ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਜੋਨ-2 ਦੇ ਖੇਤਰ ਛੇਹਰਟਾ ਵਿੱਖੇ ਨਸ਼ਿਆਂ ਵਿਰੁੱਧ ਕੀਤਾ ਜਾਗਰੂਕਤਾਂ ਸਮਾਰੋਹ

4677172
Total views : 5509769

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਸ੍ਰੀ ਗੌਰਵ ਯਾਦਵ, ਡੀ.ਜੀ.ਪੀ ਪੰਜਾਬ, ਵੱਲੋਂ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ। ਜਿਸਦੇ ਤਹਿਤ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਬਾਂ ਤੇ ਪੁਲਿਸ ਟੀਮ ਵੱਲੋਂ ਅੱਜ ਜੋਨ-2, ਸਬ-ਡਵੀਜ਼ਨ ਪੱਛਮੀ ਦੇ ਥਾਣਾ ਗੇਟ ਹਕੀਮਾਂ ਦੇ ਛੇਹਰਟਾਂ ਇਲਾਕਾ ਸੀਨੀਅਰ ਸਕੈਂਡਰੀ, ਰੈਜ਼ੀਡੈਨਸ਼ੀਅਲ ਮੈਰੀਟੋਰੀਅਸ, ਸਕੂਲ, ਅੰਮ੍ਰਿਤਸਰ ਵਿੱਖੇ ਨਸ਼ਿਆਂ ਮਾੜੇ ਪ੍ਰਭਾਵਾ ਬਾਰੇ ਜਾਗਰੂਕਤਾਂ ਫੈਲਾਉਂਣ ਅਤੇ ਜੂਵਾ ਪੀੜੀ ਨੂੰ ਖੇਡਾ ਅਤੇ ਸਿਹਤਮੰਦ ਸਮਾਜ਼ ਸਿਰਜ਼ਣ ਲਈ ਇੱਕ ਸੈਮੀਨਾਰ ਕਰਵਾਇਆ ਗਿਆ।

ਇਸ ਸੈਮੀਨਾਰ ਵਿੱਚ ਸਕੂਲ ਦੇ ਬੱਚਿਆ ਤੋਂ ਇਲਾਵਾ ਸਮਾਜ਼ਿਕ ਸੰਸਥਾਵਾ ਤੇ ਮੈਬਰਾਨ ਆਦਿ ਨੇ ਭਾਗ ਲਿਆ ਗਿਆ। ਇਸ ਸਮਾਗਮ ਦੌਰਾਨ ਕਲਾਕਾਰਾਂ ਨੇ ਨਸ਼ੇ ਮਾੜੇ ਪ੍ਰਭਾਵਾ ਅਤੇ ਇਸਤੋਂ ਦੂਰੀ ਬਣਾਈ ਰੱਖਣ ਲਈ ਗੀਤਾਂ ਰਾਂਹੀ ਪ੍ਰੇਰਿਤ ਕੀਤਾ ਗਿਆ। ਬੱਚਿਆ ਨੇ ਪ੍ਰਣ ਕੀਤਾ ਕੀ ਉਹ ਨਸ਼ੇ ਦੀ ਵਰਗੀ ਬੁਰਾਈ ਨੂੰ ਆਪਣੀ ਜਿੰਦਗੀ ਵਿੱਚ ਜਗ੍ਹਾਂ ਨਹੀ ਦੇਣਗੇ ਅਤੇ ਖੇਡਾਂ ਅਤੇ ਪੜਾਈ ਵਿੱਚ ਸਖ਼ਤ ਮੇਹਨਤ ਕਰਕੇ ਉੱਚੇ ਮੁਕਾਮ ਤੇ ਪਹੁੰਚਣਗੇ।

ਸਕੂਲੀ ਬੱਚਿਆਂ ਦੇ ਜੂਡੋ, ਰੈਸਲਿੰਗ ਅਤੇ ਰੱਸਾਕੱਸੀ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਖਿਡਾਰੀਆਂ ਨੂੰ ਸ੍ਰੀ ਸਤਵੀਰ ਸਿੰਘ, ਪੀ.ਪੀ.ਐਸ, ਡੀ.ਸੀ.ਪੀ ਸਥਾਨਿਕ,ਅੰਮ੍ਰਿਤਸਰ ਵੱਲੋਂ ਟ੍ਰਾਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸ੍ਰੀਮਤੀ ਹਰਕਮਲ ਕੌਰ, ਪੀ.ਪੀ.ਐਸ, ਏ.ਡੀ.ਸੀ.ਪੀ ਸਥਾਨਿਕ, ਅੰਮ੍ਰਿਤਸਰ, ਸ੍ਰੀ ਪ੍ਰਭਜੋਤ ਸਿੰਘ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ, ਸ੍ਰੀ ਕਮਲਜੀਤ ਸਿੰਘ, ਪੀ.ਪੀ.ਐਸ, ਏ.ਸੀ.ਪੀ ਸਥਾਨਿਕ, ਅੰਮ੍ਰਿਤਸਰ, ਅਤੇ ਇੰਚਾਂਰਜ਼ ਜਿਲ੍ਹਾਂ ਸਾਂਝ ਕੇਂਦਰ, ਅੰਮ੍ਰਿਤਸਰ ਇੰਪੈਕਟਰ ਪਰਮਜੀਤ ਸਿੰਘ ਤੇ ਮੁੱਖ ਅਫ਼ਸਰ ਥਾਣਾ ਛੇਹਰਟਾ, ਅੰਮ੍ਰਿਤਸਰ, ਇੰਸਪੈਕਟਰ ਕਪਿਲ ਕੋਸ਼ਿਲ, ਹਾਜ਼ਰ ਸਨ। ਪੁਲਿਸ ਵੱਲੋਂ ਅਪੀਲ ਕੀਤੀ ਗਈ ਕਿ ਉਹ ਪੁਲਿਸ ਦਾ ਸਹਿਯੋਗ ਦੇਂਣ ਅਗਰ ਉਹਨਾਂ ਦੇ ਇਲਾਕੇ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਉਸਦੀ ਸੂਚਨਾਂ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ । ਸੂਚਨਾਂ ਦੇਣ ਵਾਲੇ ਦਾ ਨਾਮ ਪੂਰੀ ਤਰ੍ਹਾ ਗੁਪਤ ਰੱਖਿਆ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News