





Total views : 5545487








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਸਰਗਰਮ ਸਮਾਜ ਸੇਵਿਕਾ ਮੈਡਮ ਪ੍ਰਵੀਨ ਕੁਮਾਰੀ ਲੁੱਧੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਰੂਣ ਹੱਤਿਆ ਇੱਕ ਅਜਿਹੀ ਖ਼ਤਰਨਾਕ ਸਮਾਜਿਕ ਬੁਰਾਈ ਹੈ ਜੋ ਸਮਾਜ ਦੇ ਲਈ ਲਾਹਨਤ ਦੇ ਬਰਾਬਰ ਹੈ। ਸਾਡੇ ਸਮਾਜ ਵਿੱਚ ਔਰਤ ਜਾਤੀ ਨੂੰ ਦੇਵੀ ਵਜੋਂ ਸਤਿਕਾਰ ਸਾਹਿਤ ਪੁਕਾਰਿਆ ਜਾਂਦਾ ਹੈ ਤੇ ਛੋਟੀਆਂ- ਛੋਟੀਆਂ ਬੱਚੀਆਂ ਨੂੰ ਕੰਜਕਾਂ ਦੇ ਨਾਮ ਦਾ ਰੂਪ ਦਿੱਤਾ ਗਿਆ ਹੈ ।
“ਭਰੂਣ ਹੱਤਿਆ ਪਾਪ ਤੇ ਦਾਜ ਪ੍ਰਥਾ ਕੋਹੜ”
ਪਰ ਸਮਾਜ ਵਿੱਚ ਕੁਝ ਹੰਕਾਰੀ ਜਾਲਮਾਂ ਵੱਲੋਂ ਕੰਜਕਾਂ ਨੂੰ ਗਰਭ ਵਿੱਚ ਮਾਰ ਕੇ ਭਰੂਣ ਹੱਤਿਆ ਕੀਤੀ ਜਾਂਦੀ ਹੈ ਇਹ ਬੁਰਾਈ ਪੁਰਾਤਨ ਸਮੇਂ ਤੋਂ ਚੱਲਦੀ ਆ ਰਹੀ ਹੈ। ਪਹਿਲਾ ਮੱਧ- ਕਾਲ ਦੌਰਾਨ ਨਵਜੰਮੀ ਬੱਚੀ ਨੂੰ ਪਾਪੀਆਂ ਵੱਲੋਂ ਕੌੜਾ ਅੱਕ ਚਟਾ ਕੇ ਹੀ ਮਾਰ ਦਿੱਤਾ ਜਾਂਦਾ ਸੀ ਹੁਣ ਆਧੁਨਿਕ ਯੁੱਗ ਦੌਰਾਨ ਮਸ਼ੀਨਾਂ ਰਾਹੀਂ ਚੈਕ ਅੱਪ ਕਰਵਾ ਕੇ ਪੇਟ ਵਿੱਚ ਕਤਲ ਕੀਤਾ ਜਾਂਦਾ ਹੈ ਜੋ ਕਿ ਬੇਹੱਦ ਦਰਦਨਾਕ ਤੇ ਸ਼ਰਮਨਾਕ ਨਾ ਸਹਿਣ ਯੋਗ ਕਾਰਵਾਈ ਹੈ।ਇਸ ਮੌਕੇ ਮੈਡਮ ਪ੍ਰਵੀਨ ਕੁਮਾਰੀ, ਸੀਰਤ ਕੈਂਥ, ਕਮਲੈਸ ਰਾਣੀ ਭਗਤ, ਕਾਜਲ ਲਹੋੜੀਆਂ, ਹਰਪ੍ਰੀਤ ਕੌਰ, ਮਨਦੀਪ ਕੌਰ, ਸੁਸ਼ਮਾ ਭਗਤ, ਕੈਲਾਸ਼ ਰਾਣੀ, ਸੁਮਣ ਲੁੱਧੜ, ਰੈਨੂੰ ਕੁਮਾਰੀ, ਗਿਆਨ ਕੋਰ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-