ਭਤੀਜੇ ਦੇ ਘਰ ਦੇ ਬਾਹਰ ਹਵਾਈ ਫਾਇਰ ਕਰਨ ਵਾਲਾ ਚਾਚਾ ਪੁਲਿਸ ਵਲੋ ਗ੍ਰਿਫਤਾਰ

4676798
Total views : 5509209

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ

ਥਾਣਾਂ ਸਿਵਲ ਲਾਈਨਜ ਦੇ ਇਲਾਕੇ ਵਿੱਚ ਆਂੳਦੇ ਵਾਈਟ ਐਵੀਨਿਊ ਦੇ ਵਾਸੀ ਨਵਜੋਤ ਸਿੰਘ ਪੁੱਤਰ ਸਵ: ਜਗਤਾਰ ਸਿੰਘ ਨੇ ਪੁਲਿਸ ਨੂੰ ਕੀਤੀ ਸ਼ਕਾਇਤ ‘ਚ ਵਰਨਣ ਕੀਤਾ ਕਿ ਉਹ 1200 ਗਜ ‘ਚ ਬਣੀ ਇਕ ਬਿਲਡਿੰਗ ਜਿਸ ਦੇ ਵੱਖ ਵੱਖ ਪੋਰਸ਼ਨ ਬਣੇ ਹੋਏ ਹਨ। ਉਸ ਦੇ ਇਕ ਹਿਸੇ ਵਿੱਚ ਆਪਣੀ ਪਤਨੀ ਤੇ ਛੋਟੇ ਭਰਾ ਸਮੇਤ ਰਹਿੰਦੇ ਹਾਂ,

ਜਦੋਕਿ ਬੀਤੀ ਰਾਤ ਉਸ ਦਾ ਚਾਚਾ ਸ਼ਮਿੰਦਰ ਸਿੰਘ ਪੁੱਤਰ ਤੇਜਾ ਸਿੰਘ ਨੇ ਜਿਸ ਨੇ ਉਸ ਨੂੰ ਕੁਝ ਸਮਾਂ ਪਹਿਲਾ ਵੀ ਜਾਨੋ ਮਾਰਨ ਦੀਆਂ ਧਮਕੀਆ ਦਿੱਤੀਆ ਸਨ।ਉਸ ਵਲੋ ਫਾਇਰ ਕਰਕੇ ਮੁੜ ਜਾਨੋ ਮਾਰਨ ਦੀਆਂ ਧਮਕੀਆ ਦਿੱਤੀਆਂ । ਜਿਸ ਸਬੰਧੀ ਪੁਲਿਸ ਵਲੋ ਕੇਸ ਦਰਜ ਕਰਕੇ ਸ਼ੰਮਿੰਦਰ ਸਿੰਘ  ਭੁੱਲਰ ਨੂੰ ਗ੍ਰਿਫਤਾਰ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ।-ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News