ਪੁਲਿਸ ਵੱਲੋਂ ਇੱਕ ਕਿਲੋ ਹੈਰੋਇਨ ਸਮੇਤ 3 ਵਿਅਕਤੀ ਕਾਬੂ

4699457
Total views : 5545496

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜੰਡਿਆਲਾ ਗੁਰੂ/ਬੱਬੂ ਬੰਡਾਲਾ 

ਜੰਡਿਆਲਾ ਗੁਰੂ ਪੁਲਿਸ ਵਲੋਂ ਨਸ਼ਿਆਂ ਦੇ ਖਾਤਮੇ ਲਈ ਮੁਹਿੰਮ ਤਹਿਤ ਇਥੋਂ ਦੇ ਮੁਹੱਲਾ ਸ਼ੇਖੂਪੁਰਾ ਵਿਚੋਂ 3 ਵਿਅਕਤੀਆਂ ਨੂੰ ਇਕ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ।

ਜਾਣਕਾਰੀ ਦਿੰਦਿਆਂ ਜੰਡਿਆਲਾ ਗੁਰੂ ਦੇ ਡੀ. ਐਸ. ਪੀ. ਰਵਿੰਦਰ ਸਿੰਘ, ਐਸ. ਐਚ. ਓ. ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਜਦ ਬਾਬਾ ਹੰਦਾਲ ਗੁਰੂਦੁਆਰੇ ਦੀ ਜਗ੍ਹਾਂ ਦੇ ਗੇਟ ਲਾਗੇ ਮੁਹੱਲਾ ਸੇਖੁਪੂਰਾ ਪੁੱਜੇ ਤਾ ਸਾਹਮਣੇ ਤੋ ਉਕਤ ਦੋਸ਼ੀ ਪਟਵਾਰਾਖਾਨਾ ਦੀ ਤਰਫੋ ਇਕ ਦਿੱਲੀ ਨੰਬਰ ਧਲ਼ 4ਛ-ਅਥ 9631 ਰੰਗ ਚਿੱਟਾ ਮਾਰਕਾ ਵਰਨਾ ਵਿਚ ਸਾਹਮਣੇ ਪੁਲਿਸ ਪਾਰਟੀ ਦੀ ਗੱਡੀ ਨੂੰ ਵੇਖ ਕੇ ਯਕਦਮ ਆਪਣੀ ਕਾਰ ਨੁੰ ਪਿੱਛੇ ਨੂੰ ਮੋੜਣ ਲੱਗੇ ਨੂੰ ਕਾਬੂ ਕਰਕੇ ਜਗਜੀਤ ਸਿੰਘ ਪਾਸੋ 400 ਗਰਾਮ ਹੈਰੋਇੰਨ , ਅਤੇ ਅਕਾਸ ਤੇ ਸੰਦੀਪ ਸਿੰਘ ਪਾਸੋ 300-300 ਗ੍ਰਾਮ ਹੈਰੋਇੰਨ ਬਰਾਮਦ ਕੀਤੀ ਗਈ, ਜਿੰਨਾ ਨੂੰ  ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

 

Share this News