ਪੁਲਿਸ ਨੇ 4 ਘੰਟਿਆਂ ਦੇ ਅੰਦਰ ਅੰਦਰ ਮੋਟਰਸਾਈਕਲ ਸਾਈਕਲ ਚੌਰੀ ਕਰਨ ਵਾਲੇ ਦੋ ਦੋਸ਼ੀਆ ਨੂੰ ਕਾਬੂ ਕਰਕੇ 6 ਚੌਰੀ ਦੇ ਮੋਟਰਸਾਈਕਲ ਕੀਤੇ ਬ੍ਰਾਮਦ

4699382
Total views : 5545372

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 
ਸ੍ਰੀ ਸੁਰਿੰਦਰ ਸਿੰਘ, ਪੀ.ਪੀ.ਐਸ, ਏ.ਸੀ.ਪੀ ਸੈਂਟਰਲ,ਅੰਮ੍ਰਿਤਸਰ ਨੇ ਪ੍ਰੈੱਸ ਨੂੰ ਜਾਣਕਾਰੀ ਦੇਦਿਆ ਦੱਸਿਆ ਕਿ ਇੰਸਪੈਕਟਰ ਮਨਜੀਤ ਕੌਰ, ਮੁੱਖ ਅਫਸਰ ਥਾਣਾ ਈ-ਡਵੀਜਨ ਅੰਮ੍ਰਿਤਸਰ ਦੀ  ਪੁਲਿਸ ਪਾਰਟੀ ਏ.ਐਸ.ਆਈ  ਬਲਜਿੰਦਰ ਸਿੰਘ, ਇੰਚਾਰਜ਼ ਪੁਲਿਸ ਚੋਂਕੀ ਗਲਿਆਰਾ, ਸਮੇਤ ਸਾਥੀ ਕਰਮਚਾਰੀਆਂ  ਵੱਲੋਂ ਚੌਰੀ ਦੇ 06 ਮੋਟਰਸਾਈਕਲਾਂ ਸਮੇਤ 02 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। 
ਇਹ ਮੁਕੱਦਮਾਂ ਪਲਵਿੰਦਰ ਸਿੰਘ ਪਿੰਡ ਢਪੱਈ, ਅੰਮ੍ਰਿਤਸਰ ਦੇ ਬਿਆਨ ਤੇ ਦਰਜ਼ ਰਜਿਸਟਰ ਕੀਤਾ ਕਿ ਉਹ ਮਿਤੀ 20-04-2024 ਸਮਾਂ ਕਰੀਬ 01:00 ਵਜ਼ੇ ਦੁਪਹਿਰ, ਆਪਣੇ ਮੋਟਰਸਾਈਕਲ ਸਪਲੈਂਡਰ ਨੰਬਰ ਪੀ.ਬੀ-02-ਬੀ.ਜ਼ੀ-2737 ਰੰਗ ਕਾਲਾ-ਨੀਲਾ ਤੇ ਸ੍ਰੀ ਦਰਬਾਰ ਸਾਹਿਬ ਵਿੱਖੇ ਦਰਸ਼ਨ ਕਰਨ ਲਈ ਆਇਆ ਸੀ ਤੇ ਮੋਟਰਸਾਈਕਲ ਨੂੰ ਸਕੱਤਰ ਗੇਟ ਦੇ ਨੇੜੇ ਬਣੀ ਛਬੀਲ ਦੇ ਲਾਗੇ ਲਗਾ ਕੇ ਚਲਾ ਗਿਆ ਤੇ ਵਾਪਸ ਆ ਕੇ ਦੇਖਿਆ ਮੋਟਰਸਾਈਕਲ ਉਸ ਜਗ੍ਹਾਂ ਪਰ ਨਹੀ, ਜਿਸਨੂੰ ਕੋਈ ਨਾਮਾਲੂਮ ਵਿਅਕਤੀ ਚੌਰੀ ਕਰਕੇ ਲੈ ਗਿਆ। ਜਿਸਤੇ ਥਾਣਾ ਈ-ਡਵੀਜ਼ਨ,ਵਿੱਖੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ। 
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਮੋਟਰਸਾਈਕਲ ਚੌਰੀ ਕਰਨ ਵਾਲੇ ਯੁਗਰਾਜ ਸਿੰਘ ਉਰਫ ਬੰਟੀ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਰਾਏ ਲੋਪੋ ਕੇ ਤਹਿਸੀਲ ਅਜਨਾਲਾ ਥਾਣਾ ਲੋਪੋਕੇ ਅੰਮ੍ਰਿਤਸਰ ਅਤੇ  ਹਰਵਿੰਦਰ ਸਿੰਘ ਪੁੱਤਰ ਲੇਟ ਸਵਰਨ ਸਿੰਘ ਵਾਸੀ ਪਿੰਡ ਤਾਬੋ ਵਾਲੀ ਗੁਮਟਾਲਾ ਥਾਣਾ ਕੰਨਟੋਨਮੈਂਟ ਅੰਮ੍ਰਿਤਸਰ ਨੂੰ 04 ਘੰਟਿਆ ਅੰਦਰ ਹੀ ਕਾਬੂ ਕਰਕੇ ਇਹਨਾਂ ਪਾਸੋਂ ਚੌਰੀ ਦਾ ਮੋਟਰਸਾਈਕਲ ਸਪਲੈਂਡਰ ਨੰਬਰ ਪੀ.ਬੀ-02-ਬੀ.ਜ਼ੀ-2737 ਰੰਗ ਕਾਲਾ-ਨੀਲਾ ਵੀ ਬ੍ਰਾਮਦ ਕੀਤਾ ਗਿਆ। 
ਸੁਰੂਆਤੀ ਪੁੱਛਗਿੱਛ ਦੌਰਾਨ ਇਹਨਾਂ ਦੀ ਨਿਸ਼ਾਨਦੇਹੀ ਤੇ 05 ਚੌਰੀ ਦੇ ਮੋਟਰਸਾਈਕਲ ਹੋਰ ਬ੍ਰਾਮਦ ਕੀਤੇ ਗਏ। ਇਸ ਤਰ੍ਹਾਂ ਹੁਣ ਤੱਕ ਇਹਨਾਂ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਪਾਸੋਂ 06 ਚੌਰੀ ਦੇ ਮੋਟਰਸਾਈਕਲ ਬ੍ਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।  ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News