Total views : 5507382
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਜੋਕਿ ਇਸ ਸਮੇ ਅਸਾਮ ਦੀ ਡਿਬੜੂਗੜ੍ਹ ਜੇਲ੍ਹ ਵਿੱਚ ਐਨ.ਐਸ.ਏ ਅਧੀਨ ਬੰਦ ਹਨ , ਉਨਾਂ ਵਲੋ ਜੇਲ ਵਿੱਚੋ ਹੀ ਸਿਆਸੀ ਲੀਡਰਾਂ ਨੂੰ ਟੱਕਰ ਦੇਣ ਦੇ ਐਲਾਨ ਨਾਲ ਸਿਆਸੀ ਹਲਕਿਆ ਵਿੱਚ ਭੂਚਾਲ ਜਿਹਾ ਆ ਗਿਆ ਹੈ।ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਵਲੋ ਇਥੇ ਸਾਰਾਗੜ੍ਹੀ ਵਿਖੇ ਇਸ ਗੱਲ ਦਾ ਖੁਲਾਸਾ ਕਰਨ ਕਿ ਲੋਕਾਂ ਦੇ ਜੋਰ ਦੇਣ ਤੋ ਬਾਅਦ ਹੀ ਭਾਈ ਸਾਹਿਬ ਵਲੋ ਇਹ ਫੈਸਲਾ ਲਿਆ ਹੈ, ਉਸ ਤੋ ਬਾਅਦ ਕਈ ਤਰਾਂ ਦੇ ਜੋੜ ਤੋੜ ਹੋਣੇ ਸ਼ੁਰੂ ਹੋ ਗਏ ਹਨ , ਭਾਂਵੇ ਕਾਂਗਰਸ ਤੇ ਅਕਾਲੀ ਦਲ ਵਲੋ ਅਜੇ ਤੱਕ ਇਸੇ ਜੱਕੋਤੱਜੀ ਵਿੱਚ ਆਪਣੇ ਉਮੀਦਵਾਰ ਦਾ ਐਲਾਨ ਨਹੀ ਕੀਤਾ ਗਿਆ ਸੀ ਪਰ ਆਪ ਵਲੋ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਭਾਜਪਾ ਵਲੋ ਸਾਬਕਾ ਵਧਾਇਕ ਮਨਜੀਤ ਸਿੰਘ ਮੰਨਾ ਨੂੰ ਚੋਣ ਮੈਦਾਨ ਵਿੱਚ ਉਤਾਰੇ ਜਾਣ ਤੋ ਬਾਅਦ ਜਿਥੇ ਲਾਲਜੀਤ ਸਿੰਘ ਭੁੱਲਰ ਵਲੋ ਦਿੱਤੇ ਇਕ ਵਿਵਾਦਿਤ ਬਿਆਨ ਕਾਰਨ ਸਵਰਨਕਾਰ ਤੇ ਰਾਮਗੜੀਆਂ ਭਾਈਚਾਰੇ ਨੇ ਘੇਰਾ ਪਾਇਆ ਹੋਇਆ ਹੈ, ਉਥੇ ਦਿਹਾਤੀ ਖੇਤਰ ਵਿੱਚ ਭਾਜਪਾ ਉਮੀਦਵਾਰ ਨੂੰ ਕਿਸਾਨਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਿਸ ਕਰਕੇ ਖਡੂਰ ਸਾਹਿਬ ਨਿਰੋਲ ਪੰਥਕ ਤੇ ਸਰਹੱਦੀ ਹਲਕਾ ਹੋਣ ਕਰਕੇ ਜੇਕਰ ਸ਼ੌ੍ਮਣੀ ਅਕਾਲੀ ਦਲ (ਬਾਦਲ)ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਮਾਇਤ ਦਿੱਤੀ ਜਾਂਦੀ ਹੈ ( ਜਿਸ ਸਬੰਧੀ ਦੋਹਾਂ ਦਲਾਂ ਵਲੋ ਮੀਟਿੰਗਾਂ ਕੀਤੀਆ ਜਾ ਰਹੀਆ ਹਨ)ਤਾਂ ਹਲਕੇ ਦੇ ਵੋਟਰ 1989 ਵਾਲਾ ਇਤਿਹਾਸ ਮੁੜ ਦੁਹਰਾਅ ਸਕਦੇ ਹਨ , ਜਦੋ ਉਨਾਂ ਵਲੋ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੂੰ ਰਿਕਾਰਡਤੋੜ ਵੋਟਾਂ ਨਾਲ ਜਿਤਾਅ ਕੇ ਇਕ ਇਤਹਾਸ ਸਿਰਜਿਆ ਸੀ।
ਬੀ.ਐਨ.ਈ ਦੀ ਪੁਖਤਾ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ‘ਚ ਸਿੱਖ ਜਥੇਬੰਦੀਆਂ ਵਲੋ ਹਲਕੇ ਵਿੱਚ ਇਸ ਸੀਟ ਨੂੰ ਵਕਾਰ ਦਾ ਸਵਾਲ ਬਣਾਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਪ੍ਰਚੰਡ ਕੀਤੀ ਜਾਵੇਗੀ ਤੇ ਉਨਾਂ ਦੇ ਨਾਲ ਡਿਬੜੂਗੜ੍ਹ ਜੇਲ ਵਿੱਚ ਬੰਦ ਸਿੰਘਾਂ ਦੇ ਪ੍ਰੀਵਾਰਕ ਮੈਬਰ ਭਾਈ ਸ਼ਾਹਿਬ ਵਲੋ ਨਸ਼ਿਆ ਖਿਲਾਫ ਚਲਾਈ ਮੁਹਿੰਮ ਤੇ ਅੰਮ੍ਰਿਤ ਛੱਕੋ ਲਹਿਰ ਦਾ ਹਿੱਸਾ ਬਨਣ ਲਈ ਲੋਕਾ ਤੋ ਵੋਟ ਦੀ ਮੰਗ ਕਰਨਗੇ। ਜਿਸ ਕਰਕੇ ਉਨਾਂ ਸਿਆਸੀ ਆਗੂਆਂ ਦਾ ਭਵਿੱਖ ਵੀ ਦਾਅ ਤੇ ਲੱਗੇਗਾ ਜੋ ਆਪਣੇ ਉਮੀਦਵਾਰਾਂ ਦੀ ਚੋਣ ਮੁਹਿੰਮ ਦਾ ਹਿੱਸਾ ਬਨਣਗੇ। ਜਿਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਤੋ ਬਾਅਦ ਇਸ ਹਲਕੇ ਬਦਲੇ ਸਿਆਸੀ ਰੰਗ ਆਉਣ ਵਾਲੇ ਦਿਨਾਂ ‘ਚ ਹੋਰ ਰੰਗ ਫੜਨਗੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-