Total views : 5508258
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਪੰਜਾਬ ਟਰੇਡਰਜ਼ ਕਮਿਸ਼ਨ ਦੇ ਸੰਵਿਧਾਨਿਕ ਮੈਂਬਰ, ਪੰਜਾਬ ਬੁਲਾਰਾ ਆਮ ਆਦਮੀ ਪਾਰਟੀ ,ਪਾਰਟੀ ਦੇ ਟਰੇਡ ਵਿੰਗ ਸੁਬਾਈ ਸੀਨੀ: ਉਪ ਪ੍ਰਧਾਨ ਤੇ ਪਾਰਟੀ ਹਾਈ ਕਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਲੋਕ ਸਭ ਹਲਕਾ ਅੰਮ੍ਰਿਤਸਰ ਦੀਆਂ ਚੋਣ ਸਰਗਰਮੀਆਂ ਦੀ ਮਜ਼ਬੂਤੀ ਚ ਹੋਰ ਪਾਸਾਰ ਕਰਨ ਲਈ ਯਤਨਸ਼ੀਲ ਆਗੂ
‘ਆਪ’ ਦੇ ਉਮੀਦਵਾਰ ਧਾਲੀਵਾਲ ਸਮੇਤ 13 ਹੀਰੋ ਚੁਣਨ ਲਈ ਵੋਟਰ ਆ ਗਏ ਨੇ ਅੱਗੇ : ਜਸਕਰਨ ਬੰਦੇਸ਼ਾ
ਜਸਕਰਨ ਬੰਦੇਸ਼ਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਮੂੰਹ ਅਹੁਦੇਦਾਰ, ਵਲੰਟੀਅਰ ਤੇ ਰਵਾਇਤੀ ਰਾਜਸੀ ਪਾਰਟੀਆਂ ਨੂੰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ *ਚ ਨਕਾਰ ਕੇ ਆਮ ਆਦਮੀ ਪਾਰਟੀ ਦੇ ਹੱਕ *ਚ ਵੋਟ ਫ਼ਤਵਾ ਦੇਣ ਵਾਲੀ ਜਨਤਾ ਅੱਜ ਵੀ ਇਨ੍ਹਾਂ ਲੋਕ ਸਭਾ ਚੋਣਾਂ *ਚ ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਪਾਰਟੀ ਦੇ ਉਮੀਦਵਾਰ ਜੋ ਫਾਇਰ ਬ੍ਰਾਂਡ ਤੇ ਆਇਰਨ ਮੈਨ,ਆਪਣੇ 2 ਸਾਲਾਂ ਦੇ ਕਾਰਜਕਾਲ ਦੌਰਾਨ ਵਿਕਾਸ ਪੁਰਖ ਵਜੋਂ ਵੀ ਉਭਰੇ ਕੁਲਦੀਪ ਸਿੰਘ ਧਾਲੀਵਾਲ ਸਮੇਤ ਪੰਜਾਬ ਦੀਆਂ ਕੁੱਲ 13 ਲੋਕ ਸਭਾ ਹਲਕਿਆਂ ਤੋਂ ਪਾਰਟੀ ਦੇ ਉਮੀਦਵਾਰ ਇਕ ਹੀਰੋ ਵਜੋਂ ਉਭਰੇ ਚੁੱਕੇ ਹਨ ਕਿਉਂਕਿ ਰਵਾਇਤੀ ਰਾਜਸੀ ਪਾਰਟੀਆਂ ਭਾਜਪਾ, ਅਕਾਲੀ ਦਲ, ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਦੇ ਉਮੀਦਵਾਰ ਲੋਕਾਂ ਨਾਲੋਂ ਟੁੱਟੇ ਹੋਣ ਕਾਰਨ ਲੋਕਾਂ ਦੀਆਂ ਉਮੀਦਾਂ *ਤੇ ਖਰੇ ਨਹੀਂ ਉਤੱਰ ਸਕੇ। ।ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ *ਚ ਪੰਜਾਬ ਦੀ ਸੱਤਾ *ਤੇ ਕਰੀਬ 70 ਸਾਲ ਕਾਬਜ ਰਹੀਆਂ ਰਵਾਇਤੀ ਪਾਰਟੀਆਂ ਦੇ ਉਮੀਦਵਾਰ ਆਪਣੀਆਂ ਪਾਰਟੀਆਂ ਦੇ ਪਿਛਲੀਆਂ ਲੋਕ ਸਭਾ ਚੋਣਾਂ *ਚ ਕੀਤੇ ਗਏ ਵਾਅਦਿਆਂ ਤੋਂ ਮੁਕਰਨ ਦੇ ਵੋਟਰਾਂ ਪ੍ਰਤੀ ਬੇਵਫ਼ਾਈ ਦੇ ਕਾਰਨ ਨਹੀਂ ਦੱਸ ਰਹੇ ਅਤੇ ਮੁੜ ਉਹੀ ਪਿਛਲੀਆਂ ਲੋਕ ਸਭਾ ਚੋਣਾਂ ਵਾਲੇ ਵੋਟਰਾਂ ਨਾਲ ਵਾਅਦੇ ਦੁਹਰਾਅ ਰਹੇ ਹਨ ਪਰ ਸੂਝਵਾਨ ਵੋਟਰ ਇਨ੍ਹਾਂ ਰਵਾਇਤੀ ਪਾਰਟੀਆਂ ਤੇ ਝਾਂਸੇ ਵਿੱਚ ਇਸ ਵੇਰਾਂ ਕਦਾਚਿਤ ਨਹੀਂ ਆਉਣਗੇ ਅਤੇ ਪਾਰਟੀ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਵਿਰੋਧੀ ਰਾਜਸੀ ਪਾਰਟੀਆਂ ਨੂੰ ਚੋਣ ਮੈਦਾਨ *ਚ ਵੋਟ ਪਰਚੀ ਰਾਹੀਂ ਚਿੱਤ ਕਰਕੇ ਦਿੱਤਾ ਗਿਆ 13—0 ਪੰਜਾਬ ਬਣੇਗਾ ਹੀਰੋ ਨਾਅਰਾ/ਸੰਕਲਪ ਸਾਕਾਰ ਕਰਨਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-