Total views : 5511495
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਲੁਧਿਆਣਾ/ਬੀ.ਐਨ.ਈ ਬਿਊਰੋ
ਲੁਧਿਆਣਾ ਵਿਚ ਇਕ ਮਹਿਲਾ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਗਈ ਤੇ ਹੋਟਲ ਵਿਚ ਜਾ ਕੇ ਉਸ ਨੇ ਦੂਜਾ ਵਿਆਹ ਕਰਵਾ ਲਿਆ। ਇਸ ਮਾਮਲੇ ਦੀ ਸ਼ਿਕਾਇਤ ਉਸ ਦੇ ਪਤੀ ਨੇ ਪੁਲਿਸ ਨੂੰ ਦਿੱਤੀ ਹੈ।
ਉਸ ਨੇ ਦੱਸਿਆ ਕਿ ਉਸ ਦਾ 12 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦਾ 11 ਸਾਲ ਦਾ ਬੱਚਾ ਹੈ।
ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਘਰ ਤੋਂ 2 ਲੱਖ ਰੁਪਏ ਨਕਦ ਤੇ ਗਹਿਣੇ ਲੈ ਕੇ ਫਰਾਰ ਹੋਈ ਸੀ। ਇਸ ਦੇ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਉਸ ਦਾ ਪ੍ਰੇਮੀ ਅਜੇ ਫਰਾਰ ਹੈ।
ਥਾਣਾ ਦੁਗਰੀ ਪੁਲਿਸ ਅਧਿਕਾਰੀ ਜਸਵੰਤ ਕੌਰ ਨੇ ਦੱਸਿਆ ਕਿ ਸੰਦੀਪ ਕੁਮਾਰ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਸ ਦੀ ਪਤਨੀ ਜਸਪ੍ਰੀਤ ਕੌਰ ਇਕ ਮਨੀ ਨਾਂ ਵਿਅਕਤੀ ਨਾਲ ਭੱਜ ਗਈ। ਉਸ ਦੀ ਗੱਡੀ ਵੀ ਘਰ ਦੇ ਬਾਹਰ ਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਦਿਖਾਈ ਦਿੱਤੀ ਸੀ। ਜਸਪ੍ਰੀਤ ਕੌਰ ਨੇ ਜਾਣ ਤੋਂ ਪਹਿਲਾਂ ਘਰ ਦੀ ਅਲਮਾਰੀ ਵਿਚ ਰੱਖੇ ਗਹਿਣੇ ਤੇ 2 ਲੱਖ ਰੁਪਏ ਵੀ ਚੋਰੀ ਕਰ ਲਏ ਸਨ। ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਉੁਸ ਦਾ ਪ੍ਰੇਮੀ ਅਜੇ ਵੀ ਫਰਾਰ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-