ਗਹਿਣਿਆਂ ਦੀ ਦੁਕਾਨ ਤੋਂ ਪਿਸਟਲ ਦੀ ਨੋਕ ਤੇ ਲੁੱਟ-ਖੋਹ ਕਰਨ ਵਾਲਾ,ਪੁਲਿਸ ਵੱਲੋਂ ਵਾਰਦਾਤ ਸਮੇਂ ਵਰਤੇ ਖਿਡੋਣਾਂ ਪਿਸਟਲ ਸਮੇਤ ਕਾਬੂ

4684363
Total views : 5521339

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਉਪਿੰਦਰਜੀਤ ਸਿੰਘ 

ਡਾ. ਦਰਪਣ ਆਹਲੂਵਾਲੀਆ ਆਈ.ਪੀ.ਐਸ , ਏ.ਡੀ.ਸੀ.ਪੀ. ਸਿਟੀ-1 ਅੰਮ੍ਰਿਤਸਰ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ. ਸਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮਿਤੀ 11- 04-2024 ਨੂੰ ਅੰਦਰੂਨ ਗੇਟ ਹਕੀਮਾਂ, ਇੱਕ ਸੁਨਿਆਰੇ ਦੀ ਦੁਕਾਨ ਤੋ ਪਿਸਟਲ ਦੀ ਨੋਕ ਤੇ ਧਮਕਾ ਕੇ ਕ੍ਰੀਬ 20 ਹਜਾਰ ਰੁਪਏ ਦੀ ਖੋਹ ਕਰਨ ਵਾਲੇ ਵਿਅਕਤੀ ਨੂੰ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਕੇ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨਾ ਨੇ ਦੱਸਿਆ ਕਿ
ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਜਿਊਲਰੀ ਸਟੋਰ ਦੇ ਮਾਲਕਾਂ ਨੂੰ ਇਹ ਵੀ ਤਾਕੀਦ ਕੀਤੀ ਜਾਂਦੀ ਹੈ ਕਿ ਉਹ, ਸੁਰੱਖਿਆ ਉਪਾਵਾਂ ਜਿਵੇਂ ਕਿ ਰੋਸ਼ਨੀ, ਸੁਰੱਖਿਆ ਗਾਰਡ, ਮੋਸ਼ਨ ਸੈਂਸਰ, ਮਲਟੀਪਲ ਐਮਰਜੈਂਸੀ ਅਲਾਰਮ ਸਿਸਟਮ, ਸੀਸੀਟੀਵੀ ਕੈਮਰੇ, ਲੁਕੇ ਹੋਏ ਡੀਵੀਆਰ, ਲੌਕਡ ਸ਼ੋਅਕੇਸ ਆਦਿ ਪ੍ਰਬੰਧ ਕੀਤੇ ਜਾਣ। ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੁਕਾਨਦਾਰਾਂ ਦੀ ਸੁਰੱਖਿਆ ਲਈ ਹਮੇਸ਼ਾਂ ਵਚਨਬੱਧ ਹੈ।
ਫੜੇ ਗਏ ਮੁਲਜ਼ਮ ਦੀ ਪਛਾਂਣ ਜਗਦੀਸ਼ ਸਿੰਘ ਉਰਫ ਗੋਲਡੀ ਪੁੱਤਰ ਹਰਵਿੰਦਰ ਸਿੰਘ ਵਾਸੀ ਮਕਾਨ ਨੰਬਰ 643 ਗਲੀ ਨੰਬਰ 3 ਦਸ਼ਮੇਸ਼ ਨਗਰ, ਤਰਨ-ਤਾਰਨ ਰੋਡ, ਅੰਮ੍ਰਿਤਸਰ ਵੱਜ਼ੋ ਹੋਈ ਹੈ। ਇਸ ਪਾਸੋਂ ਵਾਰਦਾਤ ਸਮੇਂ ਵਰਤਿਆ ਖਿਡੋਣਾਂ ਪਿਸਟਲ, ਐਕਟੀਵਾ ਸਕੂਟੀ,ਜਿਸ ਪਰ ਜਾਅਲੀ ਨੰਬਰ ਲੱਗਾ ਸੀ ਅਤੇ ਖੋਹਸੁਦਾ ਰਕਮ ਵਿੱਚੋ 2500/-ਰੁਪਏ ਬ੍ਰਾਮਦ ਕੀਤੇ ਗਏ ਹਨ। ਇਸਨੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਆਪਣੀ ਪਹਿਚਾਣ ਨੂੰ ਬਦਲਣ ਲਈ ਪਹਿਨੇ ਹੋਏ, ਕਪੜੇ ਬਦਲੇ, ਤਾਂ ਜੋ ਇਹ ਸੀ.ਸੀ.ਟੀ.ਵੀ ਫੁਟੇਜਾਂ ਰਾਂਹੀ ਪੁਲਿਸ ਨੂੰ ਚਕਮਾ ਦੇ ਸਕੇ।ਇਸ ਸਮੇ ਸ਼੍ਰੀ ਮਨਿੰਦਰ ਪਾਲ ਸਿੰਘ, ਪੀ.ਪੀ.ਐਸ. ਏ.ਸੀ.ਪੀ ਦੱਖਣੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ  ਇੰਸਪੈਕਟਰ ਸ਼ਮਿੰਦਰਜੀਤ ਸਿੰਘ, ਮੁੱਖ ਅਫਸਰ ਥਾਣਾ ਸੀ ਡਵੀਜਨ, ਅੰਮ੍ਰਿਤਸਰ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News