ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਭਾਸ਼ਾ ਮੰਚ ਤੇ ਧਾਰਮਿਕ ਪ੍ਰੀਖਿਆ ਵਿਭਾਗ ਵੱਲੋਂ ਨੈਤਿਕ ਕਦਰਾਂ ਕੀਮਤਾਂ ਤੇ ਸੈਮੀਨਾਰ

4684339
Total views : 5521207

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


‌ਰਈਆ / ਬਲਵਿੰਦਰ ਸਿੰਘ ਸੰਧੂ ‌ ‌ 

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦੇ ਭਾਸ਼ਾ ਮੰਚ ਤੇ ਧਾਰਮਿਕ ਪ੍ਰੀਖਿਆ ਕੇਂਦਰ ਵੱਲੋਂ ਓਐਸਡੀ ਡਾ. ਤੇਜਿੰਦਰ ਕੌਰ ਸ਼ਾਹੀ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜਿਸ ਵਿੱਚ ਸੇਵ ਫੋਰ ਸੋਲ ਚੈਰੀਟੇਬਲ ਐਂਡ ਐਜੂਕੇਸ਼ਨ ਸੁਸਾਇਟੀ ਦੇ ਪ੍ਰਮੁੱਖ ਵਕਤਾ ਸ. ਰਾਜਪਾਲ ਸਿੰਘ ਜੀ ਵੱਲੋਂ ‘ਨੈਤਿਕ ਕਦਰਾਂ ਕੀਮਤਾਂ ਅਤੇ ਸ਼ਖਸੀਅਤ ਨਿਰਮਾਣ’ ਵਿਸ਼ੇ ਉੱਤੇ ਲੈਕਚਰ ਦਿੱਤਾ ਗਿਆ।  ਲੈਕਚਰ ਦੌਰਾਨ ਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਉਨਾਂ ਵੱਲੋਂ ਆਏ ਮਹਿਮਾਨਾਂ ਨਾਲ ਵੀ ਗੱਲਬਾਤ ਕੀਤੀ ਗਈ।

ਕਾਲਜ ਓਐਸਡੀ ਡਾ.ਤੇਜਿੰਦਰ ਕੌਰ ਸ਼ਾਹੀ ਤੇ ਸਟਾਫ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਓਐਸਡੀ ਡਾ. ਤੇਜਿੰਦਰ ਕੌਰ ਸ਼ਾਹੀ ਨੇ ਆਪਣੇ ਵਿਚਾਰ ਸਪੱਸ਼ਟ ਕਰਦਿਆਂ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ। ਸਮਾਗਮ ਦੇ ਕੋਆਰਡੀਨੇਟਰ ਤੇ ਮੰਚ ਸੰਚਾਲਕ ਡਾ. ਹਰਸਿਮਰਨ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਭਾਵੇਂ ਟੈਕਨੋਲੋਜੀ ਦੇ ਪੱਖ ਤੋਂ ਅਸੀਂ ਬੜੀ ਤਰੱਕੀ ਕਰ ਲਈ ਹੈ ਪ੍ਰੰਤੂ ਨੈਤਿਕ ਕਦਰਾਂ ਕੀਮਤਾਂ ਦੇ ਸੰਦਰਭ ਦੇ ਸਾਡੇ ਵਿੱਚ ਕਾਫੀ ਨਿਘਾਰ ਆ ਰਿਹਾ ਹੈ। ਪੰਜਾਬੀ ਵਿਭਾਗ ਦੇ ਪ੍ਰੋਫੈਸਰ ਜਸਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਆਪਣੀ ਸ਼ਖਸੀਅਤ ਨਿਰਮਾਣ ਦੇ ਲਈ ਵਿਸ਼ੇਸ਼ ਤੌਰ ਤੇ ਨੈਤਿਕ ਕਦਰਾਂ ਕੀਮਤਾਂ ਦੇ ਹਵਾਲੇ ਨਾਲ ਸਾਰਥਕ ਉਪਰਾਲੇ ਕਰਨ ਲਈ ਕਿਹਾ। ਉਹਨਾਂ ਵਿਦਿਆਰਥੀਆਂ ਨੂੰ ਪੜ੍ਨ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਨਾਲ ਜੁੜਨ ਦੇ ਸਾਰਥਿਕ ਸਿੱਟਿਆਂ ਬਾਰੇ ਦੱਸਿਆ। ਇਸ ਮੌਕੇ ਪ੍ਰੋ. ਅਮਨਦੀਪ ਸਿੰਘ ,ਐਨਐਸਐਸ ਪ੍ਰੋਗਰਾਮ ਅਫ਼ਸਰ ਪ੍ਰੋ. ਕਰਮਬੀਰ ਸਿੰਘ, ਪ੍ਰੋ. ਰੋਹਿਤ ਗੁਪਤਾ, ਪ੍ਰੋ. ਹੀਰਾ ਲਾਲ, ਪ੍ਰੋ .ਰਾਜਨ ਬੇਦੀ, ਪ੍ਰੋ. ਰਾਬੀਆ ਤੇ ਪ੍ਰੋ. ਸੁਪਰੀਤ ਕੌਰ ਵੱਲੋਂ ਵਿਸ਼ੇਸ਼ ਭੂਮਿਕਾ ਅਦਾ ਕੀਤੀ ਗਈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News