ਸੂਖਮ ਕਲਾਵਾਂ ਨਾਲ ਜੁੜਦੇ ਹੋਏ ਆਪਣੇ ਜੀਵਨ ਨੂੰ ਨਵੀਆਂ ਪੈੜਾਂ ‘ਤੇ ਪਾਉਂਦੇ ਰਹਿਣਾ ਚਾਹੀਦਾ – ਪ੍ਰਿੰਸੀਪਲ ਸੰਧੂ

4676136
Total views : 5508253

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਤਰਨ ਤਾਰਨ / ਗੁਰਪ੍ਰੀਤ ਸਿੰਘ ਕੱਦ ਗਿੱਲ

-ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ,ਖਡੂਰ ਸਾਹਿਬ ਦੇ ਵਿਦਿਆਰਥੀਆਂ ਨੇ ‘ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ’ ਵੱਲੋਂ ‘ਖਾਲਸਾ ਕਾਲਜ ਫਾਰ ਵੂਮੈਨ’,ਅੰਮ੍ਰਿਤਸਰ ਵਿਖੇ ਕਰਵਾਏ ਗਏ ‘ਯੂਥ ਫੈਸਟੀਵਲ’ ਵਿੱਚ ਕਰਵਾਈਆਂ ਗਈਆਂ ਵੱਖ-ਵੱਖ ਪ੍ਰਤੀਯੋਗਤਾਵਾਂ ਵਿੱਚ ਭਾਗ ਲਿਆ।
ਇਹਨਾਂ ਪ੍ਰਤੀਯੋਗਤਾਵਾਂ ਦੇ ਦੌਰਾਨ “ਭਾਸ਼ਣ ਪ੍ਰਤੀਯੋਗਤਾ” ਵਿੱਚ ਕਾਲਜ ਦੀ ਵਿਦਿਆਰਥਣ ਜਸਮੀਤ ਕੌਰ ਨੇ 37, ਕਾਲਜਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ “ਸੁੰਦਰ ਲਿਖਾਈ” ਦੇ ਮੁਕਾਬਲੇ ਵਿੱਚੋਂ ਰਾਜਪ੍ਰੀਤ ਕੌਰ ਨੇ 50, ਕਾਲਜਾਂ ਵਿੱਚੋਂ ਤੀਸਰਾ ਸਥਾਨ ਹਾਸਿਲ ਕਰ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ।


ਇਹਨਾਂ ਵਿਦਿਆਰਥਣਾਂ ਦੇ ਕਾਲਜ ਪਹੁੰਚਣ ਤੇ ਕਾਲਜ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਨੇ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਮੰਚਨ ਕਲਾਵਾਂ ਦੇ ਨਾਲ ਜੁੜੇ ਰਹਿਣਾ ਆਪਣੇ-ਆਪ ਵਿੱਚ ਵਿਸ਼ੇਸ਼ ਅਰਥ ਰੱਖਦਾ ਹੈ।ਇਸ ਤਰ੍ਹਾਂ ਦੀਆਂ ਸੂਖਮ ਕਲਾਵਾਂ ਨਾਲ ਜੁੜਦੇ ਹੋਏ ਆਪਣੇ ਜੀਵਨ ਨੂੰ ਨਵੀਆਂ ਪੈੜਾਂ ‘ਤੇ ਪਾਉਂਦੇ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾਂ ਉਨ੍ਹਾਂ ਨੇ ਯੂਥ ਫੈਸਟੀਵਲ ਦੇ ਕੋਆਰਡੀਨੇਟਰ ਡਾ.ਰਮਨਦੀਪ ਕੌਰ ਅਤੇ ਕੋ-ਕੋਆਰਡੀਨੇਟਰ ਡਾ.ਜਤਿੰਦਰ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਜੇਤੂ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕੀਤੇ।ਇਸ ਮੌਕੇ ਡਾ.ਕੰਵਲਜੀਤ ਸਿੰਘ,ਪ੍ਰੋ. ਹਰਦੀਪ ਸਿੰਘ,ਪ੍ਰੋ.ਹਰਦੇਵ ਸਿੰਘ,ਡਾ.ਮਨਪ੍ਰੀਤ ਕੌਰ,ਡਾ.ਸੁਖਬੀਰ ਕੌਰ, ਪ੍ਰੋ.ਸਿਮਰਪ੍ਰੀਤ ਕੌਰ, ਪ੍ਰੋ.ਸਨੇਹਪ੍ਰੀਤ ਕੌਰ ਆਦਿ ਹਾਜ਼ਰ ਰਹੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News