20 ਲੱਖ ਦੀ ਰਿਸ਼ਵਤ ਵਸੂਲਣ ਦੇ ਮਾਮਲੇ ‘ਚ ਨਾਮਜ਼ਦ ਐਸ.ਪੀ. ਗਗਨੇਸ਼ ਤੇ ਜੱਸੀ ਠੇਕੇਦਾਰ ਨੇ ਵਿਜੀਲੈਂਸ ਬਿਊਰੋ ਅੱਗੇ ਕੀਤਾ ਆਤਮ ਸਮਰਪਣ

4675710
Total views : 5507554

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਫਰੀਦਕੋਟ/ਬਾਰਡਰ ਨਿਊਜ ਸਰਵਿਸ 

ਫਰੀਦਕੋਟ ਵਿਚ ਆਈ.ਜੀ. ਦੇ ਨਾਂ ’ਤੇ 20 ਲੱਖ ਰੁਪਏ ਦੀ ਰਿਸ਼ਵਤ ਵਸੂਲਣ ਦੇ ਮਾਮਲੇ ਵਿਚ ਨਾਮਜ਼ਦ ਤਤਕਾਲੀ ਐਸ.ਪੀ. ਫਰੀਦਕੋਟ ਗਗਨੇਸ਼ ਕੁਮਾਰ ਸ਼ਰਮਾ ਅਤੇ ਇਕ ਹੋਰ ਜਸਵਿੰਦਰ ਸਿੰਘ ਜੱਸੀ ਠੇਕੇਦਾਰ ਨੇ ਵਿਜੀਲੈਂਸ ਬਿਊਰੋ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ, ਜਿਨ੍ਹਾਂ ਦੀ ਕੁਝ ਦਿਨ ਪਹਿਲਾਂ ਅਗਾਊਂ ਜ਼ਮਾਨਤ ਪਟੀਸ਼ਨਾਂ ਆਈਆਂ ਸਨ, ਜਿਸਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਰੱਦ ਕੀਤਾ, ਇਸ ਕੇਸ ਵਿਚ ਨਾਮਜ਼ਦ ਕੁੱਲ 5 ਮੁਲਜ਼ਮਾਂ ਵਿਚੋਂ  3 ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।

ਇਸ ਸਮੇਂ ਐੱਸਪੀ ਗਗਨੇਸ਼ ਕੁਮਾਰ ਸ਼ਾਹਪੁਰਕੰਡੀ ਵਿੱਚ ਤਾਇਨਾਤ ਸਨ, ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੇ  ਐੱਸ. ਐੱਸ. ਪੀ. ਗੁਰਮੀਤ ਸਿੰਘ ਨੇ ਵੀ ਦੋਵਾਂ ਮੁਲਜ਼ਮਾਂ ਦੇ ਆਤਮ ਸਮਰਪਣ ਦੀ ਪੁਸ਼ਟੀ ਕੀਤੀ ਹੈ।ਵਿਜੀਲੈਂਸ ਵੱਲੋਂ ਆਤਮ ਸਮਰਪਣ ਕੀਤੇ ਐਸ.ਪੀ. ਸਮੇਤ ਦੋਵਾਂ ਨੂੰ ਬੁੱਧਵਾਰ ਨੂੰ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News