Total views : 5521239
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਇਤਿਹਾਸਕ ਕਸਬਾ ਚਵਿੰਡਾ ਦੇਵੀ ਸਥਿੱਤ ਮਾਤਾ ਮੰਦਰ ਚਾਮੁੰਡਾ ਦੇਵੀ ਵਿਖੇ ਇਸ ਵਾਰ ਚੇਤ ਦੇ ਮਹੀਨੇ ਦਿਨ ਮੰਗਲਵਾਰ, ਬੁੱਧਵਾਰ ਤੋਂ ਦੋ ਰੋਜਾ ਇਤਿਹਾਸਿਕ ਮੇਲਾ ਸ਼ੁਰੂ ਹੋ ਰਿਹਾ ਹੈ । ਇਹ ਇਤਿਹਾਸਿਕ ਮੰਦਰ ਇਸ ਵੇਲੇ ਪ੍ਰਸ਼ਾਸਨ ਹੇਠ ਰਸੀਵਰ ਕਮ ਤਹਿਸੀਲਦਾਰ ਮਜੀਠਾ ਤਰਲੋਚਨ ਸਿੰਘ ਦੀ ਰਹਿਨੁਮਾਈ ਹੇਠ ਦੇਖ – ਰੇਖ ‘ਚ ਚੱਲ ਰਿਹਾ ਹੈ । ਇਸ ਇਤਿਹਾਸਿਕ ਲੱਗਣ ਵਾਲੇ ਦੋ ਰੋਜ਼ਾ ਮੇਲੇ ਸਬੰਧੀ ਜਦ ਤਹਿਸੀਲਦਾਰ ਮਜੀਠਾ ਤਰਲੋਚਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਇਸ ਦੋ ਰੋਜਾ ਚੱਲਣ ਵਾਲੇ ਮੇਲੇ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ । ਉਨਾਂ ਕਿਹਾ ਕਿ ਮੰਦਰ ਦੇ ਅੰਦਰ, ਬਾਹਰ, ਲੰਗਰ ਹਾਲ ਅਤੇ ਮੰਦਰ ਦੇ ਆਲੇ – ਦੁਆਲੇ ਪੂਰੇ ਮੰਦਰ ਨੂੰ ਸੀ.ਸੀ.ਟੀ.ਵੀ ਦੇ ਅਧੀਨ ਲਿਆਂਦਾ ਗਿਆ ਹੈ ਜਿਸ ਨਾਲ ਗਲਤ ਅਨਸਰਾਂ ਵਿਰੁੱਧ ਇਹ ਤੀਸਰੀ ਅੱਖ ਵਾਂਗ ਕੰਮ ਕਰੇਗੀ।
ਰਸੀਵਰ ਕਮ ਤਹਿਸੀਲਦਾਰ ਮਜੀਠਾ ਤਰਲੋਚਨ ਸਿੰਘ ਨੇ ਕਿਹਾ ਕਿ ਇਸ ਮੇਲੇ ਵਿੱਚ ਹਜ਼ਾਰਾਂ ਦੀ ਤਦਾਦ ਨਾਲ ਪਹੁੰਚ ਰਹੀਆਂ ਸੰਗਤਾਂ ਲਈ ਮੰਦਰ ਵਿੱਚ ਲੱਗੇ ਰਸੀਵਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਅਤੇ ਠਹਿਰਨ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਤੇ ਮੰਦਰ ਨੂੰ ਲਾਈਟਾਂ ਨਾਲ ਵੀ ਬਹੁਤ ਸੁੰਦਰ ਸਜਾਇਆ ਗਿਆ ਹੈ। ਇਸ ਮੇਲੇ ਸਬੰਧੀ ਜਦ ਪੁਲਿਸ ਥਾਣਾ ਕੱਥੂਨੰਗਲ ਦੇ ਐਸ ਐਚ ਓ ਸੁਰਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮੇਲੇ ਵਿੱਚ ਕਿਸੇ ਵੀ ਗਲਤ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੋਕੇ ਮੰਦਰ ਦੇ ਸੁਪਰਵਾਈਜ਼ਰ ਲਵਜੀਤ ਸਿੰਘ ਲਵ ਨੇ ਕਿਹਾ ਕਿ ਮੇਲੇ ਵਿੱਚ ਲੱਗਣ ਵਾਲੀਆਂ ਦੁਕਾਨਾਂ ਦੀ ਵੰਡ ਵੀ ਸ਼ਾਂਤਮਈ ਢੰਗ ਨਾਲ ਕਰ ਦਿੱਤੀ ਗਈ ਹੈ ਅਤੇ ਰਸੀਵਰ ਕਮ ਤਹਿਸੀਲਦਾਰ ਮਜੀਠਾ ਵੱਲੋਂ ਇਸ ਵਾਰ ਇਸ ਮੇਲੇ ਵਿੱਚ ਪ੍ਰਸ਼ਾਸਨ ਵੱਲੋਂ ਮਹੀਕਮੇ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ ਤਾਂ ਜੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇਂ ਬਲਵਿੰਦਰ ਸ਼ਰਮਾਂ, ਸੁਪਰਵਾਈਜ਼ਰ ਲਵਜੀਤ ਸਿੰਘ ਲਵ, ਚੋਂਕੀ ਇੰਚਾਰਜ ਚਵਿੰਡਾ ਦੇਵੀ ਨਰਿੰਦਰਪਾਲ ਸਿੰਘ, ਮੁਨਸ਼ੀ ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਪੰਡਿਤ ਰਾਜੂ, ਪੰਡਿਤ ਸ਼ਾਮ,ਡਿਤ ਗੋਲੂ, ਪੰਡਿਤ ਭਰਤ ਲਾਲ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-