Total views : 5511441
Total views : 5511441
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀਤੇ ਦਿਨ ਲੁਧਿਆਣਾ ਦੇ ਇਕ ਟੈਕਸੀ ਡਰਾਈਵਰ ਪਾਸੋ ਅੰਮ੍ਰਿਤਸਰ ਵਿਖੇ ਕਾਰ ਖੋਹ ਕੇ ਲੈਣ ਜਾਣ ਵਾਲੇ ਚਾਰ ਲੜਕਿਆ ਤੇ ਇਕ ਲੜਕੀ ਦੀ ਸ਼ਨਾਖਤ ਕਰਕੇ ਦੋ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋ ਖੋਹਸ਼ੁਦਾ ਕਾਰ ਤੇ ਕਾਰ ਖੋਹਣ ਲਈ ਵਰਤੀ ਥਾਰ ਗੱਡੀ ਬ੍ਰਾਮਦ ਕਰ ਲਏ ਜਾਣ ਸਬੰਧੀ ਜਾਣਕਾਰੀ ਦੇਦਿਆਂ ਸ੍ਰੀ ਆਲਮ ਵਿਜੇ ਸਿੰਘ, ਡੀ.ਸੀ.ਪੀ ਲਾਅ-ਐਂਡ-ਆਰਡਰ ਨੇ ਦੱਸਿਆ ਕਿ ਇਹ ਮੁਕੱਦਮਾਂ ਮੁਦੱਈ ਮਾਨ ਸਿੰਘ ਵਾਸੀ ਲੁਧਿਆਣਾ ਦੇ ਬਿਆਨ ਤੇ ਦਰਜ਼ ਰਜਿਸਟਰ ਕੀਤਾ ਗਿਆ ਕਿ ਉਹ, ਮਾਨ ਟੈਕਸੀ ਸਰਵਿਸ, ਲੁਧਿਆਣਾ ਵਿੱਚ ਕਾਰ ਨੰਬਰੀ PB-01-D-2527 ਮਾਰਕਾ ਹੁੰਡਈ ਅੋਰਾ, ਰੰਗ ਚਿੱਟਾ ਚਲਾਉਦਾ ਹੈ। ਉਹ ਮਿਤੀ 18.4.2024 ਨੂੰ ਲੁਧਿਆਣੇ ਤੋਂ ਅੰਮ੍ਰਿਤਸਰ ਦੀ ਸਵਾਰੀ ਲੈ ਕਿ ਵਕਤ ਕਰੀਬ 04:00 ਵਜੇ ਸ਼ਾਮ, ਨੂੰ ਤੁਰਿਆ ਸੀ ਤੇ ਕਰੀਬ 08:00 ਵਜੇ ਰਾਤ ਅੰਮ੍ਰਿਤਸਰ ਪਹੁੰਚ ਗਿਆ ਸੀ ਤੇ ਉਹ, ਸਵਾਰੀ ਨੂੰ ਗੋਡਲਨ ਐਵੀਨਿਊ ਵਿੱਖੇ ਉਤਾਰ ਕੇ ਢੀਂਗਰਾ ਕੰਪਲੈਕਸ, ਨੇੜੇ ਪੰਜ ਪੀਰ, ਗੋਲਡਨ ਐਵੀਨਿਊ, ਅੰਮ੍ਰਿਤਸਰ ਵਿੱਖੇ ਆਪਣੀ ਗੱਡੀ ਸਾਇਡ ਤੇ ਲਾ ਕਿ ਗੱਡੀ ਵਿੱਚ ਹੀ ਸਾਉਣ ਦੀ ਤਿਆਰੀ ਕਰ ਰਿਹਾ ਸੀ।
ਵਾਰਦਾਤ ਨੂੰ ਅੰਜਾਮ ਦੇਣ ਵਾਲਾ ਅਲੜ ਉਮਰ ਦੇ ਮੁੰਡਿਆਂ ਦਾ ਟੋਲਾ
ਸਮਾਂ ਕਰੀਬ 12:15 AM, ਮਿਤੀ 19.04.2024 ਦਾ ਹੋਵੇਗਾ ਕਿ ਉਹ, ਆਪਣੀ ਗੱਡੀ ਵਿੱਚ ਲੰਮੇ ਪਿਆ ਹੋਇਆ ਸੀ ਤੇ ਇਕ ਲੜਕੀ ਗੱਡੀ ਕੋਲ ਆਈ ਤੇ ਸ਼ੀਸਾ ਖੜਕਾਉਣ ਲੱਗੀ ਤਾਂ ਉਸਨੇ, ਲੜਕੀ ਨੂੰ ਸ਼ੀਸਾ ਥੋੜਾ ਥੱਲੇ ਕਰਕੇ ਪੁਛਿਆ, ਦੱਸੋ ਕੀ ਗੱਲ ਹੈ, ਜੋ ਲੜਕੀ ਨੇ ਕਿਹਾ ਕਿ ਮੈਨੂੰ 200/-ਰੁਪੇ ਦਿਉ, ਬਹੁਤ ਲੋੜ ਹੈ ਤੇ ਉਸਨੇ, ਮਨ੍ਹਾਂ ਕਰ ਦਿੱਤਾ ਤੇ ਫਿਰ ਲੜਕੀ ਕਹਿੰਦੀ 100/-ਰੁਪਏ, ਹੀ ਦੇ ਦਿਊ ਤੇ ਉਸਨੇ, ਲੜਕੀ ਨੂੰ ਕਿਹਾ ਕਿ ਮੇਰੇ ਕੋਲ ਪੈਸੇ ਨਹੀ ਹਨ, ਉਨੀ ਦੇਰ ਨੂੰ 03 ਲੜਕੇ ਉਸਦੇ ਕੋਲ ਆਏ ਤੇ ਇਕ ਨੇ ਸ਼ੀਸ਼ੇ ਵੱਲ ਦੀ ਹੱਥ ਪਾ ਕਿ ਗੱਡੀ ਦੀ ਚਾਬੀ ਕੱਢ ਲਈ ਤੇ ਚਾਬੀ ਕੱਢਣ ਨਾਲ ਗੱਡੀ ਦੇ ਡੋਰ ਖੁੱਲ ਗਏ ਤੇ 02 ਮੁੰਡੇ ਗੱਡੀ ਵਿੱਚ ਆ ਗਏ ਤੇ ਲੜਕੀ ਵੀ ਗੱਡੀ ਵਿੱਚ ਬੈਠ ਗਈ ਤੇ ਉਹਨਾਂ ਨੇ, ਗੱਡੀ ਸਟਾਟ ਕਰ ਲਈ ਤੇ ਮੁਦੱਈ ਨੂੰ ਗੱਡੀ ਵਿੱਚ ਹੀ ਬੈਠਾ ਕੇ ਉਸਦੀ ਮਾਰ-ਕੁਟਾਈ ਕਰਨ ਲੱਗ ਪਏ ਤੇ ਗੱਡੀ ਭੱਜਾ ਲਈ ਅਤੇ ਥੋੜੀ ਅੱਗੇ ਜਾ ਕੇ ਉਹਨਾਂ ਨੇ ਮੁਦੱਈ ਨੂੰ ਮੇਨ ਸੜਕ ਮਾਨਾਵਾਲਾ, ਲਾਗੇ ਗੱਡੀ ਵਿੱਚੋ ਬਾਹਰ ਕੱਢ ਦਿੱਤਾ ਤੇ ਗੱਡੀ ਖੋਹ ਕਿ ਭੱਜ ਗਏ ਤੇ ਮੁਦੱਈ ਦਾ ਮੋਬਾਇਲ ਫੋਨ ਮਾਰਕਾ ਵੀਵੋ ਅਤੇ ਪਰਸ ਵੀ ਨਾਲ ਲੈ ਗਏ। ਜਿਸਤੇ ਥਾਣਾ ਮੋਹਕਮਪੁਰਾ, ਅੰਮ੍ਰਿਤਸਰ ਵਿੱਖੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਇੰਸਪੈਕਟਰ ਹਰਪ੍ਰੀਤ ਸਿੰਘ, ਮੁੱਖ ਅਫ਼ਸਰ ਥਾਣਾ ਮੋਹਕਮਪੁਰਾ, ਅਮ੍ਰਿਤਸਰ ਦੀ ਪੁਲਿਸ ਪਾਰਟੀ ਐਸ.ਆਈ ਨਿਸ਼ਾਨ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾਂ ਦੀ ਜਾਂਚ ਹਰ ਐਗਲ ਤੋਂ ਕਰਨ ਤੇ ਮੁਕੱਦਮਾਂ ਵਿੱਚ ਕਾਰ ਖੋਹ ਕਰਨ ਵਾਲੇ ਸਾਹਿਲਦੀਪ ਸਿੰਘ ਉਰਫ ਵਿਸ਼ਾਲ ਵਾਸੀ ਹਰੀਕੇ ਪੱਤਣ, ਜਿਲਾ ਤਰਨ ਤਾਰਨ ਨੂੰ ਮਿਤੀ 21-04-2024 ਨੂੰ ਕਾਬੂ ਕਰਕੇ ਇਸ ਪਾਸੋਂ ਖੋਹਸੁਦਾ ਕਾਰ ਮਾਰਕਾ ਹੁੰਡਈ AURA, ਨੰਬਰ PB-01-D-2527 ਬ੍ਰਾਮਦ ਕੀਤੀ ਗਈ। ਇਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਸਦੇ ਦੂਸਰੇ ਸਾਥੀ ਵਿਸ਼ਾਲ ਉਰਫ ਵਿਸ਼ੂ ਵਾਸੀ ਹਰੀਕੇ ਪੱਤਣ, ਜਿਲਾ ਤਰਨ ਤਾਰਨ ਨੂੰ ਮਿਤੀ 24-04-2024 ਨੂੰ ਕਾਬੂ ਕਰਕੇ ਇਸ ਪਾਸੋਂ ਵਾਰਦਾਤ ਸਮੇਂ ਵਰਤੀ ਕਾਰ ਮਾਰਕਾ ਮਹਿੰਦਰਾ ਥਾਰ ਨੰਬਰ PB-80-0805,ਬ੍ਰਾਮਦ ਕੀਤੀ ਗਈ। ਇਹਨਾਂ ਦੇ ਦੂਸਰੇ ਸਾਥੀਆਂ ਅਤੇ ਲੜਕੀ ਦੀ ਭਾਲ ਜਾਰੀ ਹੈ, ਜਿੰਨਾਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਸਮੇ ਸ੍ਰੀ ਨਵਜੋਤ ਸਿੰਘ, ਏ.ਡੀ.ਸੀ.ਪੀ ਸਿਟੀ-3 ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-