Total views : 5507061
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਲੱਡੂ,ਬੱਬੂ ਬੰਡਾਲਾ
ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਕਾਂਗਰਸੀ ਉਮੀਦਵਾਰ ਸ: ਕੁਲਬੀਰ ਸਿੰੰਘ ਜੀਰਾ ਨੇ ਜਿਥੇ ਅੱਜ ਮਾਝੇ ਦੇ ਧਾਰਮਿਕ ਅਸਥਾਨ ਗੁ: ਬੀੜ੍ਹ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਕੇ ਪ੍ਰਮਾਤਮਾ ਦਾ ਓਟ ਆਸਰਾ ਲਿਆ ਉਥੇ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਇੰਚਾਰਜ ਚੇਅਰਮੈਨ ਰਣਜੀਤ ਸਿੰਘ ਰਾਣਾ ਤੇ ਕਾਂਗਰਸ ਦੇ ਬੁਲਾਰੇ ਐਡਵੋਕੇਟ ਜਗਮੀਤ ਸਿੰਘ ਦੇ ਗ੍ਰਹਿ ਪਿੰਡ ਗੰਡੀ ਵਿੰਡ ਵਿਖੇ ਪੁੱਜਕੇ ਚੋਣ ਰਣਨੀਤੀ ਬਾਰੇ ਵਿਚਾਰ ਚਰਚਾ ਕੀਤੀ।
ਆਪਣੇ ਗ੍ਰਹਿ ਪੁੱਜਣ ‘ਤੇ ਰਾਣਾ ਗੰਡੀ ਵਿੰਡ ਅਤੇ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰਾਂ ਵਲੋ ਉਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਰਾਣਾ ਗੰਡੀ ਵਿੰਡ ਵਲੋ ਉਨਾਂ ਨੂੰ ਸਨਮਾਨਿਤ ਕਰਦਿਆ ਉਨਾਂ ਨੂੰ ਵਿਸ਼ਵਾਸ ਦੁਆਇਆ ਗਿਆ ਕਿ ਤਰਨ ਤਾਰਨ ਹਲਕੇ ਵਿੱਚ ਕਾਂਗਰਸੀ ਆਗੂ ਤੇ ਵਰਕਰ ਉਨਾਂ ਦੀ ਚੋਣ ਮੁਹਿੰਮ ਨੂੰ ਆਪਣੀ ਚੋਣ ਸਮਝਕੇ ਕੇਵਲ ਚਲਾਉਣਗੇ ਹੀ ਨਹੀ ਸਗੋ ਦੂਜੇ ਹਲਕਿਆ ਨਾਲੋ ਵੱਡੀ ਲੀਡ ਨਾਲ ਜਿਤਾਅ ਕੇ ਲੋਕ ਸਭਾ ‘ਚ ਭੇਜਣਗੇ।ਇਸ ਸਮੇ ਵੱਡੀ ਗਿਣਤੀ ‘ਚ ਇਲਾਕੇ ਦੇ ਪੰਚ ਸਰਪੰਚ ਤੇ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-