ਦੋ ਸੀਨੀਅਰ ਪੱਤਰਕਾਰਾਂ ਲਾਡੀ ਤੇ ਪੰਧੇਰ ਦੀ ਮੌਤ ਨਾਲ ਮੀਡੀਆ ਜਗਤ ‘ਚ ਸੋਗ ਦੀ ਲਹਿਰ

4675396
Total views : 5507063

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ‘ਗੰਡੀ ਵਿੰਡ’

ਅਦਾਰਾ ‘ਪੰਜਾਬੀ ਜਾਗਰਣ’ ਦੇ ਸੀਨੀਅਰ ਚੀਫ ਸਬ-ਐਡੀਟਰ ਡਾ. ਗੁਰਪ੍ਰੀਤ ਸਿੰਘ ਲਾਡੀ ਦਾ ਸੰਖੇਪ ਬਿਮਾਰੀ ਮਗਰੋਂ ਅੱਜ ਦੇਹਾਂਤ ਹੋ ਗਿਆ।ਉੱਘੇ ਵਿਦਵਾਨ ਅਤੇ ਬਹੁਤ ਹੀ ਮਿਲਣਸਾਰ ਡਾ.ਗੁਰਪ੍ਰੀਤ ਸਿੰਘ ਲਾਡੀ ਕਰੀਬ 25 ਸਾਲਾਂ ਤੋਂ  ਪੰਜਾਬੀ ਪੱਤਰਕਾਰੀ ਨਾਲ ਜੁੜੇ ਹੋਏ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ ਸੀ।

ਸ: ਲਾਡੀ ਮੂਲ ਰੂਪ ‘ਚ ਤਰਨ ਤਾਰਨ ਦੇ ਰਹਿਣ ਵਾਲੇ ਸਨ ਤੇ ਇਸ ਸਮੇ ਆਪਣੀ ਪਤਨੀ ਤੇ ਬੇਟੀ ਨਾਲ ਜਲੰਧਰ ਵਿਖੇ ਰਹਿ ਰਹੇ ਸਨ।ਡਾ.ਗੁਰਪ੍ਰੀਤ ਸਿੰਘ ਲਾਡੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 29 ਅਪ੍ਰੈਲ ਸੋਮਵਾਰ ਨੂੰ 11 ਵਜੇ ਘਾਹ ਮੰਡੀ ਜਲੰਧਰ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਅੱਜ ਇਸ ਫਾਨੀ ਦੁਨੀਆ ਨੂੰ ਕਹਿ ਗਏ ਅਲਵਿਦਾ 

ਸੀਨੀਅਰ ਪੱਤਰਕਾਰ ਸਰਬਜੀਤ  ਪੰਧੇਰ ਪਿਛਲੇ ਛੇ ਸੱਤ ਮਹੀਨਿਆਂ ਤੋਂ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਸਨ ਜਿਨ੍ਹਾਂ ਅੱਜ ਆਖਰੀ ਸਾਹ ਲਿਆ।ਉਹ ਲੰਬੇ ਸਮੇਂ ਤੋਂ ਅੰਗਰੇਜ਼ੀ ਪੱਤਰਕਾਰੀ ਨਾਲ ਜੁੜੇ ਰਹੇ ਅਤੇ ਉਨਾਂ ਨੂੰ ਫੋਟੋਗ੍ਰਾਫੀ ਦਾ ਵੀ ਸ਼ੌਂਕ ਸੀ। ਪੰਧੇਰ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ । ਉਹ ਬੇਬਾਕ ਤੇ ਨਿਰਧੜਕ ਪੱਤਰਕਾਰ ਵਜੋਂ ਜਾਣੇ ਜਾਂਦੇ ਸਨ।ਅਦਾਰਾ ‘ਬਾਰਡਰ ਨਿਊਜ ਐਕਸਪ੍ਰੈਸ’ ਵਲੋ ਵਿਛੜ ਗਏ ਦੋਹਾ ਪੱਤਰਕਾਰਾਂ ਦੇ ਪ੍ਰੀਵਾਰਾਂ ਨਾਲ ਗਹਿਰੀ ਹਮਦਰਦੀ ਤੇ ਦਿਲੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News