ਸ੍ਰੀ  ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਰਾਜਨੀਤਿਕ ਵਿਭਾਗ ਵੱਲੋਂ “ਅੰਤਰਰਾਸ਼ਟਰੀ ਮਹਿਲਾ ਦਿਵਸ” ਨੂੰ ਸਮਰਪਿਤ “ਭਾਸ਼ਣ ਕਰਵਾਇਆ   

4677294
Total views : 5510075

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਤਰਨ ਤਾਰਨ/ ਗੁਰਪ੍ਰੀਤ ਸਿੰਘ ਕੱਦ ਗਿੱਲ

ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪਰਸਤੀ ਹੇਠ ਚੱਲ ਰਹੇ ਸ੍ਰੀ  ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਰਾਜਨੀਤਿਕ ਵਿਭਾਗ ਵੱਲੋਂ “ਅੰਤਰਰਾਸ਼ਟਰੀ ਮਹਿਲਾ ਦਿਵਸ” ਨੂੰ ਸਮਰਪਿਤ “ਭਾਸ਼ਣ  ਮੁਕਾਬਲਾ” ਕਰਵਾਇਆ ਗਿਆ। ਜਿਸ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਤੋਂ 10 ਵਿਦਿਆਰਥਣਾਂ ਨੇ ਭਾਗ ਲਿਆ। ਜਿਸ ਦਾ ਮੁੱਖ ਵਿਸ਼ਾ ਅਜੋਕੇ ਸਮਾਜ ਵਿੱਚ ਵਿਚਰਦੀ ਔਰਤ ਦੇ ਬਣਦੇ ਅਧਿਕਾਰਾਂ ਅਤੇ ਉਸਦੇ ਸਸ਼ਕਤੀਕਰਨ ਨਾਲ ਸਬੰਧਿਤ ਸੀ। ਜਿਸ ਵਿੱਚ ਪਹਿਲਾ ਸਥਾਨ ਜੈਸਮੀਨ ਕੌਰ ਨੇ ਪ੍ਰਾਪਤ ਕੀਤਾ, ਦੂਜਾ ਸਥਾਨ ਜਸਮੀਤ ਕੌਰ ਨੇ ਹਾਸਿਲ ਕੀਤਾ ਅਤੇ ਤੀਸਰਾ ਸਥਾਨ ਸਰਗਮਦੀਪ ਕੌਰ ਅਤੇ ਹਰਮਨਦੀਪ ਕੌਰ ਨੇ ਪ੍ਰਾਪਤ ਕੀਤਾ। ਇਸ ਮੌਕੇ ਜੱਜ ਸਾਹਿਬਾਨ ਦੀ ਭੂਮਿਕਾ ਡਾ.ਕੰਵਲਜੀਤ ਸਿੰਘ, ਪ੍ਰੋ.ਹਰਦੇਵ ਸਿੰਘ ਅਤੇ ਪ੍ਰੋ.ਹਰਕਮਲ ਕੌਰ ਨੇ ਨਿਭਾਈ। 

ਇਸ ਮੌਕੇ ‘ਸੋਸ਼ਲ ਸਾਇੰਸ’ ਵਿਭਾਗ ਦੇ ਮੁਖੀ ਡਾ.ਰਮਨਦੀਪ ਕੌਰ ਨੇ ਇਸ ਪ੍ਰੋਗਰਾਮ ਦਾ ਜਿੱਥੇ ਸਮੁੱਚਾ ਪ੍ਰਬੰਧ ਉਲੀਕਿਆ ਉੱਥੇ ਵਿਦਿਆਰਥੀਆਂ ਦੇ ਭਾਸ਼ਣ ਪੇਸ਼ਕਸ਼ ਲਈ ਮਹੱਤਵਪੂਰਨ ਨੁਕਤੇ ਵੀ ਸਾਂਝੇ ਕੀਤੇ। ਇਸ ਸਮੇਂ  ਮੰਚ ਸੰਚਾਲਨ ਦੀ ਭੂਮਿਕਾ ਅਰਥਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਸਿਮਰਪ੍ਰੀਤ ਕੌਰ ਨੇ ਨਿਭਾਈ। ਕਾਲਜ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਨੇ ਜੇਤੂ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਤਕਸੀਮ ਕਰਦਿਆਂ ਕਿਹਾ ਕਿ ਵਿਸ਼ਵੀਕਰਨ ਦੇ ਦੌਰ ਅੰਦਰ ਔਰਤ ਦੇ ਸੰਘਰਸ਼ ਨੇ ਸਮੁੱਚੇ ਸਮਾਜ ਦੀ ਤਸਵੀਰ ਦੇ ਨਵੇਂ ਨਕਸ਼ ਘੜ ਕੇ ਇਸ ਦੀ ਤਰੱਕੀ ਵਿੱਚ ਵਾਧਾ ਕੀਤਾ ਹੈ। ਅੱਜ ਉਹ ਮਰਦ ਦੇ ਬਰਾਬਰ ਕੰਮ ਕਰਦੀ ਹੋਈ ਆਪਣੇ ਘਰ, ਪਰਿਵਾਰ, ਚੁਗਿਰਦੇ ਦੀ ਜਿਮੇਵਾਰੀ ਨਿਭਾਉਂਦੀ ਨਜ਼ਰ ਆ ਰਹੀ ਹੈ। ਇਸ ਸਮੇਂ ਪ੍ਰਸਿੱਧ ਆਰਟਿਸਟ ਸ. ਜਗਤਾਰ ਸਿੰਘ ਸੋਖੀ, ਪ੍ਰੋ. ਮੇਜਰ ਸਿੰਘ, ਪ੍ਰੋ.ਮਨਪ੍ਰੀਤ ਕੌਰ, ਡਾ. ਜਤਿੰਦਰ ਕੌਰ, ਡਾ. ਸੁਖਬੀਰ ਕੌਰ, ਪ੍ਰੋ. ਹਰਦੀਪ ਸਿੰਘ, ਪ੍ਰੋ. ਲਵਪ੍ਰੀਤ ਸਿੰਘ ਆਦਿ ਹਾਜ਼ਰ ਰਹੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News