





Total views : 5543985








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ,ਬਾਬਾ ਬਕਾਲਾ /ਬਲਵਿੰਦਰ ਸਿੰਘ ਸੰਧੂ ,ਗੋਰਵ ਸ਼ਰਮਾ
ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਕਾਲਜ ਦੇ ਓਐਸਡੀ ਡਾ.ਤੇਜਿੰਦਰ ਕੌਰ ਸ਼ਾਹੀ ਦੀ ਰਹਿਨੁਮਾਈ ਹੇਠ ਕਾਲਜ ਦੇ ਈਕੋ ਕਲੱਬ ਦੇ ਇੰਚਾਰਜ ਪ੍ਰੋ.ਅਰੁਣ ਗੁਸਾਈਂ ਵੱਲੋਂ ‘ਵਾਤਾਵਰਣ ਚੇਤਨਾ’ ਸਿਰਲੇਖ ਤਹਿਤ ਇਕ ਵਿਗਿਆਨਕ ਸਮਾਗਮ ਕਾਲਜ ਦੇ ਸੈਮੀਨਾਰ ਹਾਲ ‘ਚ ਕਰਵਾਇਆ ਗਿਆ। ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪ੍ਰਵਰਤਨ ਮੰਤਰਾਲੇ ਦੀ ਸਰਪ੍ਰਸਤੀ ਅਤੇ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਦੀਆਂ ਹਦਾਇਤਾਂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਜਾਰੀ ਅਗਵਾਈ ਲੀਹਾਂ ਤਹਿਤ ਕਰਵਾਏ ਇਸ ਸਮਾਗਮ ‘ਚ ਵਿਦਿਆਰਥੀਆਂ ਦੇ ਪੋਸਟਰ ਮੁਕਾਬਲੇ ਕਰਵਾਏ ਗਏ ।
ਕਾਲਜ ਓਐਸਡੀ ਡਾ.ਤੇਜਿੰਦਰ ਕੌਰ ਸ਼ਾਹੀ ਨੇ ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਚੇਤਨਾ ਦੀ ਭਾਵਨਾ ਪੈਦਾ ਕਰਨ ਲਈ ਦਰਪੇਸ਼ ਮੁੱਦਿਆਂ ਬਾਰੇ ਗੰਭੀਰਤਾ ਨਾਲ ਸੋਚਣ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਨਮ ਦਿਨ ਦੇ ਅਵਸਰ ਤੇ ਇਕ-ਇਕ ਪੌਦਾ ਜ਼ਰੂਰ ਲਗਾਉਣ ਤੇ ਉਸ ਪੌਦੇ ਦੀ ਨਿਰੰਤਰ ਦੇਖ- ਭਾਲ ਕਰਨ। ਏਕੋ ਕਲੱਬ ਦੇ ਪ੍ਰੋ.ਅਰੁਣ ਗੁਸਾਈਂ ਦੀ ਅਗਵਾਈ ਵਿੱਚ ਹਾਜ਼ਰ ਵਿਦਿਆਰਥੀਆਂ ਨੇ ਵਾਤਾਵਰਣ ਨੂੰ ਬਚਾਉਣ ਲਈ ਹਰ ਤਰ੍ਹਾਂ ਦੇ ਸੰਭਵ ਉਪਰਾਲੇ ਕਰਨ ਅਤੇ ਇਸ ਬਾਰੇ ਜਾਗਰੂਕਤਾ ਫੈਲਾਉਣ ਦਾ ਪ੍ਰਣ ਕੀਤਾ।ਇਸ ਮੌਕੇ ਪ੍ਰੋ.ਅਰੁਣ ਗੁਸਾਈਂ, ਪ੍ਰੋ.ਸਤਬੀਰ ਸਿੰਘ ਮੱਤੇਵਾਲ,ਡਾ.(ਲੈਫ)ਹਰਸਿਮਰਨ ਕੌਰ, ਪ੍ਰੋ.ਅਮਨਦੀਪ ਸਿੰਘ,ਪ੍ਰੋ.ਕਰਮਬੀਰ ਸਿੰਘ, ਪ੍ਰੋ.ਕੰਵਲਜੀਤ ਸਿੰਘ,ਪ੍ਰੋ.ਗੌਰਵ, ਪ੍ਰੋ.ਰੋਹਿਤ ਗੁਪਤਾ, ਪ੍ਰੋ.ਹੀਰਾ ਲਾਲ,ਪ੍ਰੋ.ਹਰਪ੍ਰੀਤ ਕੌਰ,ਪ੍ਰੋ. ਜਸਵਿੰਦਰ ਕੌਰ, ਪ੍ਰੋ. ਵਨੀਤ ਕੌਰ, ਪ੍ਰੋ.ਜੈਸਮੀਨ ਕੌਰ, ਪ੍ਰੋ.ਜਸਮਿੰਦਰ ਕੌਰ, ਪ੍ਰੋ. ਰਾਬੀਆ ਅਰੋੜਾ , ਪ੍ਰੋ.ਸੁਪਰੀਤ ਕੌਰ ਅਤੇ ਪ੍ਰੋ.ਮਨੂੰ ਬਾਲਾ ਆਦਿ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-