਸਿੰਘ ਉਰਫ ਮਨੀ ਉਰਫ ਕਾਲਾ ਭਾਪਾ ਵਾਸੀ ਭਾਈ ਮੰਝ ਸਿੰਘ ਰੋਡ, ਅੰਮ੍ਰਿਤਸਰ ਉਮਰ 20 ਸਾਲ, ਨੂੰ ਕਾਬੂ ਕਰਕੇ ਇਸ ਪਾਸੋਂ ਇੱਕ ਦੇਸੀ ਕੱਟਾ .315 ਬੋਰ ਤੇ 02 ਜਿੰਦਾ ਰੋਂਦ ਅਤੇ ਜੋਗਾ ਸਿੰਘ ਉਰਫ ਬਿੱਲਾ ਵਾਸੀ ਫਤਿਹ ਸਿੰਘ ਕਲੋਨੀ, ਅੰਮ੍ਰਿਤਸਰ ਉਮਰ 19 ਸਾਲ ਨੂੰ ਕਾਬੂ ਕਰਕੇ ਇਸ ਪਾਸੋਂ .32 ਬੋਰ ਦਾ ਇਕ ਪਿਸਟਲ ਸਮੇਤ 02 ਰੋਂਦ ਬ੍ਰਾਮਦ ਕੀਤੇ ਗਏ। ਇਹਨਾਂ ਪਾਸੋ ਕੁੱਲ 03 ਪਿਸਟਲ .32 ਬੋਰ ਸਮੇਤ 06 ਜਿੰਦਾ ਰੋਂਦ ਅਤੇ 01 ਦੇਸੀ ਕੱਟਾ .315 ਬੋਰ ਤੇ 02 ਜਿੰਦਾ ਰੋਂਦ ਬ੍ਰਾਮਦ ਕੀਤੇ ਗਏ ਹਨ।
ਇਸ ਪੱਤਰਕਾਰ ਸੰਮੇਲਨ ‘ਚ ਸ੍ਰੀ ਹਰਪ੍ਰੀਤ ਸਿੰਘ ਮੰਡੇਰ,ਪੀ.ਪੀ.ਐਸ, ਡੀ.ਸੀ.ਪੀ ਇੰਨਵੈਸਟੀਗੇਸ਼ਨ,ਅੰਮ੍ਰਿਤਸਰ ਅਤੇ ਡਾ. ਦਰਪਣ ਅਹਲੂਵਾਲੀਆ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ , ਸ੍ਰੀ ਸੁਰਿੰਦਰ ਸਿੰਘ, ਪੀ.ਪੀ.ਐਸ, ਏ.ਸੀ.ਪੀ ਸੈਂਟਰਲ,ਅੰਮ੍ਰਿਤਸਰ, ਸਬ-ਇੰਸਪੈਕਟਰ ਸਤਨਾਮ ਸਿੰਘ, ਮੁੱਖ ਅਫਸਰ ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-