ਅੰਮ੍ਰਿਤਸਰ ਸਿਟੀ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼:, 1 ਕਿਲੋ 5 ਗ੍ਰਾਮ ਹੈਰੋਇਨ,ਸਮੇਤ 1 ਕਾਬੂ

4677086
Total views : 5509625

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਉਪਿੰਦਰਜੀਤ ਸਿੰਘ 

ਮਾਨਯੋਗ ਚੋਣ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ 01 ਕਿਲੋ 05 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਹੈ।ਫੜੇ ਗਏ ਵਿਅਕਤੀਆਂ ਦੀ ਪਛਾਣ ਸੁੱਚਾ ਸਿੰਘ ਉਰਫ਼ ਸੁੱਖਾ, ਉਮਰ 25 ਸਾਲ ਪੁੱਤਰ ਦਲੀਪ ਸਿੰਘ ਵਾਸੀ ਖਾਨ ਵਾਲ, ਚਰਚ ਵਾਲੀ ਗਲੀ, ਤਹਿਸੀਲ ਅਜਨਾਲਾ, ਜਿਲ੍ਹਾ ਅੰਮ੍ਰਿਤਸਰ ਦਿਹਾਤੀ, ਵਜੋਂ ਹੋਈ ਹੈ।

ਗ੍ਰਿਫ਼ਤਾਰ ਮੁਲਜ਼ਮ ਪਾਕਿ-ਅਧਾਰਤ ਤਸਕਰਾਂ ਨਾਲ ਸੰਪਰਕ ਵਿੱਚ ਸੀ ਅਤੇ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਕਰ ਰਿਹਾ ਸੀ

ਜਾਣਕਾਰੀ ਦਿੰਦੇ ਹੋਏ ਸੀਪੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਭਰੋਸੇਮੰਦ ਸੂਚਨਾਵਾਂ ‘ਤੇ ਕਾਰਵਾਈ ਕਰਦੇ ਹੋਏ ਏਡੀਸੀਪੀ ਜ਼ੋਨ-1, ਡਾ: ਦਰਪਣ ਆਹਲੂਵਾਲੀਆ, ਆਈਪੀਐਸ ਅਤੇ ਏਸੀਪੀ ਸੈਂਟਰਲ ਸੁਰਿੰਦਰ ਸਿੰਘ ਪੀਪੀਐਸ ਦੀ ਅਗਵਾਈ ਵਿੱਚ ਪੁਲਿਸ ਸਟੇਸ਼ਨ ਗੇਟ ਹਕੀਮਾ ਦੀ ਪੁਲਿਸ ਟੀਮ ਨੇ ਬਦਨਾਮ ਸਮੱਗਲਰਾਂ ਨੂੰ ਰਾਤ ਸਮੇਂ ਨਾਕਾਬੰਦੀ ਦੌਰਾਨ ਰਾਧਾ ਕ੍ਰਿਸ਼ਨ ਕਲੋਨੀ ਦੇ ਖੇਤਰ ਤੋਂ ਕਾਬੂ ਕੀਤਾ।

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜਿਆ ਗਿਆ ਮੁਲਜ਼ਮ ਸਿੱਧੇ ਤੌਰ ‘ਤੇ ਪਾਕਿਸਤਾਨ ਦੇ ਵੱਖ-ਵੱਖ ਸਮੱਗਲਰਾਂ ਦੇ ਸੰਪਰਕ ‘ਚ ਸੀ ਤੇ ਉਹਨਾਂ ਲਈ ਇੱਕ ਪ੍ਰਾਇਮਰੀ ਕੋਰੀਅਰ ਦੇ ਤੌਰ ਤੇ ਕੰਮ ਕਰ ਰਿਹਾ ਸੀ ਤੇ ਇੱਕ ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੈਰੋਇੰਨ, ਦੀ ਸਪਲਾਈ ਕਰਨ ਲਈ ਕਮਿਸ਼ਨ ਲੈਂਦਾ ਸੀ। ਜੋ ਇਹ WhatsApp ਦੁਆਰਾ ਪਾਕ ਅਧਾਰਤ ਸਮੱਗਲਰਾਂ ਨਾਲ ਤਾਲਮੇਲਾਂ ਕਰਕੇ ਉਹਨਾਂ ਵੱਲੋਂ ਬਾਰਡਰ ਤੇ ਡਰੋਨ ਸੁੱਟਣ ਤੋਂ ਬਾਅਦ, ਹੈਰੋਇੰਨ ਦੀ ਖੇਪਾਂ ਪ੍ਰਾਪਤ ਕਰਦਾ ਸੀ ਤੇ ਅੱਗੋਂ ਇਹ ਖੇਪਾਂ ਨੂੰ ਸੈਕੰਡਰੀ ਕੋਰੀਅਰਾਂ (unknown)ਨੂੰ ਸੌਂਪ ਦੇਂਦਾ ਸੀ,ਇਹਨਾਂ ਵੱਲੋਂ ਸਾਰੇ ਕੰਮ ਕਰਨ ਤੇ ਤਰੀਕੇ ਨੂੰ ਅਗਿਆਤ ਰੱਖਿਆ ਜਾਂਦਾ ਸੀ।ਫੜੇ ਗਏ ਮੁਲਜ਼ਮ ਸੁੱਚਾ ਸਿੰਘ ਉਰਫ਼ ਸੁੱਖਾ ਹੁਣ ਤੱਕ 60-70 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਦੀਆਂ ਖੇਪਾਂ ਚੁੱਕਣ ਦੀ ਗੱਲ ਕਬੂਲੀ ਹੈ।

ਉਨ੍ਹਾਂ ਕਿਹਾ ਕਿ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਹੋਰ ਜਾਂਚਾਂ ਜਾਰੀ ਹਨ ਤੇ ਚੱਲ ਰਹੇ ਅਪਰੇਸ਼ਨਾਂ ਅਤੇ ਜਾਂਚਾਂ ਦੌਰਾਨ ਹੋਰ ਬਰਾਮਦਗੀ ਅਤੇ ਗ੍ਰਿਫਤਾਰੀਆਂ ਦੀ ਉਮੀਦ ਹੈ। ਪੁਲਿਸ ਇਸ ਮੋਡਿਊਲ ਵਿੱਚ ਸ਼ਾਮਲ ਸਰਹੱਦ ਪਾਰ ਅਤੇ ਭਾਰਤੀ ਸਹਿਯੋਗੀਆਂ ਦੀ ਵੀ ਜਾਂਚ ਕਰੇਗੀ।ਇਹ ਸਬੰਧੀ ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਵਿੱਖੇ ਮੁਕੱਦਮਾਂ ਨੰਬਰ 63 ਮਿਤੀ 02-04-2024 ਜੁਰਮ 21-ਸੀ/61/85 ਐਨ.ਡੀ.ਪੀ.ਐਸ ਐਕਟ,ਦਰਜ਼ ਰਜਿਸਟਰ ਕੀਤਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News