ਵਿਧਾਇਕ ਡਾ ਕਸ਼ਮੀਰ ਸਿੰਘ ਸੋਹਲ ਨੇ ਬਲਾਕ ਗੰਡੀਵਿੰਡ ਵਿਖੇ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਵੰਡੀਆਂ  ਖੇਡਾਂ ਦੀਆਂ ਕਿੱਟਾਂ

4676799
Total views : 5509210

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸਰਾਂਏ ਅਮਾਨਤ ਖਾਂ /ਗੁਰਬੀਰ ਸਿੰਘ ‘ਗੰਡੀਵਿੰਡ’

ਵਿਧਾਨ ਸਭਾ ਹਲਕਾ ਤਰਨਤਾਨ ਦੇ ਅਧੀਨ ਆਉਂਦੇ ਬਲਾਕ ਗੰਡੀਵਿੰਡ ਵਿਖੇ ਤਰਨ ਤਰਨ ਤੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਪਹੁੰਚ ਕੇ 15 ਪਿੰਡ ਜਿੰਨਾ ਚ ਗੰਡੀਵਿੰਡ, ਸਰਾਏ ਅਮਾਨਤ ਖਾਂ, ਚਾਹਲ,ਕੋਟ ਸਿਵਿਆਂ, ਠੱਠਾ, ਛੀਨਾ ਬਿਧੀਚੰਦ, ਬਘਿਆੜੀ, ਢੰਡ,ਨੋਸਹਿਰਾ, ਮਾਹਣਾ, ਮੱਲੀਆਂ, ਬੀੜ ਰਾਜਾ ਤੇਜਾ ਸਿੰਘ ਰਸੂਲਪੁਰ,ਮਾਣਕਪੁਰਾ, ਅੱਡਾ ਗੱਗੋਬੂਹਾ, ਐਮਾ ਕਲਾ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਦੀਆਂ ਕਿੱਟਾਂ ਵੰਡੀਆਂ ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਤੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਕੋਟ ਸਿਵਿਆਂ ਨੇ ਆਖਿਆ ਕਿ ਕਿ ਸਾਡੀ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਲੋੜ ਹੈ ਕਿਉਂਕਿ ਲਗਾਤਾਰ ਸਾਡੀ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਦੇ ਵਿੱਚ ਫਸਦੀ ਜਾ ਰਹੀ ਹੈ। ਉਹਨਾਂ ਨੇ ਸਮੇਂ ਸਮੇਂ ਦੀਆਂ ਸਰਕਾਰਾਂ ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਜੇਕਰ ਸਾਡੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਉਤਸਾਹਿਤ ਕਰਨ ਦੇ ਵਿੱਚ ਅੱਗੇ ਆਉਂਦੀਆਂ ਤਾਂ ਸਾਡੇ ਨੌਜਵਾਨ ਨਸ਼ਿਆਂ ਦੇ ਵਗਦੇ ਦਰਿਆ ਦੇ ਵਿੱਚ ਨਾ ਵਹਿੰਦੇ ਪਰੰਤੂ ਕਿਸੇ ਵੀ ਸਰਕਾਰ ਨੇ ਸਾਡੇ ਨੌਜਵਾਨਾਂ ਬਾਰੇ ਨਹੀਂ ਸੋਚਿਆ ਅਤੇ ਨਾ ਹੀ ਉਹਨਾਂ ਨੂੰ ਖੇਡਾਂ ਦੇ ਪ੍ਰਤੀ ਪ੍ਰੇਰਿਤ ਹੀ ਕੀਤਾ ਜਿਸ ਕਾਰਨ ਸਾਡੇ ਨੌਜਵਾਨ ਨਸ਼ਿਆਂ ਦੇ ਦਰਿਆ ਵਿੱਚ ਵਹਿਣ ਵਾਸਤੇ ਮਜਬੂਰ ਹੋ ਗਏ।

ਨੌਜਵਾਨਾਂ ਨੂੰ , ਨਸ਼ਿਆਂ ਤੋ ਹੱਟਾ ਕੇ ਖੇਡਾਂ ਨਾਲ ਜੋੜਨਾ ਸਰਕਾਰ ਦਾ ਮੁੱਖ ਮੰਤਵ 

ਪੰਜਾਬ ਦੇ ਵਿੱਚ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੇ ਦਲਦਲ ਦੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੀ ਕਸਰ ਬਾਕੀ ਨਹੀਂ ਛੱਡੇਗੀ ਅਤੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜ ਕੇ ਅੱਗੇ ਵਧਾਉਣ ਦੇ ਵਿੱਚ ਆਪਣਾ ਸਹਿਯੋਗ ਦਵੇਗੀ ਤਾਂ ਜੋ ਨੌਜਵਾਨ ਖੇਡਾਂ ਦੇ ਰਾਹੀਂ ਆਪਣਾ ਅਤੇ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਆਪਣੇ ਪਿੰਡ ਦਾ ਨਾਮ ਵੀ ਦੁਨੀਆਂ ਭਰ ਵਿੱਚ ਰੋਸ਼ਨ ਕਰ ਸਕਣ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਕੋਟ ਸਿਵਿਆਂ, ਸਰਪੰਚ ਸੁਰਜੀਤ ਸਿੰਘ ਸ਼ਾਹ ਢੰਡ, ਜੈਦੀਪ ਸਿੰਘ ਢੰਡ, ਹਰਦੀਪ ਸਿੰਘ ਢੰਡ, ਸਰਪੰਚ ਪਰਮਜੀਤ ਸਿੰਘ ਚਾਹਲ, ਗੁਰਵਿੰਦਰ ਸਿੰਘ ਵਿਸਕੀ, ਪੀਏ ਕੋਮਲ,ਹੈਪੀ ਸਿੰਘਾਪੁਰ,ਛੱਨੂ ਚਾਹਲ, ਗੁਰਜੀਤ ਸਿੰਘ ਚਾਹਲ, ਜੋਧਬੀਰ ਸਿੰਘ ਚਾਹਲ ਪਰਮਿੰਦਰ ਸਿੰਘ ਗਿੱਲ, ਜੁਗਰਾਜ ਸਿੰਘ ਗਿੱਲ,ਬੱਬਾ ਚਾਹਲ,ਬੱਬਾ ਚਾਹਲ, ਬ੍ਰਾਹਮਣ ਚਾਹਲ,ਸਮੀਲ ਚਾਹਲ, ਗੁਰਸ਼ਰਨ ਸਿੰਘ ਚਾਹਲ, ਜਗਤਾਰ ਸਿੰਘ ਜੱਗਾ,ਸੁਖਚੈਨ ਸਿੰਘ, ਬਲਦੇਵ ਸਿੰਘ, ਰਣਧੀਰ ਸਿੰਘ,ਬਲ, ਗੁਰਚੇਤ ਸਿੰਘ, ਪ੍ਰਦੀਪ ਸਿੰਘ, ਗੁਰਸੇਵਕ ਸਿੰਘ, ਸਤਨਾਮ ਸਿੰਘ, ਬਲਬੀਰ ਸਿੰਘ,ਕਰਨ ਸਿੰਘ,ਯੂਸਫ ਸਿੰਘ, ਅਮਰਜੀਤ ਸਿੰਘ, ਅਰਸ਼ ਸਿੰਘ,ਲਾਡੂ ਸਿੰਘ, ਮੈਂਬਰ ਹਰਦਿਆਲ ਸਿੰਘ, ਭੋਲਾ ਸਿੰਘ, ਮਨਜੀਤ ਸਿੰਘ ਵਿਜੇ, ਨਿਰਵੈਲ ਸਿੰਘ, ਜਗਰੂਪ ਸਿੰਘ,ਸੋਨੀ , ਹਰਪਾਲ ਸਿੰਘ ਬਘਿਆੜੀ, ਬਲਾਕ ਅਧਿਕਾਰੀ ਬੀ ਡੀ ਪੀ ਉ ਹਰਜੀਤ ਸਿੰਘ,ਪੰਚਾਇਤ ਅਫ਼ਸਰ ਕਰਨਬੀਰ ਸਿੰਘ ਛੀਨਾ, ਸੁਪਰਡੈਂਟ ਰਾਜਬੀਰ ਸਿੰਘ,ਜੇਈ ਜੋਗਾ ਸਿੰਘ, ਸਰਬਜੀਤ ਸਿੰਘ ਗੰਡੀਵਿੰਡ, ਹਰਪ੍ਰੀਤ ਸਿੰਘ ਗੰਡੀਵਿੰਡ, ਆਦਿ ਹਾਜ਼ਰ ਸਨ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News