ਸਾਬਕਾ ਵਧਾਇਕ ਹਰਮੀਤ ਸੰਧੂ ਨੇ ਤਰਨ ਤਾਰਨ ਜਿਲੇ ‘ਚ ਵਿਗੜ ਰਹੀ ਅਮਨ ਕਾਨੂੰਨ ਦੀ ਹਾਲਤ ‘ਤੇ ਪ੍ਰਗਟਾਈ ਗਹਿਰੀ ਚਿੰਤਾ

4675394
Total views : 5507059

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ,ਲਾਲੀ ਕੈਰੋ

ਤਰਨਤਾਰਨ ਜ਼ਿਲ੍ਹੇ ਅਮਨ ਕਾਨੂੰਨ ਦੀ ਸਥਿਤੀ ਦਮ ਤੋੜ ਚੁੱਕੀ ਹੈ ਅਤੇ ਆਏ ਦਿਨ ਕਤਲੋ ਗਾਰਤ, ਗੋਲੀਆਂ ਚੱਲਣਾਂ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਆਮ ਹੋ ਚੁੱਕੀਆਂ ਹਨ। ਹਾਲਾਤ ਇਹ ਹਨ ਕਿ ਅੱਜ ਕੋਈ ਵਿਅਕਤੀ ਆਪਣੇ ਘਰ ਤੋਂ ਨਿਕਲਣ ਲੱਗਿਆਂ ਘਬਰਾਉਂਦਾ ਹੈ। ਪੁਲਿਸ ਦੇ ਨਾਕਿਆਂ ਨੇੜਿਓਂ ਵੀ ਲੁੱਟ-ਖੋਹ ਦੀਆਂ ਵਾਰਦਾਤਾਂ ਹੋਣਾ ਲਾਅ ਐਂਡ ਆਰਡਰ ਦੀ ਨਾਕਸ ਸਥਿਤੀ ਦੀ ਗਵਾਹੀ ਭਰਦਾ ਹੈ। ਇਹ ਪ੍ਰਗਟਾਵਾ ਤਰਨਾਤਰਨ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕੀਤਾ ਹੈ।

ਦਿਨ ਦਿਹਾੜੇ ਗੋਲੀਆ ਨਾਲ ਕਤਲੋਗਾਰਤ, ਲੁੱਟ ਖੋਹ, ਚੋਰੀ ਤੇ ਫਿਰੌਤੌ ਦੀਆਂ ਘਟਨਾਵਾਂ ਨੇ ਤਿੰਨ ਦਹਾਕੇ ਪਹਿਲਾ ਵਾਲੇ ਦਿਨ ਕਰਾਏ ਯਾਦ

ਉਨ੍ਹਾਂ ਕਿਹਾ ਕਿ ਦਿਨ-ਦਿਹਾੜੇ ਆਪਣੀ ਕਾਰ ਵਿਚ ਜਾ ਰਹੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਨੌਸ਼ਹਿਰਾ ਪਨੂੰਆਂ ‘ਚ ਫਿਰੌਤੀ ਨਾ ਦੇਣ ਦੀ ਸੂਰਤ ‘ਚ ਕੱਪੜਾ ਵਪਾਰੀ ਦੀ ਦੁਕਾਨ ‘ਤੇ ਚਿੱਟੇ ਦਿਨ ਗੋਲੀਆਂ ਚਲਾ ਦਿੱਤੀਆਂ ਗਈਆਂ। ਝਬਾਲ ‘ਚ ਦਿਨ-ਦਿਹਾੜੇ ਦੋ ਵਿਅਕਤੀ ਬੈਂਕ ਲੁੱਟ ਕੇ ਨਿਕਲ ਗਏ, ਜਿਨ੍ਹਾਂ ਦਾ ਹਾਲੇ ਤਕ ਕੋਈ ਸੁਰਾਗ ਨਹੀਂ ਲੱਗ ਸਕਿਆ। ਗੈਂਗਸਟਰ ਕਾਰਵਾਈਆਂ ਲਗਾਤਾਰ ਵਧ ਰਹੀਆਂ ਹਨ ਅਤੇ ਅਪਰਾਧ ਤੋਂ ਸਰਕਾਰ ਦਾ ਕੰਟਰੋਲ ਖਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਖਾਸ ਕਰ ਕੇ ਤਰਨਤਾਰਨ ਦੇ ਲੋਕ ਆਪਣੀ ਸੁਰੱਖਿਆ ਨੂੰ ਲੈ ਕੇ ਦੁਚਿਤੀ ਵਿਚ ਹਨ ਅਤੇ ਆਪਣੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਭੇਜਣ ਲੱਗਿਆਂ ਵੀ ਘਬਰਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਬਦਲਾਅ ਦੇ ਰੂਪ ਵਿਚ ਅਜਿਹੀ ਸਰਕਾਰ ਲੈ ਆਂਦੀ ਜਿਸ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਹੀ ਖਤਮ ਕਰ ਕੇ ਰੱਖ ਦਿੱਤਾ ਹੈ। ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਵਿਚ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਅਤੇ ਲੋਕ ਇਸ ਸਰਕਾਰ ਨੂੰ ਚਲਦਾ ਕਰਨ ਵਾਸਤੇ ਕਾਹਲੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News