





Total views : 5543975








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਲੱਕੀ ਸੰਧੂ, ਸ਼ੈਫੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਪਣੇ 4 ਦਹਾਕਿਆਂ ਦੇ ਸੇਵਾਕਾਲ ਦੌਰਾਨ ਜੀਐਨਡੀਯੂ ਨਾਨ^ਟੀਚਿੰਗ ਐਸੋਸੀਏਸ਼ਨ ਵੱਕਾਰੀ ਪ੍ਰਧਾਨ ਤੇ ਸਕੱਤਰ ਵਰਗੇ ਅਹੁੱਦਿਆਂ ਤੇ ਰਹਿ ਕੇ ਨਾਨ ਟੀਚਿੰਗ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਹੱਕੀ ਮੰਗਾਂ ਤੇ ਅਧਿਕਾਰਾਂ ਦੀ ਖਾਤਿਰ ਹਾਅ ਦਾ ਨਾਅਰਾ ਮਾਰਨ ਵਾਲੇ ਯੂਨੀਅਨ ਆਗੂ ਬਲਵੀਰ ਸਿੰਘ ਗਰਚਾ ਨੇ ਹੁਣ ਰਾਜਨੀਤਿਕ ਪਾਰੀ ਖੇਡਣ ਦਾ ਮਨ ਬਣਾਇਆ ਹੈ। ਜਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਜੀਐਨਡੀਯੂ ਤੋਂ ਲਗਭਗ 40 ਸਾਲ ਦੀਆਂ ਬੇਮਿਸਾਲ ਸੇਵਾਵਾਂ ਤੋਂ ਬਾਅਦ ਸੇਵਾ ਮੁੱਕਤ ਹੋਏ ਯੂਨੀਅਨ ਆਗੂ ਬਲਵੀਰ ਸਿੰਘ ਗਰਚਾ ਨੇ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਵਿੱਚ ਸ਼ਾਮਲ ਹੋ ਕੇ ਜਨਤਾ ਦੀ ਸੇਵਾ ਕਰਨ ਦਾ ਬੀੜਾ ਚੁੱਕਿਆ ਹੈ। ਗਰਚਾ ਨੂੰ ਸ਼ੋ੍ਰੋਮਣੀ ਅਕਾਲੀ ਦਲ (ਬ) ਵਿੱਚ ਪਾਰਟੀ ਦੇ ਸਰਕਦਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਸਿਰੋਪਾਓੁ ਦੇ ਕੇ ਜੀ ਆਇਆਂ ਨੂੰ ਆਖਿਆ।
ਇਸ ਬਾਬਤ ਬਾਈਪਾਸ ਸਥਿਤ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਸ਼ਹਿਰੀ ਪ੍ਰਧਾਨ ਪਹਿਲਵਾਨ ਸੁਰਜੀਤ ਸਿੰਘ ਦੇ ਘਰ ਹੋਏ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ (ਬ) ਦਾ ਪੱਲਾ ਫੜਦਿਆਂ ਬਲਵੀਰ ਸਿੰਘ ਗਰਚਾ ਨੇ ਪਾਰਟੀ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਹਰੇਕ ਵਿਧੀ ਵਿਧਾਨ ਨੂੰ ਮੰਨਣ ਦੀ ਵਚਨਬੱਧਤਾ ਵੀ ਦੋਹਰਾਈ।
ਗਰਚਾ ਦੇ ਤਜ਼ਰਬੇ ਨਾਲ ਪਾਰਟੀ ਨੂੰ ਮਿਲੇਗਾ ਫਾਈਦਾ, ਬਲ ਤੇ ਮਜਬੂਤੀ: ਮਜੀਠੀਆ
ਇਸ ਤੋਂ ਪਹਿਲਾਂ ਬਲਵੀਰ ਸਿੰਘ ਗਰਚਾ ਨੇ ਰਾਮਤੀਰਥ ਰੋਡ ਸਥਿਤ ਅਰਬਨ ਸਟੇਟ ਵਿਖੇ ਆਪਣੇ ਜੱਦੀ ਘਰ ਵਿਖੇ ਆਪਣੇ ਸੈਂਕੜੇ ਸਾਥੀਆਂ ਸਮੇਤ ਇੱਕ ਮੀਟਿੰਗ ਕਰਕੇ ਪਾਰਟੀ ਦੇ ਸਰਕਦਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਕੇ ਰਸਮੀ ਤੌਰ ਤੇ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਸਰਕਦਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਬਦਲਾਖੋਰੀ ਦੀ ਭਾਵਨਾ ਨਾਲ ਰਾਜਨੀਤੀ ਨਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਾਰਨ ਸੂਬੇ ਦੀ ਜਨਤਾ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਰਾਜਕਤਾ ਤੇ ਅਸਥਿਰਤਾ ਵਾਲਾ ਮਾਹੌਲ ਹੈ। ਜਨਤਾ ਨੂੰ ਨਾ ਤਾਂ ਰਾਜ ਸਰਕਾਰ ਦੇ ਕੋਲੋਂ ਕੁੱਝ ਹਾਂਸਲ ਹੋ ਰਿਹਾ ਹੈ ਤਾਂ ਨਾ ਹੀ ਕੇਂਦਰ ਸਰਕਾਰ ਵੱਲੋਂ ਇਸ ਸਰਹੱਦੀ ਖਿੱਤੇ ਨੂੰ ਕੋਈ ਵਿਸ਼ੇਸ਼ ਪੈਕੇਜ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਬਾਨਟੀ, ਅਡਾਨੀ ਸਮੇਤ ਉFੱਚ ਸਰਮਾਏਦਾਰ ਘਰਾਣਿਆਂ ਨੂੰ ਨਿੱਜੀ ਫਾਈਦਾ ਪਹੁੰਚਾਉਣ ਦੇ ਮੰਤਵ ਨਾਲ ਗੁਜਰਾਤ ਅਤੇ ਮਹਾਰਾਸ਼ਟਰ ਦੇ ਸਮੰੂਦਰੀ ਰਸਤਿਆਂ ਅਤੇ ਬੰਦਰਗਾਹਾਂ ਦੇ ਰਾਹੀਂ ਗੁਆਂਢੀ ਮੁਲਕ ਪਾਕਿਸਤਾਨ ਦੇ ਨਾਲ ਵਪਾਰਕ ਸਬੰਧਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਜਦੋਂ ਕਿ ਇਹ ਗਿਣੀਮਿਥੀ ਸਾਜਿਸ ਦੇ ਤਹਿਤ ਦੋਵਾਂ ਦੇਸ਼ਾਂ ਦੀ ਸਾਂਝੀ ਜਾਂਚ ਤੇ ਵਪਾਰਕ ਚੌਂਕੀ ਆਈਸੀਪੀ ਦੇ ਰਾਹੀਂ ਕਿਸੇ ਵੀ ਕਿਸਮ ਦੇ ਆਯਾਤ ਤੇ ਨਿਰਯਾਤ ਤੇ ਪਾਬੰਦੀ ਲਗਾਈ ਹੋਈ ਹੈ ਜਿਸ ਦਾ ਖਾਮਿਆਜਾ ਸਰਹੱਦੀ ਖਿੱਤੇ ਦੋ ਲੋਕਾਂ ਨੂੰ ਆਰਥਿਕ ਮੰਦਹਾਲੀ ਤੇ ਕੰਗਾਲੀ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਪਾਰਟੀ ਵਰਕਰਾਂ ਤੇ ਹੋਰਨਾਂ ਨੂੰ ਲੋਕ ਸਭਾ ਚੋਣਾ 2024 ਦੇ ਦੌਰਾਨ ਪਾਰਲੀਮੈਂਟ ਦੇ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਬਾਤ ਪਾਉਣ ਦੇ ਮੰਤਵ ਨਾਲ ਪਾਰਟੀ ਵੱਲੋਂ ਖੜੇ ਕੀਤੇ ਗਏ ਉਮੀਦਵਾਰਾਂ ਨੂੰ ਜਿਤਾ ਕੇ ਹਾਊਸ ਵਿੱਚ ਭੇਜਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾ ਨੂੰ ਖੁੱਲੇ ਗੱਫੇ ਵੰਡਣ ਤੇ ਜਨਤਾ ਨੂੰ ਸੁੱਖ ਸਹੂਲਤਾਂ ਦੇਣ ਦੀ ਮੁਹਾਰਤ ਸਿਰਫ ਤੇ ਸਿਰਫ ਸ਼ੋ੍ਰਮਣੀ ਅਕਾਲੀ ਦਲ (ਬ) ਨੂੰ ਹੈ। ਉਨ੍ਹਾਂ ਕਿਹਾ ਬਲਵੀਰ ਸਿੰਘ ਗਰਚਾ ਦੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਮਜ਼ਬੂਤੀ ਤੇ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਨੀਲ ਜੋਸ਼ੀ ਦੀ ਚੋਣ ਮੁਹਿੰਮ ਨੂੰ ਵੀ ਹੁਲਾਰਾ ਮਿਿਲਆ ਹੈ।
ਉਨ੍ਹਾਂ ਕਿਹਾ ਗਰਚਾ ਦੇ ਤਜ਼ੁਰਬੇ ਨਾਲ ਪਾਰਟੀ ਨੂੰ ਮਿਲੇਗਾ ਫਾਈਦਾ, ਬਲ ਤੇ ਮਜਬੂਤੀ। ਇਸ ਮੌਕੇ ਬਲਵੀਰ ਸਿੰਘ ਗਰਚਾ ਨੇ ਬਿਕਰਮਜੀਤ ਸਿੰਘ ਮਜੀਠੀਆ ਸਮੇਤ ਪਾਰਟੀ ਦੇ ਹੋਰਨਾ ਅਹੁੱਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਪਾਰਟੀ ਦੀ ਮਜ਼ਬੂਤੀ ਪ੍ਰਸਾਰ ਤੇ ਪ੍ਰਚਾਰ ਦਾ ਅਹਿਦ ਲਿਆ ਤੇ ਕਿਹਾ ਕਿ ਮੁਲਾਜ਼ਮਾ ਅਤੇ ਸੂਬੇ ਦੀ ਜਨਤਾ ਦੀ ਹਿਤੈਸ਼ੀ ਪਾਰਟੀ ਕੇਵਲ ਤੇ ਕੇਵਲ ਸ਼ੋ੍ਰਮਣੀ ਅਕਾਲੀ ਦਲ (ਬ) ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਉਹ ਤਨ ਮਨ ਦੇ ਨਾਲ ਨਿਭਾਉਣਗੇ,ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-