ਪੁਲਿਸ ਨੇ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾਈ ਅੰਨੇ ਕਤਲ ਦੀ ਗੁੱਥੀ! ਪਤਨੀ ਨੇ ਹੀ ਪ੍ਰੇਮੀ ਨਾਲ ਮਿਲਕੇ ਮਾਰਿਆ ਸਿਰ ਦਾ ਸਾਂਈ

4697696
Total views : 5542672

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮੁਕਤਸਰ/ਬਾਰਡਰ ਨਿਊਜ ਸਰਵਿਸ

 ਸ੍ਰੀ ਮੁਕਤਸਰ ਸਾਹਿਬ ‘ਚ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਨਾਜਾਇਜ਼ ਸਬੰਧਾਂ ‘ਚ ਅੜਿੱਕਾ ਬਣ ਰਹੇ ਪਤੀ ਦਾ ਕਤਲ ਕਰ ਦਿੱਤਾ। ਆਪਣੇ ਪਤੀ ਨੂੰ ਮਾਰਨ ਲਈ ਔਰਤ ਨੇ ਨਾ ਸਿਰਫ ਆਪਣੇ ਪਤੀ ਨੂੰ ਨਸ਼ੀਲਾ ਪਦਾਰਥ ਖੁਆਇਆ ਸਗੋਂ ਪਤੀ ਦਾ ਮੂੰਹ ਸਿਰਹਾਣੇ ਨਾਲ ਘੁੱਟ ਦਿੱਤਾ। ਪੁਲਿਸ ਨੇ ਕਤਲ ਕਰਨ ਵਾਲੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਫ਼ਤਰ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸਐਸਪੀ ਭਗੀਰਥ ਮੀਨਾ ਨੇ ਦੱਸਿਆ ਕਿ ਮ੍ਰਿਤਕ ਜਸਕੌਰ ਸਿੰਘ ਉਰਫ਼ ਸੋਨੀ ਵਾਸੀ ਆਲਮਵਾਲਾ ਦੀ ਲਾਸ਼ 17 ਅਪ੍ਰੈਲ 2024 ਨੂੰ ਮਿਲੀ ਸੀ।

ਬੇਰਹਿਮ ਪਤਨੀ ਨੇ ਪਹਿਲਾ ਨਸ਼ੀਲਾ ਪਦਾਰਥ ਖੁਆਇਆ ਫਿਰ ਸਿਰਹਾਣੇ ਨਾਲ ਮੂੰਹ ਘੁੱਟਕੇ ਸਦਾ ਦੀ ਨੀਦ ਸੁਆਇਆ

ਜਿਸ ‘ਤੇ ਪੁਲਿਸ ਵੱਲੋਂ ਮ੍ਰਿਤਕ ਦੀ ਭੈਣ ਕਿਰਨਦੀਪ ਉਰਫ਼ ਕਿਰਨ ਵਾਸੀ ਫਿਦੇ ਕਲਾਂ ਕੋਟਕਪੂਰਾ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ।ਮ੍ਰਿਤਕ ਦੀ ਭੈਣ ਦੇ ਇਸ ਬਿਆਨ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੀ ਪਤਨੀ ਕੁਲਦੀਪ ਕੌਰ ਅਤੇ ਜਗਮੀਤ ਸਿੰਘ ਖ਼ਿਲਾਫ਼ ਥਾਣਾ ਕਬਰਵਾਲਾ ਵਿੱਚ ਆਈਪੀਸੀ ਦੀ ਧਾਰਾ 302, 34 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਕੁਲਦੀਪ ਕੌਰ ਅਤੇ ਜਗਮੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਕੁਲਦੀਪ ਕੌਰ ਦੇ ਜਗਮੀਤ ਸਿੰਘ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਮ੍ਰਿਤਕ ਜਸਕੌਰ ਸਿੰਘ ਨੂੰ ਆਪਣੇ ਰਾਹ ਵਿੱਚ ਰੋੜਾ ਸਮਝਦੇ ਸਨ। ਇਸ ਲਈ ਦੋਵਾਂ ਨੇ ਮਿਲ ਕੇ ਜਸਕੌਰ ਸਿੰਘ ਨੂੰ ਨਸ਼ੀਲਾ ਪਦਾਰਥ ਪਿਲਾ ਦਿੱਤਾ ਅਤੇ ਸਿਰਹਾਣੇ ਨਾਲ ਮੂੰਹ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ 24 ਘੰਟਿਆਂ ‘ਚ ਮਾਮਲਾ ਹੱਲ ਕਰਕੇ ਕਾਬੂ ਕਰ ਲਿਆ ਗਿਆ।

ਐਸ.ਐਸ.ਪੀ ਨੇ ਦੱਸਿਆ ਕਿ ਕਤਲ ਤੋਂ ਬਾਅਦ ਦੋਵੇਂ ਕਾਤਲਾਂ ਨੇ ਮ੍ਰਿਤਕ ਨੂੰ ਉਲਟਾ ਲਿਟਾ ਦਿਤਾ ਅਤੇ ਉਸ ਦੇ ਨੇੜੇ ਇਕ ਟੀਕਾ ਲਗਾ ਦਿਤਾ, ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋ ਸਕੇ, ਜਿਸ ਨਾਲ ਸਭ ਨੂੰ ਲੱਗੇ ਕਿ ਉਸ ਦੀ ਮੌਤ ਨਸ਼ੇ ਕਾਰਨ ਹੋਈ ਹੈ। ਮ੍ਰਿਤਕ ਦਾ ਮੂੰਹ ਘੁੱਟਣ ਕਾਰਨ ਉਸ ਦੇ ਕੰਨਾਂ ‘ਚੋਂ ਖੂਨ ਨਿਕਲਿਆ ਹੋਇਆ ਸੀ, ਜਿਸ ਕਾਰਨ ਦੋਸ਼ੀ ਨੇ ਉਸ ਦੇ ਕੱਪੜੇ ਬਦਲ ਕੇ ਉਸ ਨੂੰ ਨਹਿਰ ‘ਚ ਸੁੱਟ ਦਿਤਾ ਸੀ। ਉਹ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ। ਐਸਐਸਪੀ ਨੇ ਦੱਸਿਆ ਕਿ ਉਨ੍ਹਾਂ ਨੇ 24 ਘੰਟਿਆਂ ਵਿੱਚ ਇਸ ਅੰਨ੍ਹੇ ਕਤਲ ਦੀ ਘਟਨਾ ਨੂੰ ਸੁਲਝਾ ਲਿਆ ਹੈ। ਅਦਾਲਤ ਵਿੱਚ ਪੇਸ਼ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News