





Total views : 5542670








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਮੀਤ ਲੱਕੀ
ਸਕੂਲ ਆਫ ਹੈਮੀਨਸ ਛੇਹਰਟਾ ਦੀ ਵਿਦਿਆਰਥਣ ਸੁਨੇਹਾ ਨੇ ਮਾਰਚ 2024 ਵਿੱਚ ਆਯੋਜਿਤ ਦਸਵੀਂ ਦੀ ਪ੍ਰੀਖਿਆ ਵਿੱਚੋਂ ਪੰਜਾਬ ਵਿੱਚੋਂ 17ਵਾਂ ਸਥਾਨ ਹਾਸਿਲ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਮੀਤ ਕੌਰ ਨੇ ਦੱਸਿਆ ਕਿ ਵਿਦਿਆਰਥਣ ਸੁਨੇਹਾ ਇਸ ਤੋਂ ਪਹਿਲਾਂ ਅੱਠਵੀਂ ਦੀ ਪ੍ਰੀਖਿਆ ਵਿੱਚ ਮੈਰਿਟ ਹਾਸਲ ਕਰਕੇ ਪੰਜਾਬ ਦੇ ਗਵਰਨਰ ਤੋਂ ਨਗਦ ਇਨਾਮ ਹਾਸਲ ਕਰ ਚੁੱਕੀ ਹੈ। ਉਸ ਦੀ ਪੜ੍ਹਾਈ ਵਿੱਚ ਲਗਨ, ਮਿਹਨਤ,ਰੁਚੀ ਅਤੇ ਅਧਿਆਕਾ ਦੁਆਰਾ ਸਹੀ ਗਾਈਡੈਂਸ ਰਾਹੀਂ ਹੀ ਉਸ ਨੇ ਦਸਵੀਂ ਦੀ ਮਾਰਚ 2024 ਦੀ ਪ੍ਰੀਖਿਆ ਵਿੱਚ ਪੂਰੇ ਪੰਜਾਬ ਵਿੱਚੋਂ 17ਵਾਂ ਰੈਂਕ ਹਾਸਲ ਕੀਤਾ ਅਤੇ ਮੈਰਿਟ ਵਿੱਚ ਉਸ ਦਾ 209ਵਾਂ ਸਥਾਨ ਹੈ।
ਉਸ ਨੇ 96.8% ਅੰਕ ਹਾਸਲ ਕੀਤੇ।ਸੁਨੇਹਾ ਨੂੰ ਅੱਜ ਸਕੂਲ ਦੀ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਉਸ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਮੈਡਮ ਨੇ ਆਪਣੇ ਸੰਬੋਧਨ ਵਿੱਚ ਕਾਮਨਾ ਕੀਤੀ ਕਿ ਸੁਨੇਹਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਿਹਨਤ ਕਰਕੇ ਉਪਲਬਧੀਆਂ ਹਾਸਲ ਕਰੇ ਅਤੇ ਸਕੂਲ ਦੇ ਅਧਿਆਪਕ ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਮਿਹਨਤ ਕਰਾਉਂਦੇ ਰਹਿਣ।ਇਸ ਮੌਕੇ ਤੇ ਸ ਕਰਨੈਲ ਸਿੰਘ, ਸ਼੍ਰੀਮਤੀ ਸਤਿੰਦਰ ਕੌਰ, ਸ੍ਰੀ ਪ੍ਰਦੀਪ ਕੁਮਾਰ ਸ਼੍ਰੀਮਤੀ ਅਨੁਰੀਤ ਕੌਰ, ਮਿਸ ਅਨੀਤਾ ਸ੍ਰੀ ਯੋਗਪਾਲ ਸ਼੍ਰੀਮਤੀ ਮਨਪ੍ਰੀਤ ਕੌਰ ਆਦਿ ਸੁਨੇਹਾ ਨੂੰ ਪੜਾਉਣ ਵਾਲੇ ਅਧਿਆਪਕ ਵੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-