Total views : 5510996
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਮੁਲਕ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਲਈ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅੱਜ ਐਲਾਨੀਆਂ ਆਮ ਚੋਣਾਂ ਉਪਰੰਤ ਲਾਗੂ ਹੋਏ ਆਦਰਸ਼ ਚੋਣ ਜਾਬਤੇ ਦਾ ਅਸਰ ਹੈ ਕਿ ਪੁਲਿਸ ਪ੍ਰਸ਼ਾਸ਼ਨ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਲੈਕੇ ਮੁੱਖ ਥਾਣਾ ਅਫਸਰ ਜਾਂ ਹੇਠਲੇ ਪੁਲਿਸ ਮੁਲਾਜਮ ਵੋਟਾਂ ਮੰਗਣ ਲਈ ਪ੍ਰਚਾਰ ਕਰਨ ਜਾਂ ਕਿਸੇ ਕੰਮ ਧੰਦੇ ਵਾਸਤੇ ਆਉਣ ਵਾਲੇ ਮੰਤਰੀਆਂ ਜਾਂ ਮੁੱਖ ਮੰਤਰੀਆਂ ਨੂੰ ਹੁਣ ਸਲੂਟ ਨਹੀਂ ਮਾਰ ਸਕਣਗੇ। ਇਸੇ ਤਰਾਂ ਹੀ ਪ੍ਰੋਟੋਕੋਲ ਮੁਤਾਬਕ ਪੁਲਿਸ ਅਫਸਰਾਂ ਵੱਲੋਂ ਮੌਜੂਦਾ ਵਿਧਾਇਕਾਂ ਨੂੰ ਸੈਲੂਟ ਮਾਰਨ ਦੀ ਮਨਾਹੀਂ ਹੋਵੇਗੀ। ਵਿਸ਼ੇਸ਼ ਪਹਿਲੂ ਹੈ ਕਿ ਇਹ ਫੈਸਲਾ ਸਿਰਫ ਸੂਬਾ ਸਰਕਾਰ ਦੇ ਮੰਤਰੀਆਂ ਤੇ ਲਾਗੂ ਹੀ ਨਹੀਂ ਹੋਵੇਗਾ ਬਲਕਿ ਕੇਂਦਰ ਦੇ ਮੰਤਰੀ ਸੰਤਰੀ ਵੀ ਇਸੇ ਸ਼ਰੇਣੀ ’ਚ ਆ ਗਏ ਹਨ।
ਸੂਤਰ ਦੱਸਦੇ ਹਨ ਕਿ ਚੋਣ ਜਾਬਤੇ ਕਾਰਨ ਮੰਤਰੀਆਂ ਦੇ ਅੱਗੇ ਦਿਨ ਦਿਹਾੜੇ ਜਗਦੀਆਂ ਲਾਈਟਾਂ ਵਾਲੀਆਂ ਪਾਇਲਟ ਜਿਪਸੀਆਂ ਵੀ ਵਾਪਿਸ ਚਲੀਆਂ ਜਾਣਗੀਆਂ ਅਤੇ ਜਿੰਨੇ ਦਿਨ ਜਾਬਤਾ ਲਾਗੂ ਰਹਿੰਦਾ ਹੈ ਤਾਂ ਕੋਈ ਵੀ ਜਿਪਸੀ ਮੰਤਰੀਆਂ ਨੂੰ ਐਸਕੌਰਟ ਨਹੀਂ ਕਰ ਸਕੇਗੀ।
ਉਂਜ ਸੁਰੱਖਿਆ ਦੇ ਲਿਹਾਜ਼ ,ਜੈਡ ਪਲੱਸ ਸਕਿਉਰਟੀ ਅਤੇ ਪ੍ਰੋਟੋਕੋਲ ਤਹਿਤ ਮਿਲਿਆ ਅਮਲਾ ਫੈਲਾ ਜਾਂ ਪਾਇਲਟ ਜਿਪਸੀ ਸਬੰਧਤ ਸਿਆਸੀ ਲੀਡਰ ਜਾਂ ਫਿਰ ਮੁੱਖ ਮੰਤਰੀ ਨਾਲ ਨਿਯਮਾਂ ਮੁਤਾਬਕ ਆਪਣੀ ਡਿਊਟੀ ਕਰਦੀ ਰਹੇਗੀ। ਹਾਲਾਂਕਿ ਇਸ ਮੁੱਦੇ ਨੂੰ ਲੈਕੇ ਕੋਈ ਵੀ ਸਿਆਸੀ ਲੀਡਰ ਕੁੱਝ ਕਹਿਣ ਨੂੰ ਤਿਆਰ ਨਹੀਂ ਹੋਇਆ ਪਰ ਆਮ ਦਿਨਾਂ ਦੌਰਾਨ ਮਿਲਦੀ ਸਲਾਮੀ ਤੇ ਬੂਟਾਂ ਦੀ ਖੜਾਕ ਨਾਲ ਵੱਜਣ ਵਾਲੇ ਸੈਲੂਟ ਮਾਰਨ ਦੀ ਮਨਾਹੀਂ ਕਾਰਨ ਚੋਣਾਂ ਨੇ ਲੀਡਰਾਂ ਦੇ ਰੰਗ ਫਿੱਕੇ ਕਰ ਦਿੱਤੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ