ਪੁਲਿਸ ਨੇ ਕਾਰ ਖੋਹ ਕਰਨ ਵਾਲੇ ਗੈਂਗ ਦਾ ਇਕ ਹੋਰ ਗੁਰਗਾ ਕੀਤਾ ਗ੍ਰਿਫਤਾਰ

4675714
Total views : 5507558

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ 

ਬੀਤੇ ਦਿਨ ਥਾਣਾਂ ਕੰਨਟੋਨਮੈਟ ਵਿਖੇ ਕਾਰ ਖੋਹ ਸਬੰਧੀ ਦਰਜ ਮਾਮਲੇ ‘ਚ ਪੁਲਿਸ ਵਲੋ ਦੋਸ਼ੀ ਪਾਏ ਗਏ ਤਿੰਨ ਵਿਆਕਤੀਆਂ ਵਿਚੋ ਨਿਹਾਲ ਸਿੰਘ ਨਾਮੀ ਗੁਰਗੇ ਨੂੰ ਗ੍ਰਿਫਤਾਰ ਕੀਤੇ ਜਾਣ ਸਬੰਧੀ ਜਾਣਕਾਰੀ ਦੇਦਿਆਂ ਏ.ਡੀ.ਸੀ.ਪੀ-2 ਸ: ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ  ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ   ਦੀਆ ਹਦਾਇਤਾ ਅਨੁਸ਼ਾਰ ਸ੍ਰੀ ਸੁਖਪਾਲ ਸਿੰਘ  ਏ.ਸੀ.ਪੀ ਪੱਛਮੀ  ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਗਗਨਦੀਪ ਸਿੰਘ,ਮੁੱਖ ਅਫਸਰ ਥਾਣਾ ਕੰਨਟੋਨਮੈਂਟ ਦੀ ਪੁਲੀਸ਼ ਪਾਰਟੀ ਏ.ਐਸ.ਆਈ.ਗੁਰਜੀਤ ਸਿੰਘ,ਇੰਚਾਰਜ ਚੌਕੀ ਗੁਮਟਾਲਾ ਅੰਮ੍ਰਿਤਸਰ, ਏ.ਐਸ.ਆਈ. ਗੁਰਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਖਿਲਾਫ ਵਿੱਢੀ ਮਹਿਮ ਤਹਿਤ ਉਸ ਸਮੇ ਵੱਡੀ ਸਫਲਤਾ ਮਿਲੀ ਜਦੋ ਦੋਸੀ ਨਿਹਾਲ ਸਿੰਘ ਨੂੰ ਕਾਬੂ ਕਰਕੇ ਉਸ ਪਾਸੋ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਸਪਲੈਡਰ ਰੰਗ ਕਾਲਾ ਨੰਬਰ PB-06-AL-1325 ਬ੍ਰਾਮਦ ਕੀਤਾ ਗਿਆ। ਜਦ ਕਿ ਇਸਦੇ 2 ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰਕੇ ਵਰਨਾ ਕਾਰ ਅਤੇ ਵਾਰਦਾਤ ਸਮੇਂ ਮੌਜੂਦ ਦੋ ਪਿਸਟਲ ਨਜਾਇਜ ਪਹਿਲਾਂ ਹੀ ਬ੍ਰਾਮਦ ਕੀਤੇ ਜਾ ਚੁੱਕੇ ਹਨ।


ਇਸ ਸਮੇ ਸ: ਵਿਰਕ ਨੇ ਦੱਸਿਆ ਕਿ ਇਹ ਮੁਕਦਮਾ ਮਿਤੀ 26.07.2023 ਨੂੰ ਮੁਦੱਈ ਨਿਤਨ ਗੁਪਤਾ ਦੇ ਬਿਆਨ ਲਿਖਾਇਆ ਕਿ ਉਸਦੀ ਹਾਡਵੇਅਰ ਦੀ ਦੁਕਾਨ ਭਗਤਾ ਵਾਲਾ ਗੇਟ ਢਾਬ ਮੰਡੀ ਅੰਮ੍ਰਿਤਸਰ ਹੈ ਅਤੇ ਮਿਤੀ 25-07-2023 ਵਕਤ ਕ੍ਰੀਬ 08:30 ਸ਼ਾਮ, ਉਹ ਆਪਣੇ ਦੋਸਤ ਕੰਨਵ ਪੁੱਤਰ ਅਮਿਤ ਨਾਲ ਆਪਣੀ ਗੱਡੀ ਨੰਬਰ PB02-CY-8209 ਕਾਰ ਮਾਰਕਾ ਵਰਨਾ ਰੰਗ ਚਿੱਟਾ ਪਰ ਘੁੰਮਣ ਫਿਰਨ ਲਈ ਨਿਕਲੇ ਤੇ ਮਾਹਲ ਬਾਈਪਾਸ ਰਾਮ ਤੀਰਥ ਰੋਡ ਦੇ ਫਲਾਈਉਵਰ ਉਪਰ ਮੋਜੂਦ ਸੀ, ਕਿ ਗੱਡੀ ਦੇ ਬਾਹਰ ਨਿਕਲ ਕੇ ਗੱਡੀ ਕੋਲ ਖੜੇ ਆਪਸ ਵਿੱਚ ਗੱਲ ਬਾਤ ਕਰ ਰਹੇ ਸੀ ਕਿ ਗੁੰਮਟਾਲਾ ਵਾਲੀ ਸਾਈਡ ਤੋਂ ਤਿੰਨ ਮੋਨੇ ਨੌਜਵਾਨ ਇੱਕ ਮੋਟਰ ਸਾਈਕਲ ਮਾਰਕਾ ਪਰ ਆਏ ਤੇ ਇਹਨਾਂ ਤਿੰਨਾਂ ਨੌਜਵਾਨਾ ਦੇ ਹੱਥਾਂ ਵਿੱਚ ਪਿਸਟਲ ਸਨ, ਜਿੰਨਾਂ ਨੇ ਆਪਣੇ ਪਿਸਟਲ ਸਾਡੇ ਵੱਲ ਕੱਢ ਕੇ ਕਿਹਾ ਕਿ ਆਪਣੀ ਗੱਡੀ ਦੀ ਚਾਬੀ ਦੇ ਦਿਉ ਅਤੇ ਜੋ ਕੁਝ ਤੁਹਾਡੇ ਕੋਲ ਹੈ ਉਹ ਵੀ ਦੇ ਦਿਉ ਤੇ ਮੇਰੇ ਕੋਲੋ ਇੱਕ ਆਈ ਫੋਨ 12 PRO ਰੰਗ ਗੋਲਡਨ, ਇੱਕ ਐਪਲ ਦਾ ਆਈ ਪੋਰਡ ਰੰਗ ਸਿਲਵਰ ,ਦੋਸਤ ਕੰਨਵ ਦਾ ਮੋਬਾਇਲ ਮਾਰਕਾ ONE PLUS ਰੰਗ ਸਿਲਵਰ ਅਤੇ ਇਸ ਤੋਂ ਇਲਾਵਾ ਆਫਿਸ ਬੈਗ ਅਤੇ ਉਸ ਵਿੱਚ ਚੈਕ ਬੁੱਕ HDFC ਬੈਂਕ, ਇੰਡੀਅਨ ਉਵਰਸੀਜ ਬੈਂਕ ਪਿਸਟਲ ਦੀ ਨੋਕ ਤੇ ਖੋਹ ਕੇ ਲੈ ਗਏ।

ਮੁਕਦਮਾ ਨੰਬਰ 118 ਮਿਤੀ 12-09-2023 ਜੁਰਮ 307,148, 149 IPC, 25,27/54/59 A ACT ਥਾਣਾ ਡੇਰਾ ਬਾਬਾ ਨਾਨਕ ਬਟਾਲਾ ਵਿੱਚ ਖੋਹ ਸ਼ੁਦਾ ਉੱਕਤ ਕਾਰ ਮਾਰਕਾ ਵਰਨਾ ਨੰਬਰ PB02CY8209 ਬ੍ਰਾਮਦ ਕੀਤੀ ਗਈ ਸੀ ਅਤੇ ਤਫਤੀਸ਼ ਦੌਰਾਨ ਖੋਹ ਕਰਨ ਵਾਲੇ ਦੋਸ਼ੀ ਨਿਹਾਲ ਸਿੰਘ ,ਅਨਮੋਲ ਸਿੰਘ ਮੌਲਾ,ਅੰਮ੍ਰਿਤ ਸਿੰਘ ਅਤੇ ਸਾਜਨ ਮਸੀਹ ਉਰਫ ਗੋਰੂ ਪਾਏ ਗਏ ਹਨ, ਜਿੰਨ੍ਹਾਂ ਵਿੱਚੋ ਅਨਮੋਲ ਸਿੰਘ ਉਰਫ ਮੌਲਾ, ਨਿਹਾਲ ਸਿੰਘ ਅਤੇ ਅੰਮ੍ਰਿਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋਸ਼ੀ ਸਾਜਨ ਮਸੀਹ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ ਜਿਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News