‘ਆਪ’ ਦੇ ਹਲਕਾ ਵਧਾਇਕ ਲਾਲਪੁਰਾ ਦੇ ਨਜਦੀਕੀ ‘ਗੋਪੀ ਚੋਹਲਾ’ ਦਾ ਦਿਨ ਦਿਹਾੜੇ ਗੋਲੀਆ ਮਾਰਕੇ ਕੀਤਾ ਕਤਲ

4675395
Total views : 5507061

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


‘ਤਰਨ ਤਾਰਨ/ਜਤਿੰਦਰ ਬੱਬਲਾ, ਬੱਬੂ ਬੰਡਾਲਾ

ਤਰਨ ਤਾਰਨ ਜਿਲੇ ਵਿੱਚ ਅੱਕ ਫਤਿਆਬਾਦ ਦੇ ਰੇਲਵੇ ਫਾਟਕ ਦੇ ਕਾਰ ‘ਚ ਸਵਾਰ ਆਪ ਆਗੂ ਤੇ ਹਲਕਾ ਵਧਾਇਕ ਖਡੂਰ ਸਾਹਿਬ ਦੇ ਅਤਿ ਨਜਦੀਕੀ ਗੋਪੀ ਚੋਹਲਾ ਦਾ ਦੋ ਅਣਪਛਾਤੇ ਹਮਲਾਵਰਾਂ ਵਲੋ ਦਿਨ ਦਿਹਾੜੇ ਕਰੀਬ 9 ਵਜੇ ਗੋਲੀਆ ਮਾਰਕੇ ਕਤਲ ਕਰ ਦਿੱਤ ਜਦ ਉਹ ਕਿਸੇ ਕੇਸ ਵਿੱਚ ਸੁਲਤਾਨਪੁਰ ਲੋਧੀ ਵਿਖੇ ਤਾਰੀਖ ਭੁਗਤਣ ਜਾ ਰਿਹਾ ਸੀ।

ਮਾਰਿਆ ਗਿਆ ਨੌਜਵਾਨ ਆਮ ਆਦਮੀ ਪਾਰਟੀ ਦਾ ਆਗੂ ਸੀ ਤੇ ਅੱਜ ਕੱਲ੍ਹ ਹਲਕਾ ਵਿਧਾਇਕ ਨਾਲ ਸਿਆਸੀ ਗਤੀਵਿਧੀਆ ’ਚ ਕਾਫੀ ਸਰਗਰਮ ਸੀ। ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਸੇਵਾ ਸਿੰਘ ਵਾਸੀ ਚੋਹਲਾ ਸਾਹਿਬ ਵਜੋਂ ਹੋਈ ਹੈ। ਥਾਣਾ ਗੋਇੰਦਵਾਲ ਸਾਹਿਬ ਵੱਲੋਂ ਲਾਸ਼ ਕਬਜ਼ੇ ਵਿੱਚ ਲੈ ਕੇ ਹੱਤਿਆ ਸਬੰਧੀ ਜਾਂਚ ਆਰੰਭ ਕਰ ਦਿੱਤੀ ਗਈ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News