Total views : 5507063
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਹਲਕਾ ਮਜੀਠਾ ਦੇ ਕਸਬਾ ਚਵਿੰਡਾ ਦੇਵੀ ਵਿਖੇ ਵਾਲਮੀਕੀ ਸਮਾਜ ਦੇ ਨੌਜਵਾਨ ਆਗੂ ਵਿੱਕੀ ਚਵਿੰਡਾ ਦੇਵੀ ਵੱਲੋਂ ਆਯੋਜਿਤ ਇਕ ਚੋਣ ਰੈਲੀ ਦੌਰਾਨ ਪੇਂਡੂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸਲੀ ਪਿੰਡਾਂ ਦੇ ਸ਼ੇਰ ਤੁਸੀਂ ਹੋ। ਬੇਸ਼ੱਕ ਕੁਝ ਲੋਕ ਆਪਣੇ ਆਪ ਨੂੰ ਸ਼ੇਰ ਦਿਖਾਉਂਦੇ ਫਿਰਦੇ ਹਨ, ਉਨ੍ਹਾਂ ਦੇ ਭਰਮ ਭੁਲੇਖੇ ਜਲਦੀ ਦੂਰ ਕਰਦਿਆਂ ਗਿੱਦੜ ਬਣਾ ਦਿੱਤੇ ਜਾਣਗੇ। ਮੈਂ ਤੁਹਾਡੇ ਨਾਲ ਹਰ ਸਮਾਂ ਖੜ੍ਹਾ ਹਾਂ। ਕਿਸੇ ਤੋਂ ਡਰਨ ਦੀ ਲੋੜ ਨਹੀਂ। ਸਿਆਸੀ ਬਦਮਾਸ਼ੀ ਕਰਨ ਵਾਲਿਆਂ ਨੂੰ ਮੋਦੀ ਸਰਕਾਰ ਪੁੱਠਾ ਟੰਗਣ ’ਚ ਦੇਰ ਨਹੀਂ ਲਾਵੇਗੀ।ਇਸ ਮੌਕੇ ਵਾਲਮੀਕੀ ਸਮਾਜ ਦੇ ਨੌਜਵਾਨ ਆਗੂ ਵਿੱਕੀ ਚਵਿੰਡਾ ਦੇਵੀ ਅਤੇ ਸਾਥੀਆਂ ਨੇ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਸੰਧੂ ਨੇ ਵਿੱਕੀ ਚਵਿੰਡਾ ਦੇਵੀ ਨੂੰ ਸਨਮਾਨਿਤ ਕੀਤਾ ਅਤੇ ਪਾਰਟੀ ਵਿਚ ਸਵਾਗਤ ਕੀਤਾ ਅਤੇ ਬਣਦਾ ਮਾਣ ਸਨਮਾਨ ਦੇਣ ਦੀ ਗੱਲ ਕਹੀ। ਵਿੱਕੀ ਚਵਿੰਡਾ ਦੇਵੀ ਨੇ ਕਿਹਾ ਕਿ ਉਹ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਨੂੰ ਜੁਆਇਨ ਕਰ ਰਹੇ ਹਨ। ਉਹ ਅਤੇ ਉਸ ਦੇ ਸਾਥੀ ਤਨ ਮਨ ਧਨ ਨਾਲ ਪਾਰਟੀ ਦੀ ਸੇਵਾ ਕਰਨਗੇ।
ਮਜੀਠੇ ’ਚ ਕਿਸੇ ਦੀ ਵੀ ਬਦਮਾਸ਼ੀ ਨਹੀਂ ਚਲਣ ਦਿਆਂਗਾ – ਤਰਨਜੀਤ ਸਿੰਘ ਸੰਧੂ
ਸੰਧੂ ਸਮੁੰਦਰੀ ਨੇ ਵਾਲਮੀਕੀ ਸਮਾਜ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਅੰਮ੍ਰਿਤਸਰ ਜਿੱਥੇ ਭਗਵਾਨ ਵਾਲਮੀਕੀ ਜੀ ਦੀ ਕਰਮ ਭੂਮੀ ਹੈ। ਜਿਨ੍ਹਾਂ ਨੇ ਸਿੱਖਿਆ ਦੀ ਨੀਂਹ ਰੱਖੀ, ਇਕ ਖ਼ਾਸ ਦਾ ਮਾਡਲ ਦਿੱਤਾ, ਜਿਸ ਤੋਂ ਸਿੱਖਿਆ ਲੈ ਕੇ ਸ੍ਰੀ ਰਾਮ ਦੇ ਪੁੱਤਰ ਸ਼ਕਤੀਸ਼ਾਲੀ ਬਣੇ। ਅੱਜ ਫਿਰ ਇਸ ਧਰਤੀ ਨੂੰ ਸਿੱਖਿਆ ਦੇ ਖੇਤਰ ਵਿਚ ਮੋਹਰਲੀਆਂ ਕਤਾਰਾਂ ਵਿਚ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ ਅਤੇ ਚਵਿੰਡਾ ਦੇਵੀ ਵਿਖੇ ਖੇਡ ਸਟੇਡੀਅਮ ਅਤੇ ਹੋਰ ਵਿਕਾਸ ਕਾਰਜ ਕਰਾਏ ਜਾਣਗੇ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡ ਦੀ ਮੁਸ਼ਕਲਾਂ ਤੁਸੀਂ ਆਪ ਹੀ ਦੇਖ ਸਕਦੇ ਹੋ, ਲੋਕਾਂ ਨੂੰ ਕੇਂਦਰ ਵੱਲੋਂ ਜਿਹੜੇ ਲਾਭ ਦਿੱਤੇ ਜਾ ਰਹੇ ਹਨ, ਉਹਨਾਂ ਤਕ ਨਹੀਂ ਪਹੁੰਚਦੇ। ਐਦਕਾਂ ਲੋਕ ਸਭਾ ਦੀਆਂ ਇਲੈਕਸ਼ਨਾਂ ’ਚ ਇਹ ਕਾਫ਼ੀ ਕਲੀਅਰ ਲੱਗਦਾ ਆ ਕਿ ਅੰਮ੍ਰਿਤਸਰ ਦੀ ਡਿਵੈਲਪਮੈਂਟ ਲਈ ਲੋਕ ਭਾਜਪਾ ਨੂੰ ਵੋਟ ਪਾਉਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ –