ਇਕ ਮੁਸ਼ਤ ਟੈਕਸ ਬਕਾਏ ਦੀ ਸਕੀਮ ਦਾ ਵਪਾਰੀ 30 ਜੂਨ ਤੱਕ ਉਠਾ ਸਕਦੇ ਹਨ ਪੂਰਨ ਲਾਭ : ਜਸਕਰਨ ਬੰਦੇਸ਼ਾ

4674315
Total views : 5505410

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਮੀਤ ਲੱਕੀ

ਪੰਜਾਬ ਟਰੇਡਰਜ਼ ਕਮਿਸ਼ਨ ਦੇ ਸੰਵਿਧਾਨਿਕ ਮੈਂਬਰ, ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰਾ ਅਤੇ ਪਾਰਟੀ ਦੇ ਟਰੇਡ ਵਿੰਗ ਦੇ ਸੂਬਾਈ ਉਪ ਪ੍ਰਧਾਨ ਜਸਕਰਨ ਬੰਦੇਸ਼ਾ ਨੇ ਵਪਾਰੀਆਂ ਨਾਲ ਵਿਸਾਖੀ ਦਿਹਾੜੇ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਦੇ 2016-17 ਤੋਂ ਲਟਕਦੇ ਆ ਰਹੇ ਜੀਐਸਟੀ ਟੈਕਸ ਤੇ ਹੋਰਨਾ ਟੈਕਸਾਂ ਦੇ ਬਕਾਇਆ ਦੀ ਅਦਾਇਗੀ ਲਈ 15 ਨਵੰਬਰ 2023 ਤੋਂ ਲਾਗੂ ਕੀਤੀ ਗਈ ਵਨ ਟਾਈਮ ਸੈਟਲਮੈਂਟ ਸਕੀਮ (ਇਕ ਮੁਸ਼ਤ ਟੈਕਸ ਅਦਾਇਗੀ) ਦਾ ਸਮਾਂ, ਜੋ ਪਹਿਲਾਂ 31 ਮਾਰਚ ਤੱਕ ਗਿਣਿਆਂ ਜਾਂਦਾ ਸੀ, ਉਹ ਸਮਾਂ ਸੂਬਾ ਸਰਕਾਰ ਅਤੇ ਵਿੱਤ ਤੇ ਕਰ ਆਬਕਾਰੀ ਵਿਭਾਗ ਵੱਲੋਂ ਵਪਾਰੀਆਂ ਦੇ ਹਿਤਾਂ ਦਾ ਚਿੰਤਨ ਮੰਥਨ ਕਰਦਿਆਂ ਹੋਇਆਂ 30 ਜੂਨ ਤੱਕ ਨਿਰਧਾਰਿਤ ਕੀਤਾ ਗਿਆ ਸੀ।

ਵਪਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਦੌਰਾਨ ਜਸਕਰਨ ਬੰਦੇਸ਼ਾ ਨੇ ਉਕਤ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਵਪਾਰੀਆਂ ਨੂੰ ਦਰਪੇਸ਼ ਦਿੱਕਤਾਂ ਦੇ ਮੱਦੇਨਜਰ 15 ਨਵੰਬਰ 2023 ਤੋਂ ਇਹ ਸਕੀਮ ਲਾਗੂ ਕੀਤੀ ਗਈ ਸੀ ਪਰ ਪਿਛਲੇ ਸਮੇਂ ਤੋਂ ਇਸ ਸਕੀਮ ਦਾ ਲਾਹਾ ਉਠਾਉਣ ਲਈ ਪਾਏ ਜਾ ਰਹੇ ਉਤਸ਼ਾਹ ਦੇ ਮੱਦੇਨਜਰ ਇਸ ਸੰਬੰਧੀ ਵਿਧਾਨਿਕ ਫਾਰਮ ਤਿਆਰ ਕਰਨ ਅਤੇ ਵਿਭਾਗ ਵੱਲੋਂ ਉਸਦੇ ਬਣਦੇ ਹੱਕਾਂ ਦੀ ਯੋਗਤਾ ਦੀ ਜਾਂਚ ਕਰਨ ਵਿੱਚ ਸਮਾਂ ਲੱਗ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਸੂਬਾ ਮਾਨ ਸਰਕਾਰ ਵੱਲੋਂ ਵਪਾਰੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਦਿੱਤੀਆਂ ਗਈਆਂ ਅਨੇਕਾਂ ਰਾਹਤ ਸਕੀਮਾਂ ਸਮੇਤ ਸਾਲ 2022 ‘ਚ ਸਰਕਾਰ ਹੋਂਦ ‘ਚ ਆਉਣ ਤੋਂ ਪਹਿਲਾਂ ਸਾਲ 2016-17 ਤੋਂ ਟੈਕਸ ਦੇ ਬਕਾਇਆਂ ਦੇ ਲਟਕਦੇ ਮਾਮਲੇ ਨੂੰ ਵੀ ਇਸ ਵਨ ਟਾਈਮ ਸੈਟਲਮੈਂਟ ਸਕੀਮ ਵਿੱਚ ਵਪਾਰੀਆਂ ਨੂੰ ਆਪਣੇ ਟੈਕਸਾਂ ਦਾ ਮੁਲਾਂਕਣ ਕਰਵਾ ਕੇ ਪੂਰਾ ਲਾਭ ਉਠਾਉਣ ਦਾ ਮੌਕਾ ਦੇ ਕੇ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਵਪਾਰੀਆਂ ਨੂੰ ਇਸ ਸਕੀਮ ਤਹਿਤ ਇਕ ਲੱਖ ਰੁਪਏ ਤੱਕ ਟੈਕਸ ਬਕਾਏ ‘ਤੇ ਵਿਆਜ ਅਤੇ ਜੁਰਮਾਨੇ ਤੋਂ ਪੂਰੀ ਤਰ੍ਹਾਂ 100 ਫੀਸਦੀ ਛੋਟ ਦੇਣ ਦੀ ਵਿਵਸਥਾ ਕੀਤੀ ਗਈ ਹੈ। ਜਦੋਂ ਕਿ ਇਕ ਲੱਖ ਰੁਪਏ ਤੋਂ ਵਧੇਰੇ ਇਕ ਕਰੋੜ ਰੁਪਏ ਤੱਕ ਟੈਕਸ ਬਕਾਏ ‘ਤੇ 50 ਫੀਸਦੀ ਟੈਕਸ ਸਮੇਤ ਵਿਆਜ ਤੇ ਜੁਰਮਾਨੇ ਤੋਂ ਮੁਆਫੀ ਦੀ ਛੋਟ ਦਿੱਤੀ ਗਈ ਹੈ।

ਉਨ੍ਹਾਂ ਨੇ ਵਪਾਰੀਆਂ ਨੂੰ ਸੱਦਾ ਦਿੱਤਾ ਕਿ ਕਰ ਤੇ ਆਬਕਾਰੀ ਵਿਭਾਗ ਦੀਆਂ ਨਜਰਾਂ ‘ਚ ਡਿਫਾਲਟਰ ਹੋਣ ਤੋਂ ਬਚਾਓ ਅਤੇ ਖੁਲ੍ਹੇ ਦਿਲ ਨਾਲ ਆਪਣੇ ਵਪਾਰ ਨੂੰ ਲੀਹਾਂ ‘ਤੇ ਲਿਆਉਣ ਲਈ ਮਾਨ ਸਰਕਾਰ ਵੱਲੋਂ ਕੀਤੀ ਗਈ ਇਸ ਰਾਹਤ ਭਰੀ ਪੇਸ਼ ਕਦਮੀ ਤੋਂ ਹੁਣ ਤੱਕ ਵਾਂਝੇ ਚਲੇ ਆ ਰਹੇ ਵਪਾਰੀਆਂ ਨੂੰ ਵੀ ਪੂਰਨ ਲਾਭ ਉਠਾਉਣ ਲਈ ਸਵੈ-ਇੱਛਾ ਨਾਲ ਅੱਗੇ ਆਉਣਾ ਚਾਹੀਦਾ ਹੈ। ਜਸਕਰਨ ਬੰਦੇਸ਼ਾ ਨੇ ਵਪਾਰੀਆਂ ਵਲੋਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਪਾਰਟੀ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਸਮੇਤ ਪੰਜਾਬ ਦੇ ਬਾਕੀ ਹਲਕਿਆਂ ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਚ ਫ਼ਤਵਾ ਦੇਣ ਅਤੇ ਮਾਨ ਸਰਕਾਰ ਦੇ ਹੱਥ ਮਜ਼ਬੂਤ ਕਰਨ ਲਈ ਦਿੱਤੇ ਭਰੋਸੇ ਲਈ ਉਚੇਚਾ ਵਪਾਰ ਵਰਗ ਦਾ ਧੰਨਵਾਦ ਕੀਤਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News