ਅੰਮ੍ਰਿਤਸਰ ਤੋ ਔਜਲਾ,ਜਲੰਧਰ ਤੋ ਚੰਨੀ ਅਤੇ ਸੰਗਰੂਰ ਤੋ ਖਹਿਰਾ ਨੂੰ ਟਿਕਟ ਮਿਲਣੀ ਤੈਅ! ਕਾਂਗਰਸ 5 ਤੋ 7 ਉਮੀਦਵਾਰਾਂ ਦਾ ਕਿਸੇ ਸਮੇ ਵੀ ਕਰ ਸਕਦੀ ਏ ਐਲਾਨ

4684351
Total views : 5521239

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਐਡਵੋਕੇਟ ਉਪਿੰਦਰਜੀਤ ਸਿੰਘ

ਲੋਕ ਸਭਾ ਚੋਣਾਂ ਲਈ ਸ਼੍ਰੌਮਣੀ ਅਕਾਲੀ ਦਲ ਵੀ ਬੀਤੇ ਕੱਲ ਆਪਣੇ ਸੱਤ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਉਪਰੰਤ ਕਾਂਗਰਸ ਵਲੋ ਵੀ ਆਪਣੇ 5 ਤੋ 7 ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਅੱਜ ਜਾਰੀ ਕਰ ਸਕਦੀ ਹੈ।

ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਹਾਈ ਕਮਾਂਡ ਵਲੋ ਅਜੇ ਤੱਕ ਆਪਣੇ ਦੋ ਮੌਜੂਦਾ ਐਮ.ਪੀ ਵਿੱਚੋ ਗੁਰਜੀਤ ਸਿੰਘ ਔਜਲਾ ਤੇ ਮੁਨੀਸ਼ ਤਿਵਾੜੀ ਦੇ ਨਾਵਾਂ ਦੇ ਸਹਿਮਤੀ ਬਣਾਈ ਗਈ ਹੈ, ਜਿੰਨਾ ਵਿੱਚੋ ਸ੍ਰੀ ਤਿਵਾੜੀ ਦੀ ਚੰਡੀਗੜ੍ਹ ਤੋ ਟਿਕਟ ਦਾ ਭਾਂਵੇ ਕਾਂਗਰਸ ਵਲੋ ਬੀਤੀ ਰਾਤ ਐਲਾਨ ਕਰ ਦਿੱਤਾ ਗਿਆ ਸੀ। ਪਰ ਪੰਜਾਬ ਦੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਅੱਜ ਕਿਸੇ ਸਮੇ ਵੀ ਜਾਰੀ ਕਰ ਦਿੱਤੀ ਜਾਵੇਗੀ। ਬੀ.ਐਨ.ਈ ਜਾਣਕਾਰੀ ਮੁਤਾਬਿਕ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਤੋ,

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਤੋ, ਪੰਜਾਬ ਦੀ ਸਿਆਸਤ ਵਿੱਚ ਅਹਿਮ ਸਥਾਨ ਰੱਖਦੇ

ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋ ਅਤੇ 

ਧਰਮਵੀਰ ਗਾਂਧੀ  ਨੂੰ ਪਟਿਆਲਾ ਤੋਂ   ਉਮੀਦਵਾਰ ਬਣਾਇਆ ਜਾ ਚੁੱਕਾਂ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News