ਲੋਕ ਸਭਾ ਚੋਣਾ ਦੇ ਮਦੇਨਜਰ ਤਰਨ ਤਾਰਨ ‘ਚ ਐਸ.ਐਸ.ਪੀ ਅਸ਼ਵਨੀ ਕਪੂਰ ਦੀ ਅਗਵਾਈ ‘ਚ ਕੱਢਿਆ ਗਿਆ ਫਲੈਗ ਮਾਰਚ

4697700
Total views : 5542677

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ

ਜਿਵੇ ਜਿਵੇ ਲੋਕ ਸਭਾ ਚੋਣਾ ਨਜਦੀਕ ਆ ਰਹੀਆਂ ਹਨ ਤਿਉ ਤਿਉ ਪੁਲਿਸ ਵਲੋ ਲੋਕਾਂ ਦੀ ਸਰੁੱਖਿਆ ਲਈ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ।ਲੋਕਾਂ ਦੇ ਮਨਾ ਵਿੱਚੋ ਕਿਸੇ ਕਿਸਮ ਦਾ ਵੀ ਖੌਫ ਕੱਢਣ ਲਈ ਸ਼ਹਿਰ ‘ਚ ਪੁਲਿਸ ਤੇ ਨੀਮ ਸਰੁੱਖਿਆ ਬਲਾਂ ਵਲੋ ਕੱਢੇ ਫਲੈਗ ਮਾਰਚ ਦੀ ਅਗਵਾਈ ਖੁਦ ਐਸ.ਐਸ.ਪੀ ਤਰਨ ਤਾਰਨ ਸ੍ਰੀ ਅਸ਼ਵਨੀ ਕਪੂਰ ਨੇ ਕੀਤੀ।

ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿੱਚੋ ਦੀ ਹੁੰਦਾ ਹੋਇਆ ਫਲੈਗ ਮਾਰਚ ਦੁਸ਼ਿਹਰਾ ਗਰਾਂਊਡ ਵਿਖੇ ਸਮਾਪਤ ਹੋਇਆ ।ਸ੍ਰੀ ਕਪੂਰ ਨੇ ਕਿਹਾ ਕਿ ਫਲੈਗ ਮਾਰਚ ਕੱਡਣ ਦਾ ਮਤਲਬ ਹੈ ਕਿ ਮਾੜੇ ਅਨਸਰ ਸਿਰ ਨਾ ਚੁੱਕ ਸਕਣ ਕਿਉਕਿ ਪੁਲਿਸ ਲੋਕਾਂ ਦੀ ਜਾਨਮਾਲ ਲਈ ਹਮੇਸ਼ਾ ਵਚਨਬੱਧ ਹੈ।ਉਨਾਂ ਨੇ ਲੋਕਾਂ ਨੰ ਆਪੀਲ ਕੀਤੀ ਕਿ ਉਹ ਪੁਲਿਸ ਨੂੰ ਸ਼ਹਿਯੋਗ ਕਰਨ ਤੇ ਮਾੜੇ ਅਨਸਰਾਂ ਦੀ ਜਾਣਕਾਰੀ ਦੇਣ ਜਿੰਨਾ ਦਾ ਨਾਮ ਗੁਪਤ ਰੱਖਿਆ ਜਾਏਗਾ।ਇਸ ਮੌਕੇ ਇਸ ਮੌਕੇ ਤੇ ਐਸ ਪੀ (ਡੀ) ਅਜੈਰਾਜ, ਡੀ ਐਸ ਪੀ ਸਤਨਾਮ ਸਿੰਘ,ਡੀ ਐਸ ਪੀ ਤਰਸੇਮ ਮਸੀਹ, ਡੀ .ਐਸ .ਪੀ ਗਗਨਦੀਪ ਸਿੰਘ,ਡੀ ਐਸ ਪੀ ਸਰਬਜੀਤ ਸਿੰਘ ਤੋ ਇਲਾਵਾ  ਵੱਖ ਵੱਖ ਥਾਣਿਆ ਦੇ ਐਸ.ਐਚ.ਓ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News