Total views : 5508253
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮਾਨ ਸਰਕਾਰ ਨੂੰ ਸੋਚਣ ਲਈ ਕਰੇਗਾ ਮਜਬੂਰ – ਨੰਬਰਦਾਰ ਸਫੀਪੁਰ
ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ
ਪੰਜਾਬ ਨੰਬਰਦਾਰ ਯੂਨੀਅਨ ਸਮਰਾ ਰਜਿ 643 ਵਲੋਂ 7 ਮਾਰਚ ਨੂੰ ਭਗਵੰਤ ਮਾਨ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੋਧ ਵਿਚ ਸੰਗਰੂਰ ਵਿਖੇ ਕੀਤਾ ਜਾ ਰਿਹਾ ਪੰਜਾਬ ਪੱਧਰੀ ਹਜ਼ਾਰਾਂ ਦਾ ਇਕੱਠ ਮਾਨ ਸਰਕਾਰ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਨ ਲਈ ਸੋਚਣ ਲਈ ਮਜਬੂਰ ਕਰ ਦੇਵੇਗਾ । ਅੰਮ੍ਰਿਤਸਰ ਦੇ ਸਮਰਾ ਗਰੁਪ ਦੇ ਨੰਬਰਦਾਰ ਯੂਨੀਅਨ ਦੇ ਜਨਰਲ ਸੱਕਤਰ ਸਤਿਨਾਮ ਸਿੰਘ ਸਫੀਪੁਰ ਨੇ ਇਸ ਪਤੱਰਕਾਰ ਨਾਲ ਗੱਬਬਾਤ ਕਰਦਿਆ ਕਿਹਾ ਕਿ ਰੈਲੀ ਨੂੰ ਕਾਮਯਾਬ ਕਰਨ ਲਈ ਪੰਜਾਬ ਦੇ ਹਰੇਕ ਜ਼ਿਲ੍ਹੇ ਨੂੰ ਘੱਟੋ ਘੱਟ 15-15 ਸੋ ਨੰਬਰਦਾਰ ਲੈ ਕੇ ਆਉਣ ਲਈ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਵਲੋਂ ਨਿਰਦੇਸ਼ ਜਾਰੀ ਕੀਤੇ ਗਏ। ਇਸ ਤੇ ਨੰਬਰਦਾਰ ਸਤਨਾਮ ਸਿੰਘ ਸਫੀਪੁਰ ਨੇ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾਂ ਨਾਲ ਕੀਤਾ ਚੋਣ ਵਾਅਦਾ ਤਰੁੰਤ ਪੂਰਾ ਕੀਤਾ ਜਾਵੇ ਨਹੀਂ ਤਾਂ ਲੋਕ ਸਭਾ ਚੋਣਾਂ ਵਿੱਚ ਮਾਨ ਸਰਕਾਰ ਦੇ ਵਿਰੋਧ ਵਿਚ ਵੋਟ ਪਾ ਕੇ ਨੰਬਰਦਾਰ ਆਪਣਾ ਰੋਸ ਜ਼ਾਹਿਰ ਕਰਨਗੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ