





Total views : 5600653








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ,/ਵਿੱਕੀ ਭੰਡਾਰੀ
ਦੇਸ਼ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਅੰਤਲੇ ਪੜਾਅ ਵਿੱਚ ਪੰਜਾਬ ਵਿੱਚ ਇੱਕ ਜੂਨ ਨੂੰ ਵੋਟਾਂ ਪੈਣੀਆਂ ਹਨ ਤੇ ਨਤੀਜੇ ਚਾਰ ਜੂਨ ਨੂੰ ਆਉਣੇ ਹਨ ਤੇ ਪੰਜਾਬ ਦੇ ਲੋਕਾਂ ਤੇ ਵੋਟਰਾਂ ਦੇ ਮਿਜ਼ਾਜ ਨੂੰ ਵੇਖਦਿਆਂ ਹੋਇਆਂ ਇਹ ਸਾਫ ਹੋ ਗਿਆ ਹੈ ਕਿ 13-0 ਕਹਿਣ ਵਾਲੀ ਆਮ ਆਦਮੀ ਪਾਰਟੀ ਹੁਣ ਬਿਲਕੁਲ 0-13 ਤੇ ਹੀ ਆਵੇਗੀ ਭਾਵ ਕੋਈ ਵੀ ਸੀਟ ਜਿੱਤਣ ਦੀ ਸਮਰੱਥਾ ਨਹੀਂ ਰੱਖਦੇ ਏਸੇ ਕਰਕੇ ਕਿਸੇ ਵਲੰਟੀਅਰ ਜਾਂ ਹੋਰ ਆਗੂ ਨੂੰ ਨਹੀਂ ਬਲਕਿ ਮੰਤਰੀਆਂ ਨੂੰ ਹੀ ਟਿਕਟਾਂ ਦੇ ਕੇ ਡੰਗ ਟਪਾ ਰਹੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਮਜੀਠਾ ਕਾਂਗਰਸ ਦੇ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਨੇ ਕੀਤਾ , ਸੱਚਰ ਨੇ ਕਿਹਾ ਕਿ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੂਬੇ ਵਿਚਲੀ ਭਗਵੰਤ ਮਾਨ ਦੀ ਸਰਕਾਰ ਆਪਣਾ ਪੂਰਾ ਸਮਾਂ ਨਹੀਂ ਕਰ ਪਾਵੇਗੀ ਤੇ ਆਪਣੇ ਭਾਰ ਨਾਲ ਹੀ ਟੁੱਟ ਜਾਵੇਗੀ।
ਭਗਵੰਤਪਾਲ ਸੱਚਰ ਨੇ ਕਿਹਾ ਕਿ 92 ਸੀਟਾਂ ਜਿੱਤਕੇ ਬਣੀ ਸਰਕਾਰ ਨੂੰ ਜਲੰਧਰ ਜ਼ਿਮਨੀ ਚੋਣ ਵਿੱਚ ਵੀ ਉਮੀਦਵਾਰ ਨਹੀਂ ਸੀ ਮਿਲਿਆ ਤੇ ਫਿਰ ਕਾਂਗਰਸ ਦੇ ਆਗੂ ਨੂੰ ਲਿਆਕੇ ਵਾਸ਼ਿੰਗ ਮਸ਼ੀਨ ਨਾਲ ਧੋਕੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤਾ ਤੇ ਕਈ ਹਲਕਿਆਂ ਵਿੱਚ ਹੁਣ ਵੀ ਇਹ ਕਾਂਗਰਸੀਆਂ ਦੀ ਉਮੀਦਵਾਰੀ ਦੀ ਲਿਸਟ ਉਡੀਕ ਰਹੇ ਹਨ ਕਿ ਸ਼ਾਇਦ ਕੋਈ ਕਾਂਗਰਸੀ ਜਿਸ ਨੂੰ ਟਿਕਟ ਨਾਂ ਮਿਲੇ ਉਹ ਆਕੇ ਇਹਨਾਂ ਦੀ ਛੱਤਰੀ ਤੇ ਬੈਠ ਜਾਵੇ, ਪਰ ਹੁਣ ਪੰਜਾਬ ਦੇ ਸੂਝਵਾਨ ਵੋਟਰਾਂ ਵੱਲੋ ਜਿਵੇਂ ਭਾਜਪਾ ਵਾਲਿਆਂ ਦਾ ਪਿੰਡਾਂ ਵਿੱਚ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਏਸੇ ਤਰਾਂ ਬਾਗ਼ੀ ਕਾਂਗਰਸੀਆਂ ਦਾ ਜੋ ਦਲਬਦਲੀ ਕਰ ਰਹੇ ਹਨ ਓਹਨਾਂ ਦਾ ਵੀ ਏਹੋ ਜਿਹਾ ਹਾਲ ਹੋ ਸਕਦਾ ਹੈ। ਇਸ ਮੌਕੇ ਓਹਨਾਂ ਦੇ ਨਾਲ ਜਸਪਾਲ ਸਿੰਘ ਜਲਾਲਪੁਰ, ਸਾਬਕਾ ਸਰਪੰਚ ਮਨੋਹਰ ਲਾਲ ਗਾਲੋਵਾਲੀ, ਬਲਵਿੰਦਰ ਸਿੰਘ ਰੋੜੀ, ਪਾਲੀ ਅਜੈਬਵਾਲੀ, ਸੁੱਖਵਿੰਦਰ ਸਿੰਘ ਮਜੀਠਾ, ਸਾਬਕਾ ਸਰਪੰਚ ਅਵਤਾਰ ਸਿੰਘ ਮਜਵਿੰਡ ਤੇ ਹੋਰ ਵੀ ਆਗੂ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-