





Total views : 5897505







Total views : 5897505ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ/ਜਸਬੀਰ ਸਿੰਘ ਲੱਡੂ, ਜਤਿੰਦਰ ਬੱਬਲਾ
ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ‘ਚ 6 ਮਾਰਚ ਨੂੰ ਹੋਏ ਕਤਲ ਦੇ ਮਾਮਲੇ ‘ਚ ਲੁੜੀਂਦੇ ਤਿੰਨਾਂ ਮੁਲਜ਼ਮਾਂ ਨੂੰ ਸੀਆਈਏ ਸਟਾਫ ਤੇ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ। ਜਿਨ੍ਹਾਂ ਦੇ ਕੋਲੋਂ ਦੋ ਰਾਈਫਲਾਂ ਵੀ ਬਰਾਮਦ ਹੋਈਆਂ ਹਨ। ਪੁਲਿਸ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ‘ਤੇ ਲੈ ਕੇ ਅਗਲੀ ਪੁੱਛਗਿੱਛ ਕਰਨ ਦੀ ਗੱਲ ਕਹਿ ਰਹੀ ਹੈ।

ਐੱਸਐੱਸਪੀ ਅਸ਼ਵਨੀ ਕਪੂਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਮਾਰਚ ਨੂੰ ਗੁਰਸੇਵਕ ਸਿੰਘ (29) ਪੁੱਤਰ ਜਸਵਿੰਦਰ ਸਿੰਘ ਵਾਸੀ ਪੰਡੋਰੀ ਗੋਲਾ ਨੂੰ ਸਪਲੈਂਡਰ ਮੋਟਰਸਾਈਕਲ ‘ਤੇ ਆਏ ਤਿੰਨ ਨੌਜਵਾਨਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਮਿ੍ਤਕ ਦੇ ਭਰਾ ਗੁਰਜੀਤ ਸਿੰਘ ਜੋ ਪੰਜਾਬ ਪੁਲਿਸ ‘ਚ ਸਿਪਾਹੀ ਹੈ ਮੁਤਾਬਿਕ ਉਹ ਆਪਣੇ ਗੁਵਾਂਢੀ ਕੇਵਲ ਸਿੰਘ ਦੇ ਘਰ ਦੇ ਬਾਹਰ ਮੌਜੂਦ ਸੀ ਅਤੇ ਉਸ ਦਾ ਭਰਾ ਗੁਰਸੇਵਕ ਸਿੰਘ ਆਪਣੇ ਘਰ ਸੀ। ਸ਼ਾਮ ਨੂੰ ਛੱਪੜ ਵਾਲੀ ਸਾਈਡ ਤੋਂ ਮੋਟਰਸਾਈਕਲ ਉੱਪਰ ਸਿਮਰਨਜੀਤ ਸਿੰਘ ਉਰਫ ਸੈਮ ਪੁੱਤਰ ਗੁਰਜਿੰਦਰ ਸਿੰਘ ਵਾਸੀ ਮੁਰਾਦਪੁਰ, ਰੋਹਿਤ ਕੁਮਾਰ ਉਰਫ ਸੂਮੋ ਤੇ ਜਗਦੀਸ਼ ਕੁਮਾਰ ਉਰਫ ਟਾਟਾ ਦੋਵੇਂ ਪੁੱਤਰ ਸਤਿੰਦਰ ਕੁਮਾਰ ਉਰਫ ਬੌਬੀ ਵਾਸੀ ਪੰਡੋਰੀ ਗੋਲਾ ਆਏ। ਜਿਨ੍ਹਾਂ ਨੇ ਇੱਟਾਂ ਅਤੇ ਰਾਈਫਲਾਂ ਨਾਲ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਤੋੜਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਦੇ ਭਰਾ ਗੁਰਸੇਵਕ ਸਿੰਘ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਰੋਹਿਤ ਕੁਮਾਰ ਨੇ 12 ਬੋਰ ਰਾਈਫਲ ਉਸਦੀ ਛਾਤੀ ਵਿਚ ਗੋਲੀ ਮਾਰ ਦਿੱਤੀ। ਜਦੋਂ ਉਸ ਨੇ ਰੌਲਾ ਪਾਇਆ ਤਾਂ ਜਗਦੀਸ਼ ਕੁਮਾਰ ਟਾਟਾ ਨੇ ਉਸ ਵੱਲ ਫਾਇਰ ਕੀਤਾ। ਜਿਸ ਤੋਂ ਉਹ ਵਾਲ-ਵਾਲ ਬਚਿਆ। ਉਕਤ ਹਮਲੇ ‘ਚ ਗੁਰਸੇਵਕ ਸਿੰਘ ਦੀ ਮੌਤ ਹੋ ਗਈ ਸੀ।
ਉਨਾ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਦਰ ਤਰਨਤਾਰਨ ਵਿਚ ਤਿੰਨਾਂ ਜਣਿਆਂ ‘ਤੇ ਕੇਸ ਦਰਜ ਕਰ ਲਿਆ ਗਿਆ ਸੀ। ਜਿਨ੍ਹਾਂ ਦੀ ਤਲਾਸ਼ ‘ਚ ਲੱਗੀ ਸੀਆਈਏ ਸਟਾਫ ਤਰਨਤਾਰਨ ਅਤੇ ਥਾਣਾ ਸਦਰ ਦੀਆਂ ਟੀਮਾਂ ਨੇ ਵੱਖ-ਵੱਖ ਤਕੀਨਕਾਂ ਦੀ ਮਦਦ ਨਾਲ ਤਿੰਨ ਮੁਲਜ਼ਾਂ ਨੂੰ ਕਾਬੂ ਕਰ ਲਿਆ। ਜਿਨਾਂ ਦੀ ਪੁੱਛਗਿੱਛ ਤੋਂ ਬਾਅਦ ਰੋਹਿਤ ਕੁਮਾਰ ਪਾਸੋਂ 12 ਬੋਰ ਪੰਪ ਐਕਸ਼ਨ ਗੰਨ ਬਿਨਾ ਮੈਗਜੀਨ ਅਤੇ ਬਿਨਾ ਬੱਟ ਬਰਮਾਦ ਹੋਈ। ਜਦੋਂਕਿ ਜਗਦੀਸ਼ ਕੁਮਾਰ ਪਾਸੋਂ 30.06 ਬੋਰ ਬੋਲਟ ਐਕਸ਼ਨ ਰਾਈਫਲ ਬ੍ਰਾਮਦ ਕੀਤੀ। ਉਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ