Total views : 5508251
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ ਗੁਰਪ੍ਰੀਤ ਸਿੰਘ ਕੱਦ ਗਿੱਲ
ਸ਼ਹਿਰ ਦੀ ਨਾਮਵਰ ਸਮਾਜ ਸੇਵੀ ਸੰਥਥਾ ਸਿਟੀਜਨ ਕੌਂਸਲ ਤਰਨ ਤਰਨ ਵੱਲੋਂ ਹਰ ਸਾਲ ਦੀ ਤਰ੍ਹਾਂ 32ਵਾਂ ਅੱਖਾਂ ਦਾ ਮੁਫ਼ਤ ਚੈਕ ਅਪ ਅਤੇ ਆਪਰੇਸ਼ਨ ਕੈਂਪ ਸੰਸਥਾ ਦੇ ਹਰਿੰਦਰ ਸਿੰਘ ਪਲਾਸੌਰ ਦੀ ਪ੍ਰਧਾਨਗੀ ਹੇਠ ਲਗਾਇਆ l ਗਿਆ ਕੈਂਪ ਦਾ ਉਦਘਾਟਨ ਗੁਰਪ੍ਰਤਾਪ ਸਿੰਘ ਪਲਾਸੌਰ ਸਾਬਕਾ ਸਰਪੰਚ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਆਪਣੇ ਸੰਖੇਪ ਸੰਬੋਧਨ ਵਿੱਚ ਮੁੱਖ ਮਹਿਮਾਨ ਨੇ ਸਿਟੀਜਨ ਕੌਂਸਲ ਵੱਲੋਂ ਕੀਤੇ ਜਾਂਦੇ ਸਮਾਜਿਕ ਕਾਰਜਾਂ ਦੀ ਭਰਪੂਰ ਸਰਾਹਨਾ ਕਰਦਿਆਂ ਤੇ ਅੱਖਾਂ ਸਰੀਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਹਨ ਨਾਮ ਸੰਭਾਲ ਕਰਨਾ ਜਰੂਰੀ ਹੁੰਦਾ ਹੈ। ਤੇ ਅੱਖਾਂ ਕਰਕੇ ਹੀ ਮਨੁੱਖ ਸਾਰਾ ਜਹਾਨ ਦੇਖ ਸਕਦਾ, ਕਿਸੇ ਨੂੰ ਅੱਖਾਂ ਦੀ ਰੌਸ਼ਨੀ ਦੇਣਾ ਇੱਕ ਬਹੁਤ ਹੀ ਮਹਾਨ ਕਾਰਜ ਹੈl ਕਾਰਜ ਲਈ ਇਹ ਸੰਸਥਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜਤਨ ਆਰੰਭਿਆ ਗਿਆ ਹੈ ਉਸ ਲਈ ਨੂੰ ਮਿਲ ਕੇ ਸਾਥ ਦੇਣਾ ਚਾਹੀਦਾ ਹੈ l ਇਸ ਮੌਕੇ ਇੰਨਾ ਇਸ ਸੰਸਥਾ ਨੂੰ ਭਰੋਸਾ ਦਿੱਤਾ ਕਿ ਉਹ ਹਮੇਸ਼ਾ ਸੰਸਥਾ ਸਾਥ ਦੇਦੇ ਰਹਿਣਗੇ , ਇਸ ਮੌਕੇ ਇੰਨਾ ਸਿਟੀਜਨ ਕੌਂਸਲ ਨੂੰ 11000 ਰੁਪਏ ਵਿੱਤੀ ਸਹਾਇਤਾ ਦਿੱਤੀ l
ਕਿਸੇ ਨੂੰ ਜਹਾਨ ਦਿਖਾਉਣਾ ਪੁੰਨ ਦਾ ਕੰਮ- ਗੁਰਪ੍ਰਤਾਪ ਸਿੰਘ
ਸਮਾਗਮ ਦੇ ਕਨਵੀਨਰ ਬਲਰਾਜ ਸਿੰਘ ਚਾਵਲਾ ਕੋ-ਕਨਵੀਨਰ ਵਰਿੰਦਰ ਸਿੰਘ ਧਾਮੀ ਅਤੇ ਰੂੜ ਸਿੰਘ ਮਾਸਟਰ ਵਿਸ਼ੇਸ਼ ਤੌਰ ਤੇ ਕੈਂਪ ਦੇ ਪ੍ਰਬੰਧਕ ਸੁਖਵੰਤ ਸਿੰਘ ਧਾਮੀ ਦੇ ਨਿਸ਼ਾ ਨਿਰਦੇਸ਼ ਅਧੀਨ ਮਰੀਜ਼ਾਂ ਦੀ ਰਜਿਸਟਰੇਸ਼ਨ ਡਾਕਟਰਾਂ ਅਤੇ ਮਰੀਜ਼ਾਂ ਲਈ ਚਾਹ ਪਾਣੀ ਅਤੇ ਲੰਗਰ ਦਾ ਵਿਸ਼ੇਸ਼ ਤੌਰ ਤੇ ਵਧੀਆ ਢੰਗ ਨਾਲ ਪ੍ਰਬੰਧ ਕੀਤਾ। ਕੈਂਪ ਦੌਰਾਨ ਰੂਬੀ ਨੈਲਸਨ ਮੈਮੋਰੀਅਲ ਹਸਪਤਾਲ ਜਲੰਧਰ ਦੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਸੈਮੂਅਲ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਕਰੀਬ 536 ਦੇ ਕਰੀਬ ਮਰੀਜ਼ਾਂ ਦਾ ਚੈਕ ਅਪ ਕੀਤਾ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਦਾਰੂ ਆ ਦਿੱਤਾ ਕੈਂਪ ਦੌਰਾਨ ਮਰੀਜ਼ਾਂ ਨੂੰ ਅਪਰੇਸ਼ਨ ਵਾਸਤੇ ਚੁਣਿਆ ਗਿਆ ਅਤੇ ਮਰੀਜ਼ਾਂ ਨੂੰ ਜਲੰਧਰ ਹਸਪਤਾਲ ਲੈਨਜ਼ ਪਾ ਕੇ ਆਪਰੇਸ਼ਨ ਕੀਤੇ ਜਾਣਗੇl
ਇਸ ਮੌਕੇ ਹਰਿੰਦਰ ਸਿੰਘ ਪਲਾਸੌਰ, ਬਲਰਾਜ ਸਿੰਘ ਚਾਵਲਾ,ਸੁਖਵੰਤ ਸਿੰਘ ਧਾਮੀ, ਵਰਿੰਦਰ ਸਿੰਘ ਧਾਮੀ,ਰੂੜ ਸਿੰਘ ਮਾਸਟਰ ਕਲੋਨੀ,ਅਵਤਾਰ ਸਿੰਘ ਤਨੇਜਾ, ਸਵਰਨ ਸਿੰਘ ਅਰੋੜਾ ਹਰਭਜਨ ਸਿੰਘ ਬਚੜੇ, ਵਿਪਨ ਢੀਂਗਰਾ,ਗੁਲਜਾਰ ਸਿੰਘ ਭੁੱਟੋ, ਹਰਜਿੰਦਰ ਸਿੰਘ ਵਾਲੀਆ, ਨਰਿੰਦਰ ਸਿੰਘ ਬੈਂਕ ਵਾਲੇ ਹਰਵਿੰਦਰ ਸਿੰਘ ਬੈਂਕ ਵਾਲੇ, ਸੁਵਿੰਦਰ ਸਿੰਘ ਅਰੋੜਾ ਜਗਜੀਤ ਸਿੰਘ ਬੈਂਕ ਵਾਲੇ ਨਰੇਸ਼ ਮਰਵਾਹਾ, ਡਾ.ਸੁਖਦੇਵ ਸਿੰਘ ਲੋਹਕਾ ਪ੍ਰਿੰ. ਫੂਲਾ ਸਿੰਘ, ਹਰਜੀਤ ਸਿੰਘ ਨਾਮਧਾਰੀ ਸੁਖਵਿੰਦਰ ਸਿੰਘ ਨਾਮਧਾਰੀ ਮੈਡਮ ਲਖਵਿੰਦਰ ਕੌਰ, ਮਾਈ ਭਾਗੋ ਨਰ ਸਿੰਘ ਕਾਲਜ ਦੀਆਂ ਵਿਦਿਆਰਥਨਾ ਸਿਟੀਜਨ ਕੌਂਸਲ ਸਲਾਈ ਸੈਂਟਰ ਦੀਆਂ ਵਿਦਿਆਰਥਨਾ ਅਤੇ ਹੋਰ ਪਤਵੰਤੇ ਜਿਨਾਂ ਵਿੱਚ ਅੰਜੂ ਵਰਮਾ, ਅਸ਼ਵਨੀ ਵਰਮਾ ਮੈਡਮ ਰਾਜਵਿੰਦਰ ਕੌਰ ਪਲਾਸੌਰ,ਗੁਰਪ੍ਰੀਤ ਸਿੰਘ ਕੱਦ ਗਿੱਲ,ਦਿਲਬਾਗ ਸਿੰਘ ਜੋਧਾ, ਕੁਲਵਿੰਦਰ ਸਿੰਘ ਪਿੰਕਾ, ਅਤੇ ਹੋਰ ਸਾਥੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ