ਪਤੰਗ ਉਡਾਉਣ ਨੂੰ ਲੈ ਕੇ ਹੋਏ ਕਤਲ ਕੇਸ ਵਿੱਚ ਲੋੜੀਂਦਾ ਇੱਕ ਦੋਸ਼ੀ ਵਾਰਦਾਤ ਸਮੇਂ ਵਰਤੇ ਪਿਸਟਲ ਸਮੇਤ ਕਾਬੂ

4675345
Total views : 5506907

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਅੰਮ੍ਰਿਤਸਰ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਵੱਲੋਂ ਗੋਲੀ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰਨਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਉਸ ਨੌਜਵਾਨ ਦੇ ਉੱਪਰ ਗੋਲੀ ਚਲਾਉਣ ਵਾਲੇ ਆਰੋਪੀ ਨੂੰ ਪੁਲਿਸ ਨੇ ਗ੍ਰਫਤਾਰ ਕਰ ਲਿਆ ਹੈ ਅਤੇ ਘਟਨਾ ਦੀ ਵਜਹਾ ਸਿਰਫ ਔਰ ਸਿਰਫ ਇੱਕ ਪਤੰਗ ਉਡਾਉਣ ਨੂੰ ਦੱਸਿਆ ਜਾ ਰਿਹਾ ਹੈ।ਜਿਸ ਸਬੰਧੀ ਅੱਜ ਇਥੇ ਇਕ ਪੱਤਰਕਾਰ ਸੰਮੇਲਨ  ਦੌਰਾਨ  ਸ੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ-ਐਂਡ-ਆਰਡਰ, ਅੰਮ੍ਰਿਤਸਰ  ਨੇ ਦੱਸਿਆ ਕਿ ਇਹ ਮੁਕੱਦਮਾਂ ਮੁਦਈ ਜਸਬੀਰ ਸਿੰਘ ਵਾਸੀ ਅੰਮ੍ਰਿਤਸਰ ਵੱਲੋਂ ਦਰਜ ਰਜਿਸਟਰ ਹੋਇਆ ਕਿ ਉਸਦਾ ਲੜਕਾ ਹਰਮਨਜੀਤ ਸਿੰਘ ਉਮਰ 23 ਸਾਲ, ਆਪਣੇ ਦੋਸਤਾਂ ਨਾਲ ਪਤੰਗ ਉਡਾ ਰਿਹਾ ਸੀ ਕਿ ਕੁਝ ਲੜਕੇ ਵੀ ਪਤੰਗ ਉਡਾ ਰਹੇ ਸੀ ਜੋ ਉਹਨਾਂ ਵੱਲ ਵੇਖ ਕੇ ਲਲਕਾਰੇ ਮਾਰਨ ਅਤੇ ਗਾਲੀ ਗਲੋਚ ਕਰਨ ਲੱਗ ਪਏ ਤੇ ਤੂਤ ਸਾਹਿਬ ਬਜਾਰ ਦੇ ਗੇਟ ਨੇੜੇ ਦੋਨਾਂ ਧਿਰਾ ਦਾ ਆਪਸ ਵਿੱਚ ਝਗੜਾ ਹੋਇਆ ਅਤੇ ਲੜਕਿਆ ਵੱਲੋਂ ਹਰਮਨਦੀਪ ਸਿੰਘ ਅਤੇ ਇਸਦੇ ਸਾਥੀਆ ਪਰ ਹਮਲਾ ਕਰ ਦਿੱਤਾ ਅਤੇ ਮਾਰ ਦੇਣ ਦੀ ਨੀਅਤ ਨਾਲ ਸਿੱਧੀਆ ਗੋਲੀਆ ਚਲਾਈਆ, ਇਸ ਝਗੜੇ ਦੌਰਾਨ ਇੱਕ ਗੋਲੀ ਹਰਮਨਦੀਪ ਸਿੰਘ ਦੇ ਲੱਗੀ ਜਿਸ ਨਾਲ ਉਸ ਦੀ ਮੌਤ ਹੋ ਗਈ ਸੀ।  
ਉਨਾਂ ਨੇ ਦੱਸਿਆ ਕਿ  ਪੁਲਿਸ ਪਾਰਟੀ ਨੇ ਬੜੀ ਮੁਸ਼ਤੈਦੀ ਦਿਖਾਉਂਦੇ ਹੋਏ ਮੁਕੱਦਮਾਂ ਦੀ ਜਾਂਚ ਹਰ ਐਂਗਲ ਤੋਂ ਕਰਨ ਤੇ *ਮਿਤੀ 06-02-2024 ਨੂੰ 03 ਵਿਅਕਤੀਆਂ, ਜੁਗਰਾਜ ਸਿੰਘ ਉਰਫ ਲਾਲ, ਅਦਿੱਤਿਆ ਬੇਦੀ ਉਰਫ ਐਂਡੀ ਅਤੇ ਸ਼ਮਸੇਰ ਸਿੰਘ ਉਰਫ ਸ਼ੇਰਾ ਨੂੰ ਲੁਧਿਆਣਾ ਤੋਂ ਕਰੀਬ 12 ਘੰਟਿਆ ਅੰਦਰ ਗ੍ਰਿਫਤਾਰ ਕੀਤਾ ਗਿਆ ਸੀ। 
ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਵੱਲੋਂ ਜੀਰੋ ਟਾਲਰਸ ਵਰਤਦੇ ਹੋਏ, ਸੰਗੀਨ ਮੁਕੱਦਮਿਆਂ ਵਿੱਚ ਲੋੜੀਂਦੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਜਾਰੀ ਹਦਾਇਤਾਂ ਤੇ  ਸ੍ਰੀ ਨਵਜੋਤ ਸਿੰਘ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਗੁਰਿੰਦਰਬੀਰ ਸਿੰਘ, ਏ.ਸੀ.ਪੀ ਪੂਰਬੀ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਇੰਸਪੈਕਟਰ ਸੁਖਬੀਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਦੌਰਾਨ ਮੁਕੱਦਮਾਂ ਵਿੱਚ ਲੋੜੀਂਦੇ ਇੱਕ ਹੋਰ ਦੋਸ਼ੀ ਦੀਪਕ ਸਿੰਘ ਉਰਫ਼ ਦੀਪੂ ਪੁੱਤਰ ਕੁਲਦੀਪ ਸਿੰਘ ਉਰਫ਼ ਮਨਜੀਤ ਸਿੰਘ ਵਾਸੀ ਮਕਾਨ ਨੰਬਰ ਐਲ-360, ਫਰੈਂਡਜ਼ ਕਲੋਨੀ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਨੂੰ ਮਿਤੀ 09-04-2024 ਨੂੰ  ਨਹਿਰ, ਸੁਲਤਾਨਵਿੰਡ ਦੇ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਪਾਸੋਂ ਵਾਰਦਾਤ ਸਮੇਂ ਵਰਤਿਆ ਪਿਸਟਲ .32 ਬੋਰ ਅਤੇ 05 ਰੌਂਦ ਬ੍ਰਾਮਦ ਕੀਤੇ ਗਏ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News