Total views : 5510739
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਮੀਤ ਲੱਕੀ
ਅੱਜ ਸਥਾਨਕ ਏਅਰਪੋਰਟ ਰੋਡ ਅੰਮ੍ਰਿਤਸਰ ਸਥਿਤ ਜਨਤਾ ਹਸਪਤਾਲ ਵੱਲੋਂ ਮਹਿਲਾ ਸ਼ਸ਼ਕਤੀਕਰਣ ਦੇ ਸੰਬੰਧ ਵਿੱਚ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਜਨਤਾ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ.ਮੰਨਣ ਅਨੰਦ, ਮੈਡੀਕਲ ਡਾਇਰੈਕਟਰ ਡਾ.ਮੈਕਸੀਮਾ ਅਨੰਦ, ਐਡਮਿਨਸਟਰੇਟਰ ਡਾ.ਗੁਰਮੀਤ ਸਿੰਘ ਚਾਹਲ, ਡਾ.ਰਾਜੇਸ਼ ਅਰੋੜਾ ਨੇ ਅਪਣੇ ਵਿਚਾਰ ਰੱਖੇ।ਸੈਮੀਨਾਰ ਵਿੱਚ ਮੁੱਖ ਮਹਿਮਾਨ ਮਿਸਿਜ ਅੰਦਲੀਬ ਔਜਲਾ ਸਨ.ਉਨ੍ਹਾਂ ਨੇ ਔਰਤਾਂ ਦੇ ਹੱਕਾਂ ਬਾਰੇ ਖਾਸ ਕਰਕੇ ਵੋਟ ਪਾਉਣ ਦੇ ਹੱਕ ਬਾਰੇ ਅਪਣੇ ਵਿਚਾਰ ਰੱਖੇ ਅਤੇ ਹਰ ਇਕ ਸ਼ਹਿਰੀ ਨੂੰ ਖਾਸ ਕਰਕੇ ਔਰਤਾਂ ਨੂੰ ਅਪਣੇ ਵੋਟ ਪਾਉਣ ਦੇ ਅਧਿਕਾਰ ਬਾਰੇ ਜਾਣੂ ਕਰਵਾਇਆ।
ਅੰਤ ਵਿੱਚ ਡਾ.ਮੈਕਸਿਮਾ ਅਨੰਦ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।ਇਸ ਮੌਕੇ ਅਮਨਦੀਪ ਕੌਰ,ਰਾਜਦੀਪ ਕੌਰ ਗਰੇਵਾਲ,ਡਾ.ਨੀਰਜ,ਡਾ.ਪੱਲਵੀ,ਡਾ.ਚਰਨਕੰਵਲ ਸਿੰਘ,ਗੋਰਵ ਮਲਹੋਤਰਾ,ਅਤੁਲ ਜੋਸ਼ੀ ਅਤੇ ਹਸਪਤਾਲ ਦੇ ਸਾਰੇ ਡਿਪਾਰਟਮੈਂਟਾਂ ਦੇ ਵਰਕਰ ਅਤੇ ਮਰੀਜ਼ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-