ਸੇਂਟ ਸੋਲਜ਼ਰ ਸਕੂਲ ਚਵਿੰਡਾ ਦੇਵੀ ‘ਚ ਸਾਇੰਸਟਿਸਟ ਅਜੇ ਸ਼ਰਮਾ ਨੇ ਕੀਤਾ ਆਪਣਾ ਅਨੁਭਵ ਸਾਂਝਾ

4698519
Total views : 5543984

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾਂ ਦੇਵੀ/ਵਿੱਕੀ ਭੰਡਾਰੀ

ਸਥਾਨਕ ਕਸਬੇ ‘ਚ ਚੱਲ ਰਹੇ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਜੋ ਵਿਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰ ਰਿਹਾ ਹੈ, ਉੱਥੇ ਅੱਜ ਸਾਇੰਸਟਿਸਟ ਅਜੇ ਸ਼ਰਮਾ ਰਿਸਰਚ ਸਕੋਲਰ ਸੀ. ਐੱਸ. ਆਈ . ਆਰ , ਐੱਨ . ਆਈ. ਐੱਸ. ਸੀ. ਪੀ . ਆਰ, ਪਰਸੀਕਿਊਟਿੰਗ ਪੀ.ਐੱਚ.ਡੀ ਇੰਨ ਸਾਇੰਸ ਕਮਿਊਨੀਕੇਸ਼ਨ, ਫਾਊਂਡਰ ਆਫ ਰਿਸਰਚ ਕੋਮ ਏ ਡਿਜੀਟਲ ਪਲੈਟਫਾਰਮ ਫੋਰ ਯੰਗ ਰਿਸਰਚਰ ਨੇ ਸ਼ਿਰਕਤ ਕੀਤੀ ।

ਇਸ ਮੌਕੇ ‘ਤੇ ਬੋਲਦਿਆਂ ਹੋਇਆਂ ਸਾਇੰਸਟਿਸਟ ਅਜੇ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਰਲਡ ਦੇ ਸਾਇੰਸਟਿਸਟਾਂ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਰੁਚੀ ਅਨੁਸਾਰ ਆਪਣੇ ਉਦੇਸ਼ ਨੂੰ ਸਾਹਮਣੇ ਰੱਖ ਕੇ ਕੰਮ ਕੀਤਾ ਤੇ ਜਿੰਦਗੀ ਵਿੱਚ ਕਾਮਯਾਬੀ ਹਾਸਲ ਕੀਤੀ। ਇਸ ਸਮੇਂ ਤੇ ਬੋਲਦਿਆਂ ਸਕੂਲ ਦੇ ਪ੍ਰਿੰਸੀਪਲ ਮੈਡਮ ਪ੍ਰਵੀਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾਂ ਕਿ ਵਿਦਿਆਰਥੀਆ ਦੇ ਜੀਵਨ ਵਿੱਚ ਵਿਦਿਆ ਬਹੁਤ ਜਰੂਰੀ ਹੈ , ਇਸਦੇ ਨਾਲ – ਨਾਲ ਸਾਨੂੰ ਨਵੀਆਂ -ਨਵੀਆਂ ਇਨਵੈਂਸ਼ਨ ਕਰਨੀਆਂ ਚਾਹੀਦੀਆਂ ਹਨ ਤੇ ਆਪਣੇ ਜਿੰਦਗੀ ਦੇ ਮਿੱਥੇ ਗੋਲ ਤੱਕ ਪਹੁੰਚਣਾ ਚਾਹੀਦਾ ਹੈ। ਇਸ ਮੌਕੇ ‘ਤੇ ਸਕੂਲ ਦੇ ਐੱਮ.ਡੀ. ਮਿਸਿਜ਼ ਕੋਮਲ ਕਪੂਰ ,ਅਕਾਦਮਿਕ ਫੈਸੀਈਲੇਟਰ ਨਿਤੀਕਾ ਸੇਠੀ, ਕੋਆਰਡੀਨੇਟਰ ਰਾਜਵਿੰਦਰ ਕੌਰ , ਮਿਸਟਰ ਰਮਨ ਚੌਹਾਨ, ਮਿਸਟਰ ਜੀਵਨ ਸਰੋਵਾ, ਸਮੂਹ ਵਿਦਿਆਰਥੀ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News