Total views : 5509209
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
ਪਿੰਡਾਂ ਦੀਆਂ ਪੰਚਾਇਤਾਂ ਅਤੇ ਸਪੋਰਟਸ ਕਲੱਬਾਂ ਦੇ ਸਹਿਯੋਗ ਨਾਲ ਪਿੰਡਾਂ ਦੇ ਨੌਜਵਾਨਾਂ ਨੂੰ ਸਿਹਤਮੰਦ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ । ਉਪਰੋਕਤ ਸਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਲੋਕ ਨਿਰਮਾਣ ਤੇ ਬਿਜਲੀ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਪਤਨੀ ਮੈਡਮ ਸੁਹਿੰਦਰ ਕੌਰ ਨੇ ਪਿੰਡ ਤਲਵੰਡੀ , ਨਰੈਣਗੜ , ਕੋਟਲ਼ਾ ਬਥੂੰਨਗੜ੍ ਆਦਿ ਪਿੰਡਾਂ ਵਿਚ ਨੌਂਜਵਾਨਾਂ ਨੂੰ ਕ੍ਰਿਕਟ , ਫੁੱਟਬਾਲ , ਵਾਲੀਬਾਲ ਦੀਆਂ ਕਿੱਟਾਂ ਪਿੰਡ ਕੋਟਲ਼ਾ ਵਿਖੇ ਜਰਸੀਆਂ ਦੇਣ ਸਮੇਂ ਲੋਕਾ ਦੇ ਜੁੜੇ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ ।
ਨੌਜਵਾਨ ਨੂੰ , ਨਸ਼ਿਆਂ ਤੋ ਹੱਟਾ ਕੇ ਖੇਡਾਂ ਨਾਲ ਜੋੜਨਾ ਸਰਕਾਰ ਦਾ ਮੁੱਖ ਮੰਤਵ
ਉਨ੍ਹਾਂ ਕਿਹਾ ਕਿ ਖੇਡਾਂ ਦੁਆਰਾ ਸਿਹਤਮੰਦ ਹੋਣ ਨਾਲ ਮਾਨਸਿਕ ਤੌਰ ਤੇ ਨਸ਼ਿਆਂ ਦੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ । ਉੱਨਾਂ ਕਿਹਾ ਕਿ ਪਿੰਡਾਂ ਦੀਆਂ ਛੋਟੀਆਂ ਗਰਾਊਂਡਾਂ ਤੋਂ ਅਰੰਭ ਹੋ ਕੇ ਕਈ ਨਾਮਵਾਰ ਖਿਡਾਰੀ ਪੈਦਾ ਹੋਏ ਅਤੇ ਚੰਗੇ ਆਹੁਦੇ ਹਾਸਲ ਕੀਤੇ ਹਨ । ਉੱਨਾਂ ਨੇ ਕੋਟਲ਼ਾ ਸਕੂਲ ਨੂੰ ਜਾਂਦੇ ਕੱਚੇ ਰਸਤੇ ਨੂੰ ਪੱਕਾ ਕਰਨ ਦਾ ਭਰੋਸਾ ਦਿਵਾਉਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਲਈ ਨੌਜਵਾਨਾਂ ਵਿਚ ਰੁਝਾਨ ਪੈਦਾ ਕਰਨ ਲਈ ਹਰ ਤਰਾਂ ਦੇ ਸੰਭਵ ਯਤਨ ਕੀਤੇ ਜਾ ਰਹੇ ਹਨ । ਪਿੰਡਾਂ ਵਿਚ ਜਿੰਮ ਅਤੇ ਹੋਰ ਲੋੜੀਂਦਾ ਸਮਾਨ ਮੁਹੱਈਆਂ ਕਰਵਾਇਆ ਜਾ ਰਿਹਾ ਹੈ। ਇਸ ਸਮੇਂ ਪ੍ਰਮੁੱਖ ਆਪ ਆਗੂ ਸੂਬੇਦਾਰ ਛਨਾਖ ਸਿੰਘ , ਮੈਡਮ ਸੁਨੈਨਾ ਰੰਧਾਵਾ, ਮੀਡੀਆ ਇੰਚਾਰਜ ਡਾ.ਗੁਰਦੀਪ ਸਿੰਘ ਕੋਟਲਾ, ਜਗਦੀਸ ਸਿੰਘ ਬਿੱਟੂ ,ਕਸ਼ਮੀਰ ਸਿੰਘ ਪੰਚ, ਪ੍ਰਧਾਨ ਕੁਲਵੰਤ ਸਿੰਘ ਸੰਗਰਾਵਾ, ਸੁਖਵਿੰਦਰ ਸਿੰਘ ਨਰੈਣਗੜ , ਹਰਪ੍ਰੀਤ ਸਿੰਘ , ਮਨਪ੍ਰੀਤ ਸਿੰਘ ਤਲਵੰਡੀ , ਜਗਜੀਤ ਸਿੰਘ ਬਿਟੂ ,ਪ੍ਰਧਾਨ ਸੁਖਵਿੰਦਰ ਸਿੰਘ ਸਾਹ, ਜਸਬੀਰ ਕੋਟਲਾ, ਅਮਰਜੀਤ , ਲਵਪ੍ਰੀਤ ਕੌਰ ਟਾਂਗਰਾ , ਜਗਰੂਪ ਸਿੰਘ ਚੌਹਾਨ,ਹਰਦੇਵ ਸਿੰਘ, ਸੁਖਵਿੰਦਰ ਸਿੰਘ ਕੋਚ ,ਮਾ: ਸੂਬਾ ਸਿੰਘ , ਰਛਪਾਲ ਸਿੰਘ, ਹਰਵਿੰਦਰ ਸਿੰਘ , ਗੁਰਦੇਵ ਸਿੰਘ, ਜਸਬੀਰ ਸਿੰਘ , ਸੁਖਜਿੰਦਰ ਸਿੰਘ ਖਿਡਾਰੀ ਆਦਿ ਹਾਜ਼ਰ ਵੀ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ