Total views : 5521208
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਮੀਤ ਲੱਕੀ
ਹਲਕਾ ਉੱਤਰੀ ਵਾਰਡ ਨੰਬਰ 10 ਦੇ ਸ਼ਕਤੀ ਕੇਂਦਰ ਦੇ ਮੁਖੀ ਪ੍ਰਮੋਦ ਮਹਾਜਨ ਦੀ ਅਗਵਾਈ ਹੇਠ ਰਿਸ਼ੀ ਵਿਹਾਰ ਫੇਜ਼ 1 ਵਿੱਚ ਵੱਖ ਵੱਖ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿੱਚ ਰਿਸ਼ੀ ਵਿਹਾਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਹਲਕਾ ਉੱਤਰੀ ਦੇ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ, ਮਹਿਲਾ ਮੋਰਚਾ ਭਾਜਪਾ ਅੰਮ੍ਰਿਤਸਰ ਦੀ ਪ੍ਰਧਾਨ ਅਤੇ ਵਾਰਡ ਨੰਬਰ 10 ਦੀ ਇੰਚਾਰਜ ਸ਼ਰੂਤੀ ਵਿਜ, ਭਾਜਪਾ ਆਈ.ਟੀ ਕਨਵੀਨਰ ਪ੍ਰੋਫੈਸਰ ਵਿਜੇ ਭਨੋਟ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਸਰਹੱਦੀ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ: ਸ਼ਰੂਤੀ ਵਿਜ
ਰਿਸ਼ੀ ਵਿਹਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਲਖਨਪਾਲ, ਆਰ.ਕੇ ਰਾਮਪਾਲ ਚੇਅਰਮੈਨ ਅਤੇ ਰਿਸ਼ੀ ਵਿਹਾਰ ਦੀ ਇੱਕ ਹੋਰ ਐਸੋਸੀਏਸ਼ਨ ਦੇ ਪ੍ਰਧਾਨ ਅਨੁਰਾਗ ਭਗਤ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਸੁਖਮਿੰਦਰ ਸਿੰਘ ਪਿੰਟੂ ਨੇ ਕਿਹਾ ਕਿ ਕੇਂਦਰ ਵਿੱਚ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਆ ਰਹੀ ਹੈ ਅਤੇ ਇਸ ਵਾਰ ਅਸੀਂ ਸਾਰੇ ਅੰਮ੍ਰਿਤਸਰ ਵਾਸੀ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਚੁਣ ਕੇ ਲੋਕ ਸਭਾ ਵਿੱਚ ਭੇਜਾਗੇ। ਇਸ ਵਾਰ ਪਿਛਲੀ ਵਾਰ ਦੀਆਂ ਗਲਤੀਆਂ ਨੂੰ ਦੁਹਰਾਏ ਬਿਨਾਂ ਵਿਕਾਸ ਦੇ ਨਾਂ ‘ਤੇ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਦੀ ਦੂਰਅੰਦੇਸ਼ੀ ਸੋਚ ਹੈ ਅਤੇ ਉਹ ਅੰਮ੍ਰਿਤਸਰ ਨੂੰ ਦੇਸ਼ ਦਾ ਸਭ ਤੋਂ ਖੂਬਸੂਰਤ ਸ਼ਹਿਰ ਬਣਾਉਣਾ ਚਾਹੁੰਦੇ ਹਨ।
ਮਹਿਲਾ ਮੋਰਚਾ ਦੀ ਪ੍ਰਧਾਨ ਸ਼ਰੂਤੀ ਵਿੱਜ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਵਿਕਾਸ ਦੇ ਵਾਅਦੇ ਜ਼ਰੂਰ ਪੂਰੇ ਕਰਨਗੇ। ਅੰਮ੍ਰਿਤਸਰ ਸਰਹੱਦੀ ਇਲਾਕਾ ਹੈ ਜਿਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਸਾਡੀ ਹਰ ਵੋਟ ਕੀਮਤੀ ਹੈ। ਜੇਕਰ ਅਸੀਂ ਇੱਥੋਂ ਭਾਜਪਾ ਦੇ ਉਮੀਦਵਾਰ ਨੂੰ ਚੁਣ ਕੇ ਸੰਸਦ ਭਵਨ ਵਿੱਚ ਭੇਜਦੇ ਹਾਂ ਤਾਂ ਉਹ ਸਰਹੱਦੀ ਖੇਤਰ ਦੀ ਆਵਾਜ਼ ਬਣ ਜਾਵੇਗਾ।
ਪ੍ਰੋਫੈਸਰ (ਡਾ.) ਵਿਜੇ ਭਨੋਟ, ਭਾਜਪਾ ਕਨਵੀਨਰ ਆਈ.ਟੀ. ਸੈੱਲ ਨੇ ਕਿਹਾ ਕਿ ਬਹੁਕੌਮੀ ਉਦਯੋਗਾਂ ਦਾ ਅੰਮ੍ਰਿਤਸਰ ਆਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਾਡੇ ਬੱਚੇ ਜੋ ਵਿਦੇਸ਼ ਜਾ ਰਹੇ ਹਨ, ਇੱਥੇ ਰਹਿ ਕੇ ਆਪਣਾ ਭਵਿੱਖ ਉਜਵਲ ਕਰ ਸਕਣ। ਇਸ ਮੌਕੇ ਸੁਰਜੀਤ ਸਿੰਘ ਮਜੀਠੀਆ, ਸੁਮਨ ਮਹਾਜਨ, ਸੰਦੀਪ ਸ਼ਰਮਾ, ਸੰਜੀਵ ਸ਼ਰਮਾ, ਪਵਨ ਮਹਾਜਨ, ਐਸ.ਕੇ.ਡਾਲੀਆ, ਬਲਦੇਵ ਰਾਜ, ਬੈਜ ਨਾਥ ਜੀ, ਸ਼ਿਵਮ ਮਹਾਜਨ, ਚੰਦਰ ਮੋਹਨ ਜੀ, ਭਾਜਪਾ ਉੱਤਰੀ ਵਿਸਥਾਰ ਅਫਸਰ ਪਾਰਸ ਮਹਾਜਨ, ਐਡਵੋਕੇਟ ਸੋਨੂੰ ਸ਼ਰਮਾ, ਰਮਨ ਜੋਸ਼ੀ ਆਦਿ ਹਾਜ਼ਰ ਸਨ।ਖਬਰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-