ਪੰਜਾਬ ਦੇ ਸੀਨੀਅਰ ਆਈ.ਪੀ.ਐਸ ਅਧਿਕਾਰੀ ਨੇ ਸਮੇ ਤੋ ਪਹਿਲਾਂ ਛੱਡੀ ਪੁਲਿਸ ਦੀ ਨੌਕਰੀ-ਸਵੈ ਇੱਛਾ ਨਾਲ ਲਈ ਸੇਵਾਮੁਕਤੀ

4677959
Total views : 5511471

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ

ਪੰਜਾਬ ਪੁਲਿਸ ਦੇ ਸੀਨੀਅਰ ਆਈਪੀਐਸ ਅਧਿਕਾਰੀ (ਏ.ਡੀ.ਜੀ.ਪੀ ਲਾਅ  ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ ਨੇ ਨੌਕਰੀ ਛੱਡ ਦਿੱਤੀ ਹੈ। ਉਸਨੇ 30 ਸਾਲ ਦੀ ਸੇਵਾ ਤੋਂ ਬਾਅਦ ਵੀਆਰਐਸ ਲਿਆ ਹੈ।

ਵੀਆਰਐਸ ਲੈ ਕੇ ਆਪਣੇ ਆਪ ਨੂੰ ਪਿੰਜਰੇ ਤੋਂ ਬਾਹਰ ਮਹਿਸੂਸ ਕਰ ਰਿਹਾ ਹਾਂ -ਗੁਰਿੰਦਰ ਢਿਲੋ

ਇਸ ਗੱਲ ਦੀ ਪੁਸ਼ਟੀ ਉਨ੍ਹਾਂ ਖੁਦ ਕੀਤੀ ਹੈ, ਉਨ੍ਹਾਂ ਕਿਹਾ ਕਿ ਵੀ.ਆਰ.ਐਸ ਲੈਣ ਨਾਲ ਉਹ ਪਿੰਜਰੇ ਤੋਂ ਬਾਹਰ ਮਹਿਸੂਸ ਕਰਦਾ ਹੈ।ਗੁਰਿੰਦਰ ਸਿੰਘ ਢਿੱਲੋਂ 1997 ਬੈਚ ਦੇ ਆਈਪੀਐਸ ਅਧਿਕਾਰੀ ਹਨ। ਇਹ ਵੀ ਚਰਚਾ ਹੈ ਕਿ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਗੁਰੇਜ਼ ਕੀਤਾ।

Share this News