ਸਰਕਾਰ ਤੇ ਰਾਜਨੀਤਕ ਪਾਰਟੀਆਂ ਦੇਸ਼ ਵਿਚ ਨਿੱਤ ਉਭਰਦੇ ਧਾਰਮਿਕ, ਜਾਤੀਵਾਦ, ਵੱਖਵਾਦ, ਇਲਾਕਾਵਾਦ ਵਰਗੇ ਮਸਲਿਆਂ ਨੂੰ ਨਿਬੇੜਨ-ਸੰਧੂ

4539281
Total views : 5307297

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
52 ਲੱਖ ਦਾ ਅੰਕੜਾ ਕੀਤਾ ਪਾਰ


ਅਮ੍ਰਿਤਸਰ /ਰਣਜੀਤ ਸਿੰਘ ਰਾਣਾਨੇਸ਼ਟਾ

“ਜੇਕਰ ਦੇਸ਼ ਦੇ ਲੋਕਾਂ ਦਾ ਭਵਿੱਖ ਉੱਜਲ ਬਣਾਉਣਾ ਹੈ ਤਾਂ ਸਰਕਾਰ ਤੇ ਰਾਜਨੀਤਕ ਪਾਰਟੀਆਂ ਦੇਸ਼ ਵਿਚ ਨਿੱਤ ਉਭਰਦੇ ਧਾਰਮਿਕ, ਜਾਤੀਵਾਦ, ਵੱਖਵਾਦ, ਇਲਾਕਾਵਾਦ ਵਰਗੇ ਮਸਲਿਆਂ ਨੂੰ ਨਿਬੇੜਨ ਲਈ ਕੰਮ ਕਰਨ ਨਾ ਕਿ ਇਸ ਨੂੰ ਉਭਾਰਨ ਲਈ ” ਕੌਮਾਂਤਰੀ ਮਜ਼ਦੂਰ ਦਿਨ ਤੇ ਦੇਸ਼ ਵਿਚ ਹੋ ਰਹੀਆਂ ਪਾਰਲੀਮੈਂਟ ਦੀਆਂ ਚੋਣਾਂ ਮੌਕੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ

ਭੂਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਆਜ਼ਾਦੀ ਦੇ ਅੱਠ ਦਹਾਕੇ ਬੀਤਣ ਵਾਲੇ ਹਨ, ਪਰ ਦੇਸ਼ ਵਾਸੀ ਅੱਜ ਵੀ ਮੁੱਢਲੀਆ ਸਿਹਤ, ਸਿੱਖਿਆ, ਰਹਿਣ ਸਹਿਣ, ਤੇ ਵਿਕਸਣ ਦੀਆਂ ਬੁਨਿਆਦੀ ਲੋੜਾਂ ਥੋੜਾਂ ਤੋਂ ਨਿਜਾਤ ਪਾਉਣ ਲਈ ਲੜ ਰਹੇ ਹਨ, ਜਦੋਂ ਕਿ ਸਰਕਾਰਾਂ ਤੇ ਰਾਜਨੀਤਕ ਪਾਰਟੀਆਂ ਦਾ ਮਨੋਰਥ ਦੇਸ਼ ਦੀਆਂ ਅਸਲ ਹਕੀਕਤਾਂ ਨੂੰ ਲੁਕਾ ਕੇ ਕਦੀਂ ਨਾ ਪੂਰੇ ਹੋਣ ਵਾਲੇ ਸੁਪਨਿਆਂ ਨੂੰ ਬੁਣਨਾ ਹੋ ਕੇ ਰਹਿ ਗਿਆ ਹੈ ।ਆਮ ਲੋਕਾਂ ਕੋਲ ਵਰਤਣ ਵਿਕਸਣ ਕੁਝ ਨਹੀਂ ਹੈ ,ਪਰ ਅੰਕੜਿਆਂ ਦੇ ਉਭਾਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਲੋਕ ਹਿੱਤਾਂ ਲਈ ਯੋਜਨਾਵਾਂ ਦੇਸ਼ ਦੇ ਲੋਕਾਂ ਦੀ ਹਾਲਤ ਤੇ ਹਾਲਾਤ ਵੇਖ ਕੇ ਬਣਾਉਣੀਆਂ ਚਾਹੀਦੀਆਂ ਹਨ ਨਾ ਕਿ ਵਿਕਸਤ ਦੇਸ਼ਾਂ ਦੀ ਨਕਲ ਕਰ ਕੇ ।ਸ ਸੰਧੂ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਫ਼ਿਰਕੂ ਨਾਹਰਿਆਂ ਨਾਲ ਨਾ ਵੰਡਿਆ ਜਾਵੇ, ਤਾਂ ਕਿ ਸਮੁੱਚੀ ਮਾਨਵ ਸ਼ਕਤੀ ਦੇਸ਼ ਦੇ ਵਿਕਾਸ ਲਈ ਜੁੜ ਸਕੇਂ। ਲੋਕਾਂ ਨੂੰ ਖਿੱਤੇ, ਜ਼ੁਬਾਨਾ, ਧਰਮਾਂ ਵਿੱਚ ਵੰਡਣ ਨਾਲ ਘੱਟ ਗਿਣਤੀਆਂ ਵਿਚ ਨਿਰਾਸ਼ਾ ਤੇ ਸਹਿਮ ਵੱਧਣ ਨਾਲ ਦੇ ਦੇਸ਼ ਕੁਰਾਹੇ ਪੈਦਾ ਨਜ਼ਰੀਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਚੋਣਾਂ ਵਿੱਚ ਬਹੁਤ ਸੋਚ- ਵਿਚਾਰ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਹਨ ਤਾਂ ਕਿ ਪਛਤਾਵੇ ਤੇ ਘਾਤਕ ਸਿੱਧ ਹੋਣ ਵਾਲਾ ਮੌਕਾ ਸਭ ਦੇ ਹੱਥੋ ਨਾ ਨਿਕਲੇ ਤੇ ਸਾਡਾ ਭਵਿੱਖ ਉੱਜਲ ਬਣਿਆ ਰਹੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News