Total views : 5504861
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਪੁਲਿਸ ਕੰਟਰੋਲ ਰੂਮ ‘ਤੇ ਇਕ ਲੜਕੀ ਵਲੋ ਉਸ ਨਾਲ ਛੇਹਟਰਾ ਖੇਤਰ ਵਿੱਚ ਬਲਾਤਕਾਰ ਹੋਣ ਸਬੰਧੀ ਦਰਜ ਕਰਾਈ ਸ਼ਕਾਇਤ ਤੋ ਬਾਅਦ ਪੁਲਿਸ ਵਲੋ ਥਾਣਾਂ ਛੇਹਰਟਾ ਵਿਖੇ ਬਲਾਤਕਾਰ ਸਬੰਧੀ ਕੇਸ ਦਰਜ ਕਰਕੇ ਲੋੜੀਦੇ ਦੋਸ਼ੀ ਨੂੰ 2 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕੀਤੇ ਜਾਣ ਸਬੰਧੀ ਜਾਣਕਾਰੀ ਦੇਦਿਆ ਡੀ.ਸੀ.ਪੀ ਜਾਂਚ ਸ: ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਪੁਲਿਸ ਨੂੰ ਪੀੜਤ ਲੜਕੀ ਨੇ ਦੱਸਿਆ ਕਿ ਅੱਜ ਸਵੇਰੇ ਜਦ ਉਹ ਆਪਣੀ ਸੇਹਲੀ ਨਾਲ ਸ਼ੇਰਾ ਵਾਲਾ ਗੇਟ ਲਾਗੇ ਖੜੀ ਸੀ ਤਾਂ ਇਕ ਇਮਜ ਕਾਰ ਵਿੱਚ ਆਏ ਚਾਰ ਲੜਕਿਆ ਨਾਲ ਜਦ ਬੈਠਕੇ ਉਹ ਛੇਹਰਟਾ ਖੇਤਰ ਦੇ ਤਾਜ ਹੋਟਲ ਲਾਗੇ ਗਈਆ ਤਾਂ ਉਥੇ ਇਕ ਅਮਨਦੀਪ ਸਿੰਘ ਉਰਫ ਮਾਨ ਵਾਸੀ ਪੱਤੀ ਮਾਨਾ ਨੇ ਉਸ ਨਾਲ ਬਲਾਤਕਾਰ ਕੀਤਾ ਹੈ।
ਉਨਾਂ ਨੇ ਦੱਸਿਆ ਕਿ ਮਾਮਲੇ ਦੀ ਸਵੇਦਨਸ਼ੀਲਤਾ ਨੂੰ ਵੇਖਦੇ ਹੋਏ, ਕਮਿਸ਼ਨਰ ਪੁਲੀਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀਆ ਹਦਾਇਤਾ ‘ਤੇ ਅੰਮਿਤਸਰ ਦੀ ਦੇਖ ਰੇਖ ਹੇਠ ਇੱਕ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਗਠਿਤ ਕੀਤੀ, ਜਿਸ ਵਿੱਚ ਸ਼੍ਰੀ ਪ੍ਰਭਜੋਤ ਸਿੰਘ ਪੀ.ਪੀ.ਐਸ , ਏਡੀਸੀਪੀ ਸਿਟੀ-2 ਅੰਮ੍ਰਿਤਸਰ, ਸ਼੍ਰੀ ਕਮਲਦੀਪ ਸਿੰਘ ਪੀ.ਪੀ.ਐਸ, ਏ.ਸੀ.ਪੀ ਸਥਾਨਿਕ ਅੰਮ੍ਰਿਤਸਰ, ਸ਼੍ਰੀ ਵਰਿੰਦਰਜੀਤ ਸਿੰਘ ਖੋਸਾ, ਏ.ਸੀ.ਪੀ ਉੱਤਰੀ, ਅੰਮ੍ਰਿਤਸਰ, ਸ੍ਰੀਮਤੀ ਅੰਜੂ ਬਾਲਾ, ਏ.ਸੀ.ਪੀ ਕਰਾਇਮ ਅਗੈਸਟ ਵੂਮੈਨ, ਅੰਮ੍ਰਿਤਸਰ, ਇੰਸਪੈਕਟਰ ਰਾਜੇਸ਼ ਕੁਮਾਰ ਇੰਚਾਰਜ CIA-2 ਅੰਮ੍ਰਿਤਸਰ, SI ਪਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਸਦਰ ਅੰਮ੍ਰਿਤਸਰ ਅਗਵਾਈ ਹੇਠ ਜਾਂਚ ਹਰ ਪਹਿਲੂ ਤੇ ਕਰਨ ਤੇ ਮੁੱਕਦਮਾ ਵਿੱਚ ਲੋੜੀਦਾ ਦੋਸ਼ੀ ਅਮਨਦੀਪ ਸਿੰਘ ਉਰਫ ਅਮਨ ਵਾਸੀ ਪਤੀ ਮਾਨਾ ਦੀ, ਗੁਰੂ ਕੀ ਵਡਾਲੀ, ਛੇਹਰਟਾ, ਅੰਮ੍ਰਿਤਸਰ ਨੂੰ 2 ਘੰਟੇ ਦੇ ਅੰਦਰ ਅੰਦਰ ਕਾਬੂ ਕਰਕੇ ਵਾਰਦਾਤ ਦੌਰਾਨ ਵਰਤੀ ਕਾਰ ਹਾਡਾ ਇਮੇਜ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-