ਹਲਕਾ ਬਾਬਾ ਬਕਾਲਾ ਸਾਹਿਬ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ

4675603
Total views : 5507386

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ ,ਬਾਬਾ ਬਕਾਲਾ /ਬਲਵਿੰਦਰ ਸਿੰਘ ਸੰਧੂ, ਗੋਰਵ ਸ਼ਰਮਾ ‌ ‌

ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵੱਲੋਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆਂ ਵਿਖੇ ਰੱਖੀ ਗਈ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ।ਇਸ ਮੀਟਿੰਗ ਵਿੱਚ ਹਲਕਾ ਖਡੂਰ ਸਾਹਿਬ ਤੋਂ ਐਮ ਪੀ ਦੀ ਇਲੈਕਸ਼ਨ ਲੜ ਰਹੇ ਕੁੁਲਬੀਰ ਸਿੰਘ ਜੀਰਾ ਅਤੇ ਉਹਨਾਂ ਨਾਲ ਕਪੂਰਥਲਾ ਤੋਂ ਮੌਜੂਦਾ ਵਿਧਾਇਕ ਗੁਰਜੀਤ ਸਿੰਘ ਰਾਣਾ,ਸਾਬਕਾ ਐਮਐਲਏ ਰਮਨਜੀਤ ਸਿੰਘ ਸ਼ਿੱਕੀ,ਸਾਬਕਾ ਐਮਐਲਏ ਭਾਰਦਵਾਜ ਬਿਆਸ,ਰਈਆ ਵਿਖੇ ਪਹੁੰਚੇ।ਕੁੁੁਲਬੀਰ ਸਿੰਘ ਜੀਰੇ ਨੂੰ ਕਾਂਗਰਸ ਪਾਰਟੀ ਵਲੋ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਹੈ।ਰਈਆਂ ਵਿਖੇ ਲੋਕ ਸਭਾ ਚੌਣਾਂ ਨੂੰ ਲੈ ਕੇ ਹਲਕਾ ਬਾਬਾ ਬਕਾਲਾ ਤੋਂ ਸਾਬਕਾ ਵਿਧਾਇਕ ਸ੍ਰ.ਸੰਤੋਖ ਸਿੰਘ ਭਲਾਈਪੁਰ ਦੀ ਯੋਗ ਅਗਵਾਈ ਹੇਠ ਵਰਕਰਾਂ ਨਾਲ ਮੀਟਿੰਗ ਦਾ ਪ੍ਰੋਗਰਾਮ ਉਲਿਕਿਆ ਗਿਆ ਸੀ ਜੋ ਕਿ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰ ਗਿਆ।

ਭਾਰੀ ਤਦਾਦ ਵਿਚ ਬੈਠੇ ਹਲਕਾ ਬਾਬਾ ਬਕਾਲਾ ਦੇ ਕਾਂਗਰਸੀ ਵੋਟਰਾਂ ਸਪੋਟਰਾਂ ਦੇ ਇੱਕਠ ਨੂੰ ਸਬੋਧੰਨ ਕਰਦਿਆ ਕੁੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਬੀਜੇਪੀ ਅਤੇ ਦੂਜੀਆਂ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ।ਕੁੁਲਬੀਰ ਸਿੰਘ ਜੀਰਾ ਨੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵੋਟਰਾਂ ਨੂੰ ਕਿਹਾ ਕਿ ਮੈਨੂੰ ਜਿਤਾਓ ਗਰਾਂਟਾਂ ਦੇ ਢੇਰ ਲਾਂ ਦੇਵਾਂਗਾਂ ਤੁਸੀ ਮੈਨੂੰ ਹਲਕਾ ਲੋਕ ਸਭਾ ਖਡੂਰ ਸਾਹਿਬ ਤੋਂ ਜਿੱਤਾ ਕੇ ਸੰਸਦ ਵਿਚ ਭੇਜੋ ਮੈਂ ਵਾਧਾ ਕਰਦਾ ਹਾਂ ਕਿ ਪਾਰਟੀਬਾਜੀ ਤੋਂ ਉਪਰ ਉੱਠ ਕੇ ਸਾਰੇ ਵਿਕਾਸ ਕਾਰਜਾਂ ਦੇ ਕੰਮ ਕਰਾਗਾਂ।ਇਸ ਵਾਰ ਫਿਰ ਹਲਕਾ ਖਡੂਰ ਸਾਹਿਬ ਦੇ ਲੋਕ ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਦੇਣਗੇ।

ਮੈਂ ਬਾਬਾ ਬਕਾਲਾ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਮੈਨੂੰ ਬਾਬਾ ਬਕਾਲਾ ਤੋਂ ਵੀ ਵੱਡੀ ਲੀਡ ਨਾਲ ਜਿਤਾਓ।ਇਸ ਮੌਕੇ ਸ:ਗੁਰਜੀਤ ਸਿੰਘ ਰਾਣਾ ਅਤੇ ਸ:ਸੰਤੋਖ ਸਿੰਘ ਭਲਾਈਪੁਰ ਅਤੇ ਵੱਖ ਵੱਖ ਆਗੂਆਂ ਵੱਲੋਂ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਇਸ ਮੀਟਿੰਗ ਵਿੱਚ ਪਹੁੰਚਣ ਤੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਚੇਅਰਮੈਨ ਬਲਕਾਰ ਸਿੰਘ ਬੱਲ,ਪ੍ਰਧਾਨ ਪ੍ਰਦੀਪ ਸਿੰਘ,ਯੂਥ ਪ੍ਰਧਾਨ ਜਰਮਨਜੀਤ ਸਿੰਘ ਢਿੱਲੋਂ,ਕਿਸਾਨ ਵਿੰਗ ਦੇ ਪ੍ਰਧਾਨ ਸਾਬੀ ਛੱਜਲਵੱਡੀ,ਚੇਅਰਮੈਨ ਜਤਿੰਦਰ ਸਿੰਘ,ਅਰਸ਼ ਭਲਾਈਪੁਰ,ਰਾਜਾ ਕਲੇਰ,ਬਾਜ ਭਲਾਈਪੁਰ,ਆਜ਼ਾਦ ਬਟਾਰੀ,ਹਰਵਿੰਦਰ ਸਿੰਘ ਮੱਲਾ,ਜਗਤਾਰ ਰਈਆ,ਸਾਬੀ ਚੇਅਰਮੈਨ ਭਲਾਈਪੁਰ,ਰਾਜਕੁਮਾਰ ਖਲਚੀਆਂ,ਹਰਜਿੰਦਰ ਸਿੰਘ ਸਰਪੰਚ ਜਸਪਾਲ,ਬਲਕਾਰ ਸਿੰਘ ਸਿੰਘਪੁੁਰਾ,ਬਾਬਾ ਨਰਿੰਦਰ ਸਿੰਘ ਕਾਲੇਕੇ,ਗੁਰਪ੍ਰੀਤ ਸਿੰਘ ਕਾਲੇਕੇ,ਗੁਰਨਾਮ ਕਾਲੇਕੇ,ਸਰਪੰਚ ਲਖਵਿੰਦਰ ਸਿੰਘ ਲੱਖਾ ਭਿੰਡਰ,ਰਾਜਕੁਮਾਰ ਖਲਚੀਆਂ,ਰਾਣਾ ਧੂਲਕਾ,ਕੇਵਲ ਸਿੰਘ ਫੌਜੀ,ਸਰਪੰਚ ਰੁਪਿੰਦਰ ਕੌਰ,ਬਲਜੀਤ ਕੌਰ,ਸਰਪੰਚ ਗੁਲਜਾਰ ਸਿੰਘ,ਸੁਖਵਿੰਦਰ ਸਿੰਘ ਸਫਰੀ,ਪੀਏ ਜਗਦੀਪ ਸਿੰਘ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰਕਰੋ-

Share this News