Total views : 5507553
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀਤੇ ਦਿਨ 21-22 ਫਰਵਰੀ ਦੀ ਦਰਮਿਆਨੀ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਦੇ ਰਾਇਲ ਗੰਨ ਹਾਊਸ ਵਿੱਚੋ ਹਥਿਆਰਾਂ ਸਮੇਤ ਗੋਲੀ ਸਿੱਕਾ ਤੇ ਕੁਝ ਨਗਦੀ ਚੋਰੀ ਕਰਨ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਅ ਕੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋ ਚੋਰੀਸ਼ੁਦਾ ਹਥਿਆਰ ਬ੍ਰਾਮਦ ਕਰਨ ਸਬੰਧੀ ਜਾਣਕਾਰੀ ਦੇਦਿਆਂ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਮੁੱਖ ਅਫ਼ਸਰ ਥਾਣਾ ਸਿਵਲ ਲਾਈਨ ਅਤੇ ਇੰਚਾਂਰਜ਼ ਸੀ.ਆਈ.ਆਈ. ਸਟਾਫ 1 ਤੇ 2 ਦੀਆਂ ਵੱਖ-ਵੱਖ ਪੁਲਿਸ ਟੀਮਾਂ ਵੱਲੋਂ ਗੰਨ ਹਾਊਸ ਵਿੱਚ ਹੋਈ ਚੌਰੀ ਦਾ ਮਾਮਲਾ ਟਰੇਸ ਕਰਕੇ 02 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਪੁਲਿਸ ਪਾਰਟੀ ਵੱਲੋਂ ਪ੍ਰੋਫੈਸ਼ਨਲ ਪੁਲੀਸਿੰਗ ਤਹਿਤ ਕੰਮ ਕਰਦੇ ਹੋਏ, ਮੁਕੱਦਮਾ ਦੀ ਤਫਤੀਸ ਨੂੰ Technical & Scientific, ਅਤੇ ਹਰ ਪਹਿਲੂ ਤੋ ਕਰਨ ਤੇ ਅਜੀਤ ਸਿੰਘ ਉਰਫ ਗੋਲੂ ਪੁੱਤਰ ਮੋਤੀ ਲਾਲ ਵਾਸੀ ਪਿੰਡ ਰਘੂਨਾਥ ਖੇੜਾ, ਥਾਣਾ ਬੇਗਾਪੁਰ ਜਿਲਾ ਉਨਾਉ, ਸਟੇਟ ਉੱਤਰ ਪ੍ਰਦੇਸ ਹਾਲ ਵਾਸੀ ਗਲੀ ਨੰਬਰ 2, ਕੋਟ ਹਰਨਾਮ ਦਾਸ, ਸੁਲਤਾਨ ਵਿੰਡ ਰੋਡ, ਅੰਮ੍ਰਿਤਸਰ (ਉਮਰ – 19 ਸਾਲ, ਪੜਾਈ – 8 ਵੀ ਪਾਸ,ਕੰਮ – ਢਲਾਈ ਦਾ ਕੰਮ, ਮਨਦੀਪ ਕੁਮਾਰ ਉਰਫ ਵੱਡਾ ਪੁੱਤਰ ਲੇਟ ਨਸੀਬ ਚੰਦ ਵਾਸੀ ਜਵਾਲਾ ਮਾਤਾ ਮੰਦਿਰ ਪਿੰਡ ਖਾਪੜਖੇੜੀ, ਥਾਣਾ ਘਰਿੰਡਾ, ਜਿਲਾ ਅੰਮ੍ਰਿਤਸਰ ਦਿਹਾਤੀ, ਉਮਰ – 20 ਸਾਲ, ਪੜਾਈ 10ਵੀਂ ਪਾਸ, ਕੰਮ- ਵੈਲਡਿੰਗ ਦਾ ਕੰਮ ਨੂੰ ਗ੍ਰਿਫਤਾਰ ਕਰਕੇ 09 ਗੰਨਾਂ (DBBL), 03 ਪੰਪ ਐਕਸ਼ਨ ਗੰਨਾਂ(SBBL), 21 ਕਾਰਤੂਸ ਸਮੇਤ ਪਟਾ, 01 ਕਿਰਚ, 01 ਜੋੜਾ ਸੋਨੇ ਦੀਆਂ ਨੱਤੀਆਂ ਅਤੇ 08 ਹਜ਼ਾਰ ਰੁਪਏ ਨਗਦ ਬ੍ਰਾਮਦ ਕੀਤੀ ਗਈ ਹੈ।
8ਵੀ ਤੇ 10ਵੀ ਪਾਸ 19-20 ਸਾਲਾ ਨੌਜਵਾਨਾਂ ਨੇ ਦਿੱਤਾ ਸੀ ਘਟਨਾ ਨੂੰ ਅੰਜਾਮ
ਹੋਰ ਜਾਣਕਾਰੀ ਦੇਦਿਆਂ ਉਨਾਂ ਨੇ ਦੱਸਿਆ ਕਿ ਸੁਰੂਆਤੀ ਪੁੱਛਗਿਛ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਇਹ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਕੁਝ ਦਿਨ ਪਹਿਲਾਂ ਗੰਨ ਹਾਊਸ ਦੀ ਰੈਕੀ ਅਤੇ ਉਸ ਤੱਕ ਪਹੁੰਚਣ ਲਈ ਰਸਤਿਆ ਦੀ ਪਛਾਣ ਕੀਤੀ। ਚੌਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਹਨਾਂ ਵੱਲੋਂ ਵੱਖ-ਵੱਖ ਕਿਸਮ ਦੇ ਔਜਾਰ (ਟੂਲ) ਅਤੇ ਹੈਂਡ ਗਲਵਜ (ਦਸਤਾਨੇ) ਬਜ਼ਾਰ ਵਿੱਚੋ ਖਰੀਦ ਕੀਤੇ ਗਏ ਅਤੇ ਆਪਣੀ ਪਛਾਣ ਛਿਪਾਉਣ ਲਈ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਅਤੇ ਹੱਥਾ ਉੱਪਰ ਗਲਵਜ (ਦਸਤਾਨੇ) ਵੀ ਪਾਏ ਹੋਏ ਸਨ।
ਗ੍ਰਿਫ਼ਤਾਰ ਦੋਸ਼ੀ ਅਜੀਤ ਕੁਮਾਰ ਉਰਫ ਗੋਲੂ ਵੱਲੋ ਪਹਿਲਾਂ ਵੀ ਆਪਣੇ ਸਾਥੀਆ ਨਾਲ ਮਿਲਕੇ ਥਾਣਾ ਬੀ-ਡਵੀਜਨ ਅੰਮ੍ਰਿਤਸਰ ਦੇ ਏਰੀਏ ਵਿੱਚੋ 04 ਕਿੱਲੋ 200 ਗ੍ਰਾਮ ਸੋਨਾ (Gold) ਚੋਰੀ ਕੀਤਾ ਸੀ ਤੇ ਇਸ ਮਾਮਲੇ ਵਿੱਚ ਗ੍ਰਿਫਤਾਰ ਹੋਣ ਤੋ ਬਾਅਦ ਦਸੰਬਰ-2023 ਵਿੱਚ ਹੀ ਜੇਲ੍ਹ ਤੋਂ ਜਮਾਨਤ ਤੇ ਬਾਹਰ ਆਇਆ ਸੀ ਅਤੇ ਦੁਬਾਰਾ ਆਪਣੇ ਸਾਥੀਆ ਨਾਲ ਮਿਲਕੇ ਇਸ ਗੰਨ ਹਾਉਂਸ ਵਿੱਚ ਚੌਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਚੌਰੀ ਕਰਨ ਤੋ ਬਾਅਦ ਇਹਨਾਂ ਨੇ ਸੀ.ਸੀ.ਟੀ.ਵੀ ਫੁਟੇਂਜ ਤੋ ਬਚਣ ਲਈ ਰੇਲਵੇ ਟਰੈਕ ਦਾ ਸਹਾਰਾ ਲੈ ਕੇ ਸਬਜ਼ੀ ਮੰਡੀ, ਵੱਲਾ ਦੇ ਨਜਦੀਕ ਚੌਰੀ ਕੀਤੇ ਹਥਿਆਰਾਂ ਨੂੰ ਟੋਆ ਪੁੱਟ ਕੇ ਉਸ ਵਿੱਚ ਸੁਰੱਖਿਅਤ ਰੱਖ ਦਿੱਤਾ ਅਤੇ ਆਪ ਗ੍ਰਿਫਤਾਰੀ ਤੋਂ ਡਰਦੇ ਉਸੇ ਦਿਨ ਚੰਡੀਗੜ੍ਹ, ਪਾਣੀਪਤ, ਦਿੱਲੀ, ਆਗਰਾ, ਅਯੋਧਿਆ ਅਤੇ ਹਰਿਆਣਾ/ਯੂ.ਪੀ. ਸਟੇਟ ਦੇ ਵੱਖ-2 ਸ਼ਹਿਰਾ ਵਿੱਚ ਚਲੇ ਗਏ। ਜੋ ਮਿਤੀ 04-03-2024 ਇਹ ਦੋਂਨੋਂ ਵਾਪਸ ਅੰਮ੍ਰਿਤਸਰ ਆਏ ਜਿੰਨਾਂ ਨੂੰ ਇੰਸਪੈਕਟਰ ਅਮੋਲਕਦੀਪ ਸਿੰਘ, ਇੰਚਾਰਜ਼ ਸੀ.ਆਈ.ਏ ਸਟਾਫ-1 ਅੰਮ੍ਰਿਤਸਰ ਸਮੇਤ ਟੀਮ ਵੱਲੋ ਬੜੀ ਮਿਹਨਤ ਅਤੇ ਯੌਜ਼ਨਾਬੰਦ ਤਰੀਕੇ ਨਾਲ ਬੜੀ ਹੁਸ਼ਿਆਰ ਦਿਖਾਉਂਦੇ ਹੋਏ, ਇਹਨਾਂ ਦੋਨਾਂ ਨੂੰ ਕਾਬੂ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਇਹਨਾਂ ਪਾਸੋ ਬਰੀਕੀ ਨਾਲ ਇਹਨਾਂ ਦੇ ਗਿਰੋਹ ਸਬੰਧੀ ਪੁਛਗਿਛ ਕੀਤੀ ਜਾਵੇਗੀ। ਇਹਨਾਂ ਪਾਸੋ ਹੋਰ ਵੀ ਕਈ ਖੁਲਾਸੇ ਹੋਣ ਦੀ ਆਸ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।ਇਸ ਸਮੇ ਉਨਾਂ ਨਾਲ ਡਾ ਪ੍ਰਗਿਆ ਜੈਨ,ਆਈ.ਪੀ.ਐਸ, ਡੀ.ਸੀ.ਪੀ ਸਿਟੀ, ਅੰਮ੍ਰਿਤਸਰ ਅਤੇ ਸ੍ਰੀ ਹਰਪ੍ਰੀਤ ਸਿੰਘ ਮੰਡੇਰ,ਪੀ.ਪੀ.ਐਸ, ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਪਰ ਸ੍ਰੀ ਪ੍ਰਭਜੋਤ ਸਿੰਘ ਵਿਰਕ ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਅਤੇ ਸ੍ਰੀ ਨਵਜੋਤ ਸਿੰਘ ਪੀ.ਪੀ.ਐਸ, ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸ੍ਰੀ ਕੁਲਦੀਪ ਸਿੰਘ ਪੀ.ਪੀ.ਐਸ, ਏ.ਸੀ.ਪੀ ਡਿਟੈਕਟਿਵ, ਅਤੇ ਸ੍ਰੀ ਵਰਿੰਦਰ ਸਿੰਘ ਖੋਸਾ, ਏ.ਸੀ.ਪੀ ਨੌਰਥ ਵੀ ਹਜਾਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-