Total views : 5510762
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਅੰਮ੍ਰਿਤਸਰ ਸ਼ਹਿਰ, ਦਿਹਾਤੀ ਤੇ ਤਰਨ ਤਾਰਨ ਜਿਿਲਆ ਵਿੱਚੋ ਰੇਕੀ ਕਰਨ ਉਪਰੰਤ ਕਾਰਾਂ, ਮੋਟਰਸਾਈਕਲ ਚੋਰੀ ਕਰਕੇ ਉਨਾਂ ਦੇ ਪੁਰਜੇ ਕਬਾੜ ਵਿੱਚ ਅੰਤਰ ਜਿਲਾ ਚੋਰ ਗਿਰੋਹ ਦਾ ਪਰਦਾਫਾਸ਼ ਕਰਕੇ ਗਿਰੋਹ ਦੇ ਪੰਜ ਮੈਬਰ ਕਾਬੂ ਕਰਨ ਸਬੰਧੀ ਜਾਣਕਾਰੀ ਦੇਦਿਆਂ ਏ.ਡੀ.ਸੀ.ਪੀ ਸਿਟੀ-1, ਡਾ: ਦਰਪਣ ਆਹਲੂਵਾਲੀਆਂ ਆਈਪੀਐਸ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਸਾਹਿਲ ਚੰਦ ਵਾਸੀ ਚਮਰੰਗ ਰੋਡ,ਅੰਮ੍ਰਿਤਸਰ, ਰਾਹੁਲ ਅਗਰਵਾਲ ਉਰਫ ਲਾਲੀ ਵਰਿੰਦਾਵੰਨ ਇੰਨਕਲੇਵ ਬਟਾਲਾ ਰੋਡ,ਅੰਮ੍ਰਿਤਸਰ, ਬਲਜਿੰਦਰ ਸਿੰਘ ਉਰਫ ਬੱਬੂ ਵਾਸੀ ਤਰਨ ਤਾਰਨ ਰੋਡ, ਅੰਮ੍ਰਿਤਸਰ, ਹਰਪਾਲ ਸਿੰਘ ਉਰਫ ਰਾਜਾ ਵਾਸੀ ਮਕਬੂਲਪੁਰਾ,ਅੰਮ੍ਰਿਤਸਰ ਅਤੇ ਭਾਗ ਸਿੰਘ ਵਾਸੀ ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਵਜ਼ੋ ਹੋਈ ਹੈ। ਇਹਨਾਂ ਵੱਲੋਂ ਅੰਮ੍ਰਿਤਸਰ ਸਿਟੀ, ਅੰਮ੍ਰਿਤਸਰ ਦਿਹਾਤੀ ਅਤੇ ਤਰਨ ਤਾਰਨ ਤੋਂ ਚੋਰੀ ਕੀਤੀਆਂ 18 ਵੱਖ-ਵੱਖ ਕੰਪਨੀਆਂ ਦੀਆਂ 18 ਗੱਡੀਆਂ/ਕਾਰਾਂ ਦੇ ਪਾਰਟਸ (ਪੁਰਜ਼ੇ ਆਦਿ) ਬ੍ਰਾਮਦ ਕੀਤੇ ਹਨ। ਜਿਸ ਮੋਟਰਸਾਈਕਲ ਤੇ ਇਹ ਰੈਕੀ ਕਰਦੇ ਸਨ, ਉਹ ਮੋਟਰਸਾਈਕਲ ਵੀ ਪੁਲਿਸ ਵੱਲੋਂ ਜਬਤ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਹਨਾਂ ਨੇ ਇੱਕ ਗੈਂਗ ਬਣਾਇਆ ਹੈ, ਜਿਸ ਵਿੱਚ ਕਾਰ ਮਕੈਨਿਕ, ਡੈਂਟਿੰਗ-ਪੇਟਿੰਗ ਅਤੇ ਕਬਾੜ ਦਾ ਕੰਮ ਕਰਨ ਵਾਲੇ ਹਨ। ਇਹ ਵਹੀਕਲਾਂ ਚੌਰੀ ਕਰਨ ਤੋਂ ਪਹਿਲਾਂ ਇਲਾਕੇ ਦੀ ਰੈਕੀ ਕਰਦੇ ਸਨ ਤੇ ਮੋਕਾ ਦੇਖ ਕੇ ਰਾਤ ਸਮੇਂ ਵਹੀਕਲ ਚੌਰੀ ਕਰਕੇ ਉਹਨਾਂ ਦੀ ਭੰਨਤੋੜ ) ਕਰਕੇ ਵੱਖ-ਵੱਖ ਹਿੱਸੇ-ਪੁਰਜ਼ੇ ਅੱਗੇ ਕਬਾੜੀਆਂ ਨੂੰ ਵੇਚ ਦਿੰਦੇ ਸਨ।ਥਾਣਾ ਸੁਲਤਾਨਵਿੰਡ ਦੀ ਪੁਲਿਸ ਪਾਰਟੀ ਵੱਲੋਂ ਮਿਤੀ 08-03-2024 ਸਾਹਿਲ ਚੰਦ ਕਾਬੂ ਕਰਕੇ ਉਸ ਪਾਸੋਂ ਚੋਰੀ ਕੀਤੀ ਕਾਰ ਨੰਬਰੀ PB02-AR-7733 ਮਾਰਕਾ ਜੈਨ ਨੂੰ ਬ੍ਰਾਮਦ ਕੀਤਾ ਸੀ ਤੇ ਪੁਲਿਸ ਰਿਮਾਂਡ ਦੌਰਾਨ ਇਸਦੀ ਪੁੱਛਗਿੱਛ ਤੇ ਬੈਕਵਰਡ ਤੇ ਫਾਰਵਰਡ ਲਿੰਕ ਤੇ ਜਾਂਚ ਕਰਕੇ ਇਸ ਗੈਂਗ ਦਾ ਪਰਦਾਫਾਸ਼ ਕੀਤਾ ਗਿਆ। ਇਹਨਾਂ ਦੇ ਬਾਕੀ ਸਾਥੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ, ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ।ਇਸ ਸਮੇ ਸਨ। ਏਸੀਪੀ ਸਾਊਥ, ਸ਼੍ਰੀ ਮਨਿੰਦਰ ਪਾਲ ਸਿੰਘ, ਪੀਪੀਐਸ ਅਤੇ ਮੁੱਖ ਅਫਸਰ ਥਾਣਾ ਸੁਲਤਾਨਵਿੰਡ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਸ਼ੇਅਰ ਕਰੋ-