Total views : 5506907
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਮੀਤ ਲੱਕੀ
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਸ਼ਹੀਦ ਦਲਬੀਰ ਸਿੰਘ ਰਣੀਕੇ ਸਰਕਾਰੀ ਆਈਟੀਆਈ ਰਣੀਕੇ ਵਿਖੇ ਸਿੱਖਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਪ੍ਰੋਜੈਕਟਾਂ ਦੇ ਮੁਕਾਬਲੇ ਕਰਵਾਏ ਗਏ। ਪ੍ਰਿੰ: ਗੁਰਪ੍ਰੀਤ ਸਿੰਘ ਚੀਮਾ ਦੀ ਅਗਵਾਈ ਤੇ ਬੇਮਿਸਾਲ ਪ੍ਰਬੰਧਾਂ ਹੇਠ ਸਿੱਖਿਆਰਥੀਆਂ ਵੱਲੋਂ ਆਪੋ ਆਪਣੀ ਮੁਹਾਰਤ ਤੇ ਹੁਨਰ ਦੇ ਅਨੁਸਾਰ ਤਿਆਰ ਕੀਤੇ ਗਏ ਪ੍ਰੋਜ਼ੈਕਟਾਂ ਨੂੰ ਉਤਸ਼ਾਹਪੂਰਵਕ ਪੇਸ਼ ਕੀਤਾ। ਇਸ ਦੌਰਾਨ ਸਰਕਾਰੀ ਹਾਈ ਸਕੂਲ ਘਰਿੰਡਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਤੋਂ ਇਲਾਵਾ ਕਈ ਹੋਰਨਾ ਸਕੂਲਾਂ ਦੇ ਵਿਦਿਆਰਥੀਆਂ ਤੇ ਸਟਾਫ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦਿਆਂ ਮੁਕਾਬਲੇਬਾਜੀ ਵਿੱਚ ਸ਼ਮੂਲੀਅਤ ਕੀਤੀ।
ਜਿਸ ਦੌਰਾਨ ਵੈਲਡਰ ਟਰੇਡ ਦੇ ਸਮੂੰਹ ਸਟਾਫ ਨੇ ਪਹਿਲਾ ਸਥਾਨ, ਪਲੰਬਰ ਟਰੇਡ ਨੇ ਦੂਜਾ ਸਥਾਨ ਤੇ ਇਲੈਕਟ੍ਰਾਨਿਕਸ ਟਰੇਡ ਨੇ ਤੀਜਾ ਸਥਾਨ ਹਾਂਸਲ ਕੀਤਾ।
ਜੇਤੂਆਂ ਨੂੰ ਇਨਾਮ ਤਕਸੀਮ ਕਰਦਿਆਂ ਪ੍ਰਿੰ: ਗੁਰਪ੍ਰੀਤ ਸਿੰਘ ਚੀਮਾ ਨੇ ਕਿਹਾ ਕਿ ਸ਼ਹੀਦ ਦਲਬੀਰ ਸਿੰਘ ਰਣੀਕੇ ਸਰਕਾਰੀ ਆਈ.ਟੀ.ਆਈ ਰਣੀਕੇ ਸਰਹੱਦੀ ਖਿੱਤੇ ਦੇ ਤਕਨੀਕੀ ਤੇ ਕਿੱਤਾ ਮੁੱਖੀ ਸਿੱਖਿਆ ਵਿੱਚ ਦਿਲਚਸਪੀ ਰੱਖਣ ਵਾਲੇ ਸਿੱਖਿਆਰਥੀਆਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਆਈ.ਟੀ.ਆਈ ਦੇ ਬੀਤੇ ਸਮੇਂ ਦੇ ਗ੍ਰਾਫ ਤੇ ਇੱਕ ਪੰਛੀ ਝਾਤ ਮਾਰੀ ਜਾਵੇ ਤਾਂ ਸਥਿਤੀ ਆਪਣੇ ਆਪ ਸਾਫ ਤੇ ਸ਼ਪੱਸ਼ਟ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਇਸ ਗ੍ਰਾਫ ਨੂੰ ਹੋਰ ਵੀ ਉਚਾ ਚੁੱਕਣ ਵਾਸਤੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਜੌਕਾ ਦੌਰ ਤਕਨੀਕੀ ਤੇ ਕਿੱਤਾ ਮੁੱਖੀ ਸਿੱਖਿਆ ਦਾ ਦੌਰ ਹੈ। ਇਸ ਲਈ ਇਸ ਸਰਕਾਰੀ ਅਦਾਰੇ ਦਾ ਇਲਾਕਾ ਨਿਵਾਸੀਆਂ ਦੇ ਬੱਚਿਆਂ ਨੂੰ ਦਿਲ ਖੋਲ ਕੇ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁਕਾਬਲੇ ਬਾਜੀਆਂ ਦੇ ਨਾਲ ਸਿੱਖਿਆਰਥੀਆਂ ਦੇ ਅੰਦਰ ਲੁੱਕੀ ਪ੍ਰਤਿਭਾ ਜੱਗ ਜਾਹਿਰ ਹੰਦੀ ਹੈ ਤੇ ਇਸ ਵਿੱਚ ਹੋਰ ਵੀ ਨਿਖਾਰ ਲਿਆਉਣ ਦਾ ਮੌਕਾ ਪ੍ਰਦਾਨ ਹੁੰਦਾ ਹੈ। ਇਸ ਮੌਕੇ ਆਈ.ਟੀ.ਆਈ ਦਾ ਸਮੰੂਹ ਸਟਾਫ ਤੇ ਵਿਿਦਆਰਥੀ ਆਦਿ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-