Total views : 5521339
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸੱਚੇ ਪਾਤਸ਼ਾਹ, ਧੰਨ ਧੰਨ ਸ਼੍ਰੀ ਗੁਰੂ
ਰਾਮਦਾਸ ਸਾਹਿਬ ਦਾ *ਜੀਵਨ ਬੜਾ
ਅਨੋਖਾ ਹੈ । ਗੁਰੂ ਸਾਹਿਬ ਦੇ ਜੀਵਨ
ਤੋਂ ਗਿਆਨ ਲੈਕੇ ਅਤੇ ਕਿਰਤ ਕਰਨ
ਵੰਡ ਛੱਕਣ ਅਤੇ ਸੇਵਾ ਕਰਨ ਦਾ ਵੱਡਾ
ਕੰਮ ਕਰਨ ਵਾਲਿਆਂ ਦੀ ਜਿੰਦਗੀ ਤਾਂ
ਹਮੇਸ਼ਾ ਹੀ ਖੁਸ਼ਹਾਲ ਰਹਿੰਦੀ ਹੈ ।
ਅੱਜ ਭਾਈ ਜੇਠਾ ਜੀ ਦੇ ਜੀਵਨ ਦੀ
ਗੱਲ ਕਰਦੇ ਹਾਂ, *ਜਿਨ੍ਹਾਂ ਦਾ ਆਪਣਾ
ਜੀਵਨ ਅਨੇਕਾਂ ਹੀ ਮੁਸ਼ਕਿਲਾਂ ਨਾਲ
ਭਰਿਆ ਸੀ, ਛੋਟੀ ਉਮਰ ਵਿੱਚ ਹੀ
ਮਾਤਾ ਜੀ ਦਾ ਦਿਹਾਂਤ ਹੋ ਗਿਆ, ਅਤੇ
ਕੁਝ ਸਮੇਂ ਬਾਦ ਹੀ ਪਿਤਾ ਵੀ *ਭਾਈ
ਜੇਠਾ ਜੀ ਨੂੰ ਇਕੱਲੇ ਨੂੰ ਛੱਡ ਦੁਨੀਆ
ਤੋਂ ਚਲੇ ਗਏ ਸਨ । ਰਿਸ਼ਤੇਦਾਰ ਤਾਂ
ਬੋਹਤ ਸਨ ਪਰ ਕਿਸੇ ਨੇ ਵੀ ਤਰਸ ਨਾ
ਕੀਤਾ ਅਤੇ ਨਾ ਕੋਈ ਮੱਦਦ ਕੀਤੀ ਤੇ
ਨਾ ਹੀ ਕਦੀ ਰੋਟੀ ਵੀ ਖੁਆਈ, *ਬੱਸ
ਘਰ ਤੇ ਨਜ਼ਰ ਜਰੂਰ ਰੱਖਦੇ ਸੀ ।
ਭਾਈ ਜੇਠਾ ਜੀ, ਆਪਣਾ ਢਿੱਡ
ਭਰਨ ਲਈ ਲਾਹੌਰ ਦੀਆਂ ਗਲੀਆਂ
ਦੇ ਵਿੱਚ ਛੋਲੇ ਵੇਚਣ ਲੱਗ ਪਏ, ਅਤੇ
ਨਾਲ ਨਾਲ ਸ਼੍ਰੀ ਗੁਰੂ ਨਾਨਕ ਦੇ ਘਰ
ਦੀ ਸੇਵਾ ਵੀ ਕਰਨ ਲਗ ਪਏ ।
ਭਾਈ ਜੇਠਾ ਜੀ ਦੇ ਨਾਨੀ ਜੀ
ਭਾਈ ਜੇਠਾ ਜੀ ਨੂੰ ਆਪਣੇ ਨਾਲ ਲੈਕੇ
ਜਾਣ ਲਈ ਘਰ ਨੂੰ ਜਿੰਦਰਾ ਮਾਰਿਆ
ਤਾਂ ਅਸਮਾਨ ਵੱਲ ਦੇਖਕੇ ਅਤੇ ਭਾਈ
ਜੇਠਾ ਜੀ ਦੇ ਸਾਰੇ ਰਿਸ਼ਤੇਦਾਰਾਂ ਦੇ ਵੱਲ
ਦੇਖਿਆ ਤਾਂ ਕਿਸੇ ਨੇ, ਇਹ ਨਾ ਕਿਹਾ
ਕਿ ਅਸੀਂ ਇਸ ਯਤੀਮ ਬੱਚੇ ਨੂੰ ਰੋਟੀ
ਖਾਣ ਨੂੰ ਦੇ ਦੇਵਾਗੇ, ਇਸ ਦਾ ਧਿਆਨ
ਵੀ ਰਖਾਗੇ, ਸਬ ਰਿਸ਼ਤੇਦਾਰਾਂ ਦੇ ਵੱਲ
ਦੇਖਕੇ ਭਾਈ ਜੇਠਾ ਜੀ ਦੀ *ਨਾਨੀ ਮਾਂ
ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਤੇ
ਭਰੇ ਮੰਨ ਦੇ ਨਾਲ ਭਾਈ ਜੇਠਾ ਜੀ ਦੀ
ਉਂਗਲੀ ਫੜ੍ਹਕੇ ਆਪਣੇ ਪਿੰਡ ਬਾਸਰਕੇ
ਆ ਗਏ । ਰਸਤੇ ਦੇ ਵਿੱਚ ਉਹਨਾਂ ਨੂੰ
ਭਾਈ ਅਮਰਦਾਸ ਜੀ ਮਿਲ ਗਏ ਅਤੇ
ਉਹਨਾਂ ਨੇ ਭਾਈ ਜੇਠਾ ਜੀ ਦੇ ਸਿਰ ਤੇ
ਪਿਆਰ ਨਾਲ ਹੱਥ ਰੱਖ ਦਿੱਤਾ ।
ਭਾਈ ਜੇਠਾ ਜੀ ਦੀ ਨਾਨੀ ਬੜੀ
ਹੀ ਗਰੀਬ ਸੀ, ਉਹ ਭਾਈ ਜੇਠਾ ਜੀ
ਨੂੰ ਕਹਿੰਦੀ ਹੈ ਕਿ ਆਪਾਂ ਹੁਣ ਕੀ ਕੰਮ
ਕਾਰ ਸ਼ੁਰੂ ਕਰੀਏ, ਤੂੰ ਤਾਂ ਅਜੇ ਉਮਰ
ਵਿੱਚ ਛੋਟਾ ਹੈ, ਤੱਦ ਭਾਈ ਜੇਠਾ ਜੀ ਨੇ
ਕਿਹਾ ਮੈ ਪਹਿਲਾ ਲਾਹੌਰ ਦੇ ਵਿੱਚ ਵੀ
ਛੋਲੇ ਹੀ ਵੇਚਦਾ ਸੀ ਤੇ ਹੁਣ ਬਾਸਰਕੇ
ਵਿੱਚ ਵੀ ਛੋਲੇ ਹੀ ਵੇਚ ਲਵਾਂਗਾ ।
ਸਮਾ ਬੀਤੀਆਂ, ਭਾਈ ਅਮਰਦਾਸ
ਜੀ, ਹੁਣ *ਗੁਰੂ ਅਮਰਦਾਸ ਜੀ ਬਣ
ਗਏ, ਉਹ *ਸ਼੍ਰੀ ਗੁਰੂ ਨਾਨਕ ਸਾਹਿਬ
ਜੀ ਦੀ ਗੱਦੀ ਦੇ ਵਾਰਿਸ ਬਣ ਗਏ ।
ਭਾਈ ਜੇਠਾ ਜੀ ਅਤੇ ਨਾਨੀ ਜੀ
ਵੀ *ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ
ਦੇ ਪਿੱਛੇ ਹੀ *ਸ਼੍ਰੀ ਗੋਇੰਦਵਾਲ ਸਾਹਿਬ
ਦੀ ਧਰਤੀ ਤੇ ਚਲੇ ਗਏ ਅਤੇ ਉਥੇ ਵੀ
ਭਾਈ ਜੇਠਾ ਜੀ *ਛੋਲੇ ਵੇਚਕੇ ਆਪਣਾ
ਤੇ ਆਪਣੀ ਨਾਨੀ ਦਾ ਗੁਜ਼ਾਰਾ ਕਰਦੇ
ਅਤੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ
ਦੀ *ਛਤਰ ਛਾਇਆ ਵਿੱਚ ਗੁਰੂ ਘਰ
ਵਿੱਚ ਜੂਠੇ ਬਰਤਨ , ਸਫਾਈ, ਆਉਣ
ਜਾਣ ਵਾਲੇ ਮੁਸਾਫਿਰਾਂ ਦੀ *ਸੱਚੇ ਮਨੋ
ਮੱਦਦ ਕਰਦੇ ਸੇਵਾ ਕਰਦੇ, ਵਾਹਿਗੁਰੂ
ਜੀ ਦੇ ਭਾਣੇ ਵਿੱਚ ਰਹਿੰਦੇ ਸਨ ।
ਇਕ ਦਿਨ ਸ਼੍ਰੀ ਗੁਰੂ ਅਮਰਦਾਸ
ਜੀ ਆਪਣੇ ਪਰਿਵਾਰ ਨਾਲ ਗੱਲਬਾਤ
ਕਰ ਰਹੇ ਸਨ ਤਾਂ ਪਤਨੀ (ਮਾਤਾ) ਜੀ
ਨੇ ਕਿਹਾ ਕਿ ਆਪਣੀ *ਪੁੱਤਰੀ ਬੀਬੀ
ਭਾਨੀ ਹੁਣ ਵਿਆਹ ਦੇ ਯੋਗ ਹੋ ਗਈ
ਹੈ ਕੋਈ ਯੋਗ ਵਰ ਲਭੋ ਜਿਹੜਾ ਭਾਈ
ਜੇਠਾ ਜੀ ਦੇ ਵਰਗਾ ਸੱਚਾ ਸੁੱਚਾ ਅਤੇ
ਵਿਦਵਾਨ ਹੋਵੇ, *ਸ਼੍ਰੀ ਗੁਰੂ ਅਮਰਦਾਸ
ਜੀ ਨੇ ਮੁੱਖ ਤੋਂ ਫਰਮਾਇਆ ਕਿ ਭਾਈ
ਜੇਠਾ ਜੀ ਵਰਗਾ ਤਾਂ ਦੂਸਰਾ ਹੋਰ ਕੋਈ
ਨਹੀਂ ਹੈ, ਕਿਉ ਨਾ ਆਪਾ ਭਾਈ ਜੇਠਾ
ਜੀ ਦੇ ਨਾਲ ਆਪਣੀ *ਪੁੱਤਰੀ ਬੀਬੀ
ਭਾਨੀ ਦਾ *ਵਿਆਹ ਕਰ ਦੇਂਦੇ ਹਾਂ ਅਤੇ
ਨਾਨੀ ਜੀ ਨੂੰ ਬੁਲਾ ਕੇ ਭਾਈ ਜੇਠਾ ਜੀ
ਦਾ ਰਿਸ਼ਤਾ ਬੀਬੀ ਭਾਨੀ ਜੀ ਦੇ ਨਾਲ
ਕਰ ਦਿੱਤਾ ।
ਭਾਈ ਜੇਠਾ ਜੀ ਦੇ ਰਿਸ਼ਤੇਦਾਰਾਂ
ਨੂੰ ਪਤਾ ਲੱਗਾ ਕਿ ਭਾਈ ਜੇਠਾ ਜੀ ਦਾ
ਰਿਸ਼ਤਾ ਸ਼੍ਰੀ ਗੁਰੂ ਨਾਨਕ ਸਾਹਿਬ ਜੀ
ਦੀ ਗੱਦੀ ਦੇ ਵਾਰਿਸ ਗੁਰੂ ਅਮਰਦਾਸ
ਜੀ ਦੀ ਪੁੱਤਰੀ ਨਾਲ ਹੀ ਗਿਆ ਹੈ ਤਾਂ
ਰਿਸ਼ਤੇਦਾਰ ਹੋਣ ਦਾ ਹੱਕ ਜਮਾਉਣ ਦੇ
ਲਈ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ
ਦੇ ਦਰਬਾਰ ਵਿੱਚ ਪੋਹਚ ਗਏ ਆਪਣੇ
ਆਪ ਨੂੰ ਭਾਈ ਜੇਠਾ ਦਾ ਰਿਸ਼ਤੇਦਾਰ
ਹੋਣ ਦਾ ਦਾਅਵਾ ਵੀ ਕਰਨ ਲੱਗੇ ਤੱਦ
ਭਾਈ ਜੇਠਾ ਨੇ ਓਹਨਾਂ ਨੂੰ, ਸੱਚ ਯਾਦ
ਕਰਵਾਇਆ ਅਤੇ *ਆਪਣੇ ਦੁੱਖ ਭਰੇ
ਜੀਵਨ ਵਿੱਚ ਕੋਈ *ਮੱਦਦ ਨਾ ਕਰਨ
ਦਾ ਸਮਾਂ ਯਾਦ ਕਰਵਾਇਆ ।
ਸਮਾ ਆਉਣ ਤੇ ਭਾਈ ਜੇਠਾ ਜੀ
ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ
ਗੱਦੀ ਦੇ ਵਾਰਿਸ ਬਣਕੇ ਚੋਥੇ ਗੁਰੂ ਸ਼੍ਰੀ
ਰਾਮਦਾਸ ਸਾਹਿਬ ਜੀ ਬਣ ਗਏ ਅਤੇ
ਸ਼੍ਰੀ ਹਰਿਮੰਦਰ ਸਾਹਿਬ ਦੀ *ਉਸਾਰੀ
ਕਾਰਵਾਈ ।
ਅੱਜ ਸ਼੍ਰੀ ਗੁਰੁ ਰਾਮਦਾਸ ਸਾਹਿਬ
ਜੀ ਦੇ ਨਾਮ ਤੇ ਹਵਾਈ ਅੱਡਾ, ਅਨੇਕਾਂ
ਹੀ *ਸਮਾਜਿਕ ਸੇਵਾਵਾਂ ਚਲ ਰਹੀਆਂ
ਹਨ ਅਤੇ *ਸ਼੍ਰੀ ਗੁਰੂ ਰਾਮਦਾਸ ਲੰਗਰ
ਹਾਲ ਵਿੱਚ *ਲੱਖਾਂ ਸ਼ਰਧਾਲੂ ਰੋਜ਼ਾਨਾ
ਹੀ ਲੰਗਰ ਛਕਦੇ ਹਨ, ਅਤੇ ਦੁਨੀਆਂ
ਦੇ ਸਭ ਤੋਂ ਕੀਮਤੀ *ਰੁਮਾਲਾ ਸਾਹਿਬ
ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਭੇਟ
ਹੁੰਦੇ ਹਨ ।
ਸੱਚੀ ਲਗਨ ਅਤੇ ਸੱਚੀ ਕਿਰਤ
ਵੰਡ ਛੱਕਣ ਸੇਵਾ ਕਰਨ ਦੀ ਲਗਨ ਨੇ
ਛੋਲੇ ਵੇਚ ਕੇ ਹੀ ਗੁਜ਼ਾਰਾ ਕਰਨ ਵਾਲੇ
ਭਾਈ ਜੇਠਾ ਜੀ ਦੇ ਸ਼੍ਰੀ ਗੁਰੂ ਰਾਮਦਾਸ
ਸਾਹਿਬ ਬਣਨ ਤੱਕ ਦਾ ਅਨੋਖਾ ਸਫ਼ਰ
ਦੁਨੀਆ ਵਿੱਚ ਵੱਖਰੀ ਮਿਸਾਲ ਹੈ ।
ਲੇਖਕ ਘੁੱਗਾ ਵੀ ਆਪਣੇ ਪੂਰੇ
ਪਰਿਵਾਰ ਦੇ ਸਮੇਤ ਸ਼੍ਰੀ ਗੁਰੂ ਰਾਮਦਾਸ
ਸੱਚੇ ਪਾਤਸਾਹ ਜੀ ਦੇ *ਚਰਨਾਂ ਵਿੱਚ
ਸੀਸ ਝੁਕਾਉਂਦਾ ਹੈ ।
ਲੇਖਕ
ਅਮਰਜੀਤ ਸਿੰਘ ਘੁੱਗਾ
ਪਟਿਆਲਾ ।